Excitel Broadband ਦਾ ਆਫਰ, 795 ਰੁਪਏ ''ਚ 100 MBps ਸਪੀਡ ਨਾਲ ਅਨਲਿਮਟਿਡ ਡਾਟਾ
Wednesday, May 10, 2017 - 05:14 PM (IST)

ਜਲੰਧਰ- ਜੇਕਰ ਤੁਸੀਂ ਬਹੁਤ ਜ਼ਿਆਦਾ ਇੰਟਰਨੈੱਟ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਇੰਟਰਨੈੱਟ ਪਲਾਨ ਦੇ ਨਾਲ ਐੱਫ.ਯੂ.ਪੀ. ਲਿਮਟ ਚਿੰਤਾ ਦਾ ਵਿਸ਼ਾ ਹੁੰਦੀ ਹੈ। ਹਰ ਯੂਜ਼ਰ ਚਾਹੁੰਦਾ ਹੈ ਕਿ ਉਸ ਨੂੰ ਸਰਵਿਸ ਪ੍ਰੋਵਾਈਡਰ ਦੁਆਰਾ ਬਿਹਤਰ ਸਪੀਡ ਦਿੱਤੀ ਜਾਵੇ ਪਰ ਐੱਫ.ਯੂ.ਪੀ. ਦੇ ਚੱਲਦੇ ਅਜਿਹਾ ਨਹੀਂ ਹੋ ਪਾਉਂਦਾ। ਨਿਸ਼ਚਿਤ ਡਾਟਾ ਤੋਂ ਬਾਅਦ ਡਾਟਾ ਸਪੀਡ ਨੂੰ ਘੱਟ ਕਰ ਦਿੱਤਾ ਜਾਂਦਾ ਹੈ। ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਦਿਵਾਉਣ ਲਈ ਇਕ ਨਵੀਂ ਕੰਪਨੀ ਐਕਸੀਟੈੱਲ ਬ੍ਰਾਡਬੈਂਡ ਨੇ ਆਪਣੀ ਸਰਵੀਸਿਸ ਦਾ ਵਿਸਤਾਰ ਹੈਦਰਾਬਾਦ ''ਚ ਵੀ ਕੀਤਾ ਹੈ। ਕੰਪਨੀ ਨੇ ਹੈਦਰਾਬਾਦ ''ਚ ਵੈਲਕਮ ਆਫਰ ਪੇਸ਼ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਸਭ ਤੋਂ ਪਹਿਲਾਂ ਆਪਣੀ ਸਰਵਿਸ ਦਿੱਲੀ ''ਚ ਸ਼ੁਰੂ ਕੀਤੀ ਸੀ।
ਟਰੂਲੀ ਅਨਲਿਮਟਿਡ ਪਲਾਨ-
ਇਸ ਪਲਾਨ ਦੇ ਤਹਿਤ ਯੂਜ਼ਰਸ ਨੂੰ ਅਨਲਿਮਟਿਡ ਇੰਟਰਨੈੱਟ ਦਿੱਤਾ ਜਾਵੇਗਾ ਜਿਸ ਵਿਚ ਐੱਫ.ਯੂ.ਪੀ. ਲਿਮਟ ਨਹੀਂ ਹੋਵੇਗੀ। ਯੂਜ਼ਰਸ ਬਿਨਾਂ ਕਿਸੇ ਲਿਮਟ ਦੇ ਇੰਟਰਨੈੱਟ ਡਾਟਾ ਇਸਤੇਮਾਲ ਕਰ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਇਹ ਆਫਰ ਹੈਦਰਾਬਾਦ ''ਚ 31 ਜੁਲਾਈ ਤੱਕ ਉਪਲੱਬਧ ਹੈ। ਇਸ ਤਹਿਤ ਸਾਰੇ ਬ੍ਰਾਡਬੈਂਡ ਪਲਾਨਜ਼ ''ਤੇ 200 ਰੁਪਏ ਦੀ ਛੋਟ ਦਿੱਤੀ ਜਾਵੇਗੀ।
ਤਿੰਨ ਪਲਾਨ ਉਪਲੱਬਧ ਹਨ-
50 MBps ਸਪੀਡ ਦੇ ਨਾਲ 695 ਰੁਪਏ ਦਾ ਪਲਾਨ (ਹੈਦਰਾਬਾਦ ''ਚ 31 ਜੁਲਾਈ ਤੱਕ 495 ਰੁਪਏ)
75 MBps ਸਪੀਡ ਦੇ ਨਾਲ 845 ਰੁਪਏ ਦਾ ਪਲਾਨ (ਹੈਦਰਾਬਾਦ ''ਚ 31 ਜੁਲਾਈ ਤੱਕ 645 ਰੁਪਏ)
100 MBps ਸਪੀਡ ਦੇ ਨਾਲ 995 ਰੁਪਏ (ਹੈਦਰਾਬਾਦ ''ਚ 31 ਜੁਲਾਈ ਤੱਕ 795 ਰੁਪਏ)
ਨਹੀਂ ਹੋਣਗੇ ਲੁਕੇ ਹੋਏ ਚਾਰਜ-
ਕੰਪਨੀ ਨੇ ਦਾਅਵਾ ਕੀਤਾ ਹੈ ਕਿ ਪਲਾਨਜ਼ ਦੀ ਕੀਮਤ ਤੋਂ ਇਲਾਵਾ ਕਿਸੇ ਤਰ੍ਹਾਂ ਦੇ ਲੁਕੇ ਹੋਏ ਚਾਰਜ ਨਹੀਂ ਲਏ ਜਾਣਗੇ। ਇਹ ਹੀ ਨਹੀਂ, ਜੇਕਰ ਯੂਜ਼ਰ ਨੂੰ ਸਰਵਿਸ ਪਸੰਦ ਨਹੀਂ ਆਉਂਦੀ ਹੈ ਤਾਂ ਉਹ ਪਹਿਲੇ ਮਹੀਨੇ ਦੌਰਾਨ ਹੀ ਸਬਸਕ੍ਰਿਪਸ਼ਨ ਨੂੰ ਬੰਦ ਕਰ ਸਕਦਾ ਹੈ। ਇਸ ਹਾਲਤ ''ਚ ਕੰਪਨੀ ਯੂਜ਼ਰ ਦਾ ਪੂਰਾ ਪੈਸਾ ਵਾਪਸ ਕਰ ਦੇਵੇਗੀ।