Twitter 'ਤੇ ਹੁਣ ਬਿਨਾਂ ਡਰੇ ਕਰੋ ਪੋਸਟ, ਤੁਹਾਡੀ ਕੰਪਨੀ ਨੇ ਕੀਤਾ ਤੰਗ ਤਾਂ Elon Musk ਇੰਝ ਦੇਣਗੇ ਤੁਹਾਡਾ ਸਾਥ
Monday, Aug 07, 2023 - 03:19 PM (IST)
ਗੈਜੇਟ ਡੈਸਕ- ਐਲੋਨ ਮਸਕ ਆਪਣੇ ਕਈ ਫੈਸਲਿਆਂ ਨਾਲ ਲੋਕਾਂ ਨੂੰ ਹੈਰਾਨ ਕਰ ਰਹੇ ਹਨ। ਹੁਣ ਉਨ੍ਹਾਂ ਨੇ ਇਕ ਹੋਰ ਐਲਾਨ ਕਰਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਅਰਬਪਤੀ ਐਲੋਨ ਮਸਕ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ', ਜੋ ਪਹਿਲਾਂ 'ਟਵਿਟਰ' ਸੀ, ਹੁਣ ਉਨ੍ਹਾਂ ਲੋਕਾਂ