ਆ ਗਿਆ UPI ATM, ਹੁਣ ਬਿਨਾਂ ਕਾਰਡ ਦੇ ਕੱਢਵਾ ਸਕੋਗੇ ਪੈਸੇ, ਜਾਣੋ ਕਿਵੇਂ

Thursday, Sep 07, 2023 - 06:39 PM (IST)

ਆ ਗਿਆ UPI ATM, ਹੁਣ ਬਿਨਾਂ ਕਾਰਡ ਦੇ ਕੱਢਵਾ ਸਕੋਗੇ ਪੈਸੇ, ਜਾਣੋ ਕਿਵੇਂ

ਗੈਜੇਟ ਡੈਸਕ- ਭਾਰਤ ਦਾ ਪਹਿਲਾ ਯੂ.ਪੀ.ਆਈ. ਏ.ਟੀ.ਐੱਮ. ਲਾਂਚ ਹੋ ਚੁੱਕਾ ਹੈ। ਹਿਤਾਚੀ ਲਿਮਟਿਡ ਦੀ ਸਹਾਇਕ ਕੰਪਨੀ ਹਿਤਾਚੀ ਪੇਮੈਂਟ ਸਰਵਿਸਿਜ਼ ਨੇ ਯੂ.ਪੀ.ਆਈ. ਏ.ਟੀ.ਐੱਮ. ਨੂੰ ਲਾਂਚ ਕੀਤਾ ਹੈ। ਇਸ ਸਹੂਲਤ ਦੀ ਮਦਦ ਨਾਲ ਹੁਣ ਬਿਨਾਂ ਡੈਬਿਟ ਜਾਂ ਏ.ਟੀ.ਐੱਮ. ਕਾਰਡ ਦੇ ਤੁਸੀਂ ਯੂ.ਪੀ.ਆਈ. ਰਾਹੀਂ ਏ.ਟੀ.ਐੱਮ. ਮਸ਼ੀਨ 'ਚੋਂ ਪੈਸੇ ਕੱਢਵਾ ਸਕੋਗੇ। 

ਭਾਰਤ ਦੇ ਲੋਕਾਂ ਨੂੰ ਇਹ ਸਹੂਲਤ ਦੇਣ ਲਈ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ.ਪੀ.ਸੀ.ਆਈ.) ਦੇ ਸਹਿਯੋਗ ਨਾਲ ਯੂ.ਪੀ.ਆਈ. ਏ.ਟੀ.ਐੱਮ. ਦਾ ਵਾਈਟ ਲੇਬਲ ਏ.ਟੀ.ਐੱਮ. (WLA) ਦੇ ਰੂਪ 'ਚ ਇਸਨੂੰ ਪੇਸ਼ ਕੀਤਾ ਗਿਆ ਹੈ। ਇਹ ਏ.ਟੀ.ਐੱਮ. ਯੂਜ਼ਰਜ਼ ਨੂੰ ਮਲਟੀਪਲ ਅਕਾਊਂਟ ਰਾਹੀਂ ਯੂ.ਪੀ.ਆਈ. ਐਪ ਰਾਹੀਂ ਪੇਮੈਂਟ ਕਰਨ ਦੀ ਸਹੂਲਤ ਦਿੰਦਾ ਹੈ। 

ਇਹ ਵੀ ਪੜ੍ਹੋ– ਹੁਣ ਇਕ ਹੀ ਫੋਨ 'ਚ ਚੱਲਣਗੇ ਦੋ-ਦੋ WhatsApp ਅਕਾਊਂਟ, ਨਹੀਂ ਪਵੇਗੀ 'ਡਿਊਲ ਐਪ' ਦੀ ਲੋੜ

 

