ਰੱਜ ਕੇ ਲਓ AC ਦਾ ਆਨੰਦ! ਸਰਕਾਰ ਦੇਵੇਗੀ 60 ਫੀਸਦ ਸਬਸਿਡੀ, ਜਾਣੋ ਕਿਵੇਂ

Thursday, Apr 16, 2026 - 01:31 PM (IST)

ਰੱਜ ਕੇ ਲਓ AC ਦਾ ਆਨੰਦ! ਸਰਕਾਰ ਦੇਵੇਗੀ 60 ਫੀਸਦ ਸਬਸਿਡੀ, ਜਾਣੋ ਕਿਵੇਂ

ਗੈਜੇਟ ਡੈਸਕ - ਜਿਵੇਂ-ਜਿਵੇਂ ਗਰਮੀ ਵੱਧ ਰਹੀ ਹੈ, ਘਰਾਂ 'ਚ ਏਅਰ ਕੰਡੀਸ਼ਨਰ ਦੀ ਵਰਤੋਂ ਵੀ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ਕਾਰਨ ਬਿਜਲੀ ਦੇ ਭਾਰੀ ਬਿੱਲ ਭਰਨੇ ਪੈਂਦੇ ਹਨ ਪਰ ਹੁਣ ਸਰਕਾਰ ਦੀ 'ਪੀਐਮ ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ' ਰਾਹੀਂ ਲੋਕ ਮੁਫ਼ਤ 'ਚ ਏਸੀ ਚਲਾ ਕੇ ਇਸ ਸਮੱਸਿਆ ਤੋਂ ਨਿਜਾਤ ਪਾ ਸਕਦੇ ਹਨ। ਮਾਹਿਰਾਂ ਅਨੁਸਾਰ, ਇਕ 1-ਟਨ ਦੇ ਏਸੀ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਘੱਟੋ-ਘੱਟ 1.5kW ਤੋਂ 2kW ਸਮਰੱਥਾ ਵਾਲੇ ਸੋਲਰ ਪੈਨਲਾਂ ਦੀ ਜ਼ਰੂਰਤ ਹੁੰਦੀ ਹੈ।

60 ਫੀਸਦੀ ਤੱਕ ਮਿਲੇਗੀ ਸਬਸਿਡੀ

ਇਸ ਯੋਜਨਾ ਦੇ ਤਹਿਤ, ਸਰਕਾਰ ਸੋਲਰ ਪੈਨਲ ਲਗਾਉਣ ਦੀ ਕੁੱਲ ਲਾਗਤ 'ਤੇ 40% ਤੋਂ 60% ਤੱਕ ਦੀ ਵੱਡੀ ਸਬਸਿਡੀ ਪ੍ਰਦਾਨ ਕਰ ਰਹੀ ਹੈ। ਇਨ੍ਹਾਂ ਪੈਨਲਾਂ ਰਾਹੀਂ ਘਰ 'ਚ ਹੀ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ, ਜਿਸ ਨਾਲ ਏਸੀ ਵਰਗੇ ਭਾਰੀ ਉਪਕਰਨਾਂ ਨੂੰ ਚਲਾਉਣ ਦਾ ਖਰਚਾ ਜਾਂ ਤਾਂ ਬਹੁਤ ਘੱਟ ਹੋ ਜਾਂਦਾ ਹੈ ਜਾਂ ਪੂਰੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ।

ਬਿਜਲੀ ਵੇਚ ਕੇ ਕਮਾਓ ਪੈਸੇ

ਇਹ ਯੋਜਨਾ ਨਾ ਸਿਰਫ ਬਿਜਲੀ ਬਚਾਉਣ ਦਾ ਮੌਕਾ ਦਿੰਦੀ ਹੈ, ਸਗੋਂ ਕਮਾਈ ਦਾ ਸਾਧਨ ਵੀ ਬਣ ਸਕਦੀ ਹੈ। ਜੇਕਰ ਸੋਲਰ ਸਿਸਟਮ ਘਰ ਦੀ ਲੋੜ ਤੋਂ ਵੱਧ ਬਿਜਲੀ ਪੈਦਾ ਕਰਦਾ ਹੈ, ਤਾਂ ਉਸ ਵਾਧੂ ਬਿਜਲੀ ਨੂੰ ਸਰਕਾਰ ਨੂੰ ਵਾਪਸ ਵੇਚਿਆ ਜਾ ਸਕਦਾ ਹੈ, ਜਿਸ ਦੇ ਬਦਲੇ ਸਰਕਾਰ ਤੁਹਾਨੂੰ ਪੈਸੇ ਦੇਵੇਗੀ।

ਕਿਵੇਂ ਕਰੀਏ ਅਪਲਾਈ?

ਇੱਛੁਕ ਨਾਗਰਿਕ ਇਸ ਸਕੀਮ ਦਾ ਲਾਭ ਲੈਣ ਲਈ ਅਧਿਕਾਰਤ ਪੋਰਟਲ pmsuryaghar.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਬਹੁਤ ਆਸਾਨ ਹੈ ਅਤੇ ਕਿਸੇ ਰਜਿਸਟਰਡ ਵੈਂਡਰ ਦੁਆਰਾ ਸੋਲਰ ਪੈਨਲ ਲਗਾਉਣ ਤੋਂ ਬਾਅਦ, ਸਬਸਿਡੀ ਦੀ ਰਕਮ ਸਿੱਧੇ ਤੁਹਾਡੇ ਬੈਂਕ ਖਾਤੇ 'ਚ ਜਮ੍ਹਾਂ ਕਰ ਦਿੱਤੀ ਜਾਵੇਗੀ। ਇਸ ਪਹਿਲਕਦਮੀ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੇਗੀ, ਉੱਥੇ ਹੀ ਬਿਜਲੀ ਦਾ ਖਰਚਾ ਜ਼ੀਰੋ ਕਰਨ 'ਚ ਵੀ ਵੱਡੀ ਮਦਦ ਮਿਲੇਗੀ।


author

Sunaina

Content Editor

Related News