Poco X2 ਦਾ 8GB ਰੈਮ ਵੇਰੀਐਂਟ ਹੋਇਆ ਮਹਿੰਗਾ, ਜਾਣੋ ਨਵੀਂ ਕੀਮਤ
Wednesday, Jun 24, 2020 - 11:20 PM (IST)
ਗੈਜੇਟ ਡੈਸਕ—ਪੋਕੋ ਐਕਸ2 ਦੀ ਕੀਮਤ 'ਚ ਇਕ ਵਾਰ ਫਿਰ ਤੋਂ ਵਾਧਾ ਕੀਤਾ ਗਿਆ ਹੈ। ਪੋਕੋ ਐਕਸ2 ਦੇ ਤਿੰਨ ਸਟੋਰੇਜ਼ ਵੇਰੀਐਂਟ ਹਨ। ਫਲਿੱਪਕਾਰਟ 'ਤੇ ਪੋਕੋ ਐਕਸ2 ਦੇ 8ਜੀ.ਬੀ. ਰੈਮ ਅਤੇ 256ਜੀ.ਬੀ. ਸਟੋਰੇਜ਼ ਮਾਡਲ ਦੀ ਕੀਮਤ 'ਚ 500 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ । ਉੱਥੇ ਪੋਕੋ ਐੱਕਸ2 ਦੇ ਬਾਕੀ ਦੋ ਵੇਰੀਐਂਟ ਹੁਣ ਵੀ ਪੁਰਾਣੀ ਹੀ ਕੀਮਤ 'ਚ ਵਿਕ ਰਹੇ ਹਨ। ਸ਼ਾਓਮੀ ਦੇ ਸਬ-ਬ੍ਰਾਂਡ ਪੋਕੋ ਨੇ ਅਪ੍ਰੈਲ ਮਹੀਨੇ 'ਚ ਪੋਕੋ ਐਕਸ2 ਦੇ ਸਾਰੇ ਮਾਡਲਸ ਦੀਆਂ ਕੀਮਤਾਂ 'ਚ ਬਦਲਾਅ ਕੀਤਾ ਸੀ। ਉਸ ਵੇਲੇ ਹੈਂਡਸੈੱਟ ਨੂੰ ਲਾਂਚ ਹੋਏ ਕਰੀਬ ਦੋ ਮਹੀਨੇ ਹੀ ਹੋਏ ਸਨ। ਇਸ ਤੋਂ ਬਾਅਦ ਕੰਪਨੀ ਨੇ ਦੋਵਾਂ 6ਜੀ.ਬੀ. ਰੈਮ ਵੇਰੀਐਂਟ ਦੀ ਕੀਮਤ 'ਚ ਫਿਰ ਬਦਲਾਅ ਕੀਤਾ।
ਕੀਮਤ
ਪੋਕੋ ਐਕਸ2 ਦੇ 8ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਨੂੰ ਫਲਿੱਪਕਾਰਟ 'ਤੇ 21,499 ਰੁਪਏ 'ਚ ਵੇਚਿਆ ਜਾ ਰਿਹਾ ਹੈ। ਪਹਿਲਾਂ ਫਲਿੱਪਕਾਰਟ 'ਤੇ ਹੈਂਡਸੈੱਟ ਦਾ ਇਹ ਵੇਰੀਐਂਟ 20,999 ਰੁਪਏ 'ਚ ਮਿਲਦਾ ਸੀ। ਪੋਕੋ ਐਕਸ2 ਦੇ ਇਸ ਮਾਡਲ ਦੀ ਕੀਮਤ ਜੀ.ਐੱਸ.ਟੀ. ਦਰਾਂ 'ਚ ਬਦਲਾਅ ਤੋਂ ਬਾਅਦ 19,999 ਰੁਪਏ ਤੋਂ ਵਧਾ ਕੇ 20,999 ਰੁਪਏ ਕਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਪੋਕੋ ਐਕਸ2 ਦੇ 6ਜੀ.ਬੀ.+64ਜੀ.ਬੀ. ਅਤੇ 6ਜੀ.ਬੀ.+128ਜੀ.ਬੀ. ਸਟੋਰੇਜ਼ ਵੇਰੀਐਂਟ 17,499 ਰੁਪਏ ਅਤੇ 18,499 ਰੁਪਏ ਹੈ। ਦੋਵਾਂ ਹੀ ਮਾਡਲਸ ਦੀਆਂ ਕੀਮਤਾਂ 'ਚ ਪਹਿਲਾਂ ਅਪ੍ਰੈਲ 'ਚ ਬਦਲਾਅ ਕੀਤਾ ਗਿਆ, ਫਿਰ ਜੂਨ ਮਹੀਨੇ 'ਚ। ਦੱਸ ਦੇਈਏ ਕਿ ਪੋਕੋ ਐਕਸ2 ਭਾਰਤ 'ਚ ਫਰਵਰੀ ਮਹੀਨੇ 'ਚ ਲਾਂਚ ਕੀਤਾ ਗਿਆ ਸੀ।
ਪੋਕੋ ਐਕਸ2 ਡਿਊਲ-ਸਿਮ ਸਮਾਰਟਫੋਨ ਐਂਡ੍ਰਾਇਡ 10 'ਤੇ ਆਧਾਰਿਤ MIUI 11 For Poco 'ਤੇ ਚੱਲੇਗਾ। ਇਸ 'ਚ 6.67 ਇੰਚ ਦੀ ਫੁਲ ਐੱਚ.ਡੀ.+(1080x2400 ਪਿਕਸਲ) ਹੋਲ-ਪੰਚ ਡਿਸਪਲੇਅ ਹੈ। ਇਸ ਦੇ ਰੀਅਰ 'ਚ ਕਵਾਡ ਕੈਮਰਾ ਸੈਟਅਪ ਅਤੇ ਫਰੰਟ 'ਚ ਡਿਊਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,500 ਐੱਮ.ਏ.ਐÎੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 27ਵਾਟ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।