UPI ATM: The future of fintech is here! 💪🇮🇳 pic.twitter.com/el9ioH3PNP

— Piyush Goyal (@PiyushGoyal) September 7, 2023

ਇਹ ਵੀ ਪੜ੍ਹੋ– ਗੂਗਲ ਨੇ ਬਦਲਿਆ ਐਂਡਰਾਇਡ ਦਾ ਲੋਗੋ, ਜਾਣੋ ਹੁਣ ਤੁਹਾਡੇ ਫੋਨ 'ਚ ਕੀ ਦਿਸੇਗਾ

ਇੰਝ ਕੰਮ ਕਰੇਗਾ UPI ATM

ਵੀਰਵਾਰ ਨੂੰ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ 'ਐਕਸ' 'ਤੇ ਇਕ ਵੀਡੀਓ ਪੋਸਟ ਕੀਤੀ ਹੈ ਜਿਸ ਵਿਚ ਫਿਨਟੈਕ ਦੇ ਪ੍ਰਭਾਵਸ਼ਾਲੀ ਵਿਅਕਤੀ ਰਵੀਸੁਤੰਜਨੀ ਨੂੰ ਯੂ.ਪੀ.ਆਈ. ਦੀ ਵਰਤੋਂ ਕਰਕੇ ਏ.ਟੀ.ਐੱਮ. 'ਤੋ ਪੈਸੇ ਕੱਢਦੇ ਦਿਖਾਇਆ ਗਿਆ ਹੈ। ਉਹ ਵੀਡੀਓ 'ਚ ਬਿਨਾਂ ਏ.ਟੀ.ਐੱਮ. ਕਾਰਡ ਦੇ ਪੈਸੇ ਕੱਢਣ ਦਾ ਤਰੀਕਾ ਦੱਸ ਰਹੇ ਹਨ ਜਿਸ ਵਿਚ ਯੂ.ਪੀ.ਆਈ. ਏ.ਟੀ.ਐੱਮ. ਨੂੰ ਇਕ ਟੱਚ ਪੈਨਲ ਦੇ ਰੂਪ 'ਚ ਦੇਖਿਆ ਜਾ ਸਕਦਾ ਹੈ। ਸੱਜੇ ਪਾਸੇ ਯੂ.ਪੀ.ਆਈ. ਕਾਰਡਲੈੱਸ 'ਤੇ ਟੈਪ ਕਰਨ 'ਤੇ ਇਕ ਵਿੰਡੋ ਓਪਨ ਹੁੰਦੀ ਹੈ, ਜਿਸ ਵਿਚ ਕੈਸ਼ ਰਕਮ ਦਾ ਆਪਸ਼ਨ ਜਿਵੇਂ 100 ਰੁਪਏ, 500 ਰੁਪਏ, 1000 ਰੁਪਏ, 2000 ਰੁਪਏ, 5000 ਰੁਪਏ ਅਤੇ ਹੋਰ ਰਾਸ਼ੀਆਂ ਲਈ ਇਕ ਬਟਨ ਦਿੱਤਾ ਗਿਆ ਹੈ। ਇਸਦੀ ਚੋਣ ਕਰਨ ਤੋਂ ਬਾਅਦ ਸਕਰੀਨ 'ਤੇ ਕਿਊ.ਆਰ. ਕੋਡ ਆਉਂਦਾ ਹੈ।

