ਹੁਣ ''ਐਕਸ'' ''ਤੇ ਹੀ ਕਰ ਸਕੋਗੇ ਡੇਟ, ਐਲੋਨ ਮਸਕ ਕਰ ਰਹੇ ਵੱਡੀ ਪਲਾਨਿੰਗ

11/02/2023 5:19:27 PM

ਗੈਜੇਟ ਡੈਸਕ- ਐਕਸ ਹੁਣ ਇਕ ਸੁਪਰ ਐਪ ਬਣਨ ਜਾ ਰਿਹਾ ਹੈ। ਐਕਸ ਦੇ ਮਾਲਿਕ ਐਲੋਨ ਮਸਕ ਨੇ ਐਕਸ 'ਤੇ ਆਡੀਓ ਅਤੇ ਵੀਡੀਓ ਕਾਲਿੰਗ ਦਾ ਸਪੋਰਟ ਦੇ ਹੀ ਦਿੱਤਾ ਹੈ। ਇਸਤੋਂ ਇਲਾਵਾ ਲੰਬੇ ਪੋਸਟ ਤੁਸੀਂ ਐਕਸ 'ਤੇ ਕਰ ਹੀ ਸਕਦੇ ਹੋ। ਐਕਸ 'ਤੇ ਜਾਬ ਸਰਚ ਦਾ ਫੀਚਰ ਵੀ ਆਉਣ ਹੀ ਵਾਲਾ ਹੈ। 

ਹੁਣ ਖਬਰ ਹੈ ਕਿ ਐਲੋਨ ਮਸਕ ਆਪਣੇ ਇਸ ਸੋਸ਼ਲ ਮੀਡੀਆ ਪਲੇਟਫਾਰਮ ਨਾਲ ਡੇਟਿੰਗ ਐਪਸ ਨੂੰ ਵੀ ਟੱਕਰ ਦੇਣ ਦੀ ਤਿਆਰੀ ਕਰ ਰਹੇ ਹਨ। ਇਕ ਦੌਰ ਸੀ ਜਦੋਂ ਟਵਿਟਰ ਨੂੰ ਮਾਈਕ੍ਰੋਬਲਾਗਿੰਗ ਸਾਈਟ ਕਿਹਾ ਜਾਂਦਾ ਸੀ ਪਰ ਹੁਣ ਨਾਮ ਦੇ ਨਾਲ-ਨਾਲ ਸਭ ਕੁਝ ਬਦਲ ਰਿਹਾ ਹੈ। ਮਾਈਕ੍ਰੋਬਲਾਗਿੰਗ ਸਾਈਟ ਹੁਣ ਇਕ ਸੁਪਰ ਬਣਨ ਲਈ ਤਿਆਰ ਹੈ। 

ਦਿ ਵਰਜ ਦੀ ਇਕ ਰਿਪੋਰਟ ਮੁਤਾਬਕ, ਇਕ ਆਫੀਸ ਮੀਟਿੰਗ 'ਚ ਐਲੋਨ ਮਸਕ ਨੇ ਕਿਹਾ ਹੈ ਕਿ ਐਕਸ 'ਤੇ ਡੇਟਿੰਗ ਜਲਦੀ ਹੀ ਸੰਭਵ ਹੋਵੇਗੀ। ਇਸ ਲਈ ਤਿਆਰੀ ਚੱਲ ਰਹੀ ਹੈ। ਐਲੋਨ ਮਸਕ ਮੁਤਾਬਕ, ਲੋਕਾਂ ਨਾਲ ਜੁੜਨ ਲਈ ਐਕਸ ਇਕ ਬੈਸਟ ਸੋਸ਼ਲ ਮੀਡੀਆ ਪਲੇਟਫਾਰਮ ਹੈ। ਜੇਕਰ ਤੁਸੀਂ ਕਿਸੇ ਅਜਿਹੇ ਸ਼ਖਸ ਨਾਲ ਜੁੜਦੇ ਹੋ ਜੋ ਤੁਹਾਨੂੰ ਪਸੰਦ ਆਉਂਦਾ ਹੈ ਤਾਂ ਤੁਸੀਂ ਇਸ ਵਰਚੁਅਲ ਕੁਨੈਕਸ਼ ਨੂੰ ਡੇਟਿੰਗ ਟੇਬਲ ਤਕ ਪਹੁੰਚਾ ਸਕੇਦ ਹੋ। 

ਰਿਪੋਰਟ ਮੁਤਾਬਕ, ਐਕਸ ਦੇ ਦਫਤਰ 'ਚ ਇਕ ਆਲ ਹੈਂਡਸ ਮੀਟਿੰਗ ਹੋਈ ਸੀ ਜਿਸ ਵਿਚ ਐਲੋਨ ਮਸਕ ਅਤੇ ਐਕਸ ਦੀ ਸੀ.ਈ.ਓ. ਲਿੰਡਾ ਯਾਕਾਰੀਨੋ ਸ਼ਾਮਲ ਸਨ। ਇਸ ਮੀਟਿੰਗ 'ਚ ਮਸਕ ਨੇ ਕਿਹਾ ਸੀ ਕਿ ਐਕਸ ਜਲਦੀ ਹੀ ਲਿੰਕਡਿਨ, ਯੂਟਿਊਬ, ਫੇਸਟਾਈਮ ਅਤੇ ਡੇਟਿੰਗ ਐਪ ਦਾ ਮੁਕਾਬਲਾ ਕਰੇਗਾ।


Rakesh

Content Editor

Related News