ਇਹ ਵੀ ਪੜ੍ਹੋ– ਗੂਗਲ ਨੇ ਬਦਲਿਆ ਐਂਡਰਾਇਡ ਦਾ ਲੋਗੋ, ਜਾਣੋ ਹੁਣ ਤੁਹਾਡੇ ਫੋਨ 'ਚ ਕੀ ਦਿਸੇਗਾ

ਹੁਣ ਕਿਸੇ ਵੀ ਯੂ.ਪੀ.ਆਈ. ਦੀ ਵਰਤੋਂ ਕਰਕੇ ਤੁਹਾਨੂੰ ਸਕੈਨ ਕਰਨਾ ਹੋਵੇਗਾ। ਕੋਡ ਸਕੈਨ ਹੋਣ ਤੋਂ ਬਾਅਦ ਯੂਜ਼ਰਜ਼ ਨੂੰ ਆਪਣਾ ਬੈਂਕ ਅਕਾਊਂਟ ਚੁਣਨ ਅਤੇ ਕਨਫਰਮ 'ਤੇ ਕਲਿੱਕ ਕਰਨ ਲਈ ਕਿਹਾ ਜਾਵੇਗਾ। ਹੁਣ ਕੈਸ਼ ਕੱਢਣ ਲਈ ਪੁਸ਼ਟੀ ਕਰਨੀ ਹੋਵੇਗੀ। ਇਸਤੋਂ ਬਾਅਦ ਯੂ.ਪੀ.ਆਈ. ਪਿਨ ਦਰਜ ਕਰਨਾ ਹੋਵੇਗਾ। ਅਜਿਹਾ ਕਰਨ ਤੋਂ ਬਾਅਦ ਯੂ.ਪੀ.ਆਈ. ਸੰਦੇਸ਼ ਭੇਜਿਆ ਜਾਵੇਗਾ ਕਿ ਟ੍ਰਾਂਜੈਕਸ਼ਨ ਹੋਣ ਜਾ ਰਹੀ ਹੈ। ਇਸਤੋਂ ਬਾਅਦ ਏ.ਟੀ.ਐੱਮ. ਤੁਹਾਡੇ ਪੈਸੇ ਕੱਢ ਦੇਵੇਗਾ।

ਯੂ.ਪੀ.ਆਈ. ਏ.ਟੀ.ਐੱਮ. ਐਂਡਰਾਇਡ ਆਪਰੇਟਿੰਗ ਸਿਸਟਮ 'ਤੇ ਬਣਾਇਆ ਗਿਆ ਹੈ। ਹੁਣ ਤਕ ਹਿਤਾਚੀ ਪੇਮੈਂਟ ਸਰਵਿਸਿਜ਼ ਇਕਮਾਤਰ WLA ਆਪਰੇਟਰ ਹੈ, ਜੋ ਕੈਸ਼ ਜਮ੍ਹਾ ਵੀ ਪ੍ਰਦਾਨ ਕਰਦਾ ਹੈ ਅਤੇ 3000 ਤੋਂ ਜ਼ਿਆਦਾ ਏ.ਟੀ.ਐੱਮ. ਸਥਾਨਾਂ ਦੇ ਨੈੱਟਵਰਕ ਤਕ ਪਹੁੰਚ ਰੱਖਦਾ ਹੈ।

ਇਹ ਵੀ ਪੜ੍ਹੋ– iPhone 15 ਆਉਣ ਤੋਂ ਪਹਿਲਾਂ iPhone 13 'ਤੇ ਮਿਲ ਰਿਹੈ ਬੰਪਰ ਡਿਸਕਾਊਂਟ, ਜਾਣੋ ਕੀ ਹੈ ਆਫ਼ਰ

ਫਰਾਡ ਰੋਕਣ 'ਚ ਮਿਲੇਗੀ ਮਦਦ

ਇਹ ਨਾਨ ਬੈਂਕਿੰਗ ਸੰਸਥਾਵਾਂ ਵੱਲੋਂ ਸੰਚਾਲਿਤ ਹੋਵੇਗਾ। ਇਹ ਸਿਰਫ ਨਵਾਂ ਅਨੁਭਵ ਨਹੀਂ ਦੇਵੇਗਾ ਸਗੋਂ ਬੈਂਕਿੰਗ ਇੰਫ੍ਰਾਸਟ੍ਰੱਕਚਰ ਅਤੇ ਪੈਸੇ ਕੱਢਵਾਉਣ ਦੀ ਲਿਮਟ ਵਧਾ ਦੇਵੇਗਾ। ਇਸਤੋਂ ਇਲਾਵਾ ਯੂ.ਪੀ.ਆਈ. ਏ.ਟੀ.ਐੱਮ. ਨੂੰ ਕਾਰਡ ਸਕੀਮਿੰਗ ਵਰਗੀ ਵਿੱਤੀ ਧੋਖਾਧੜੀ ਨੂੰ ਰੋਕਣ ਦੀ ਦਿਸ਼ਾ 'ਚ ਸਕਾਰਾਤਮਕ ਉਪਾਅ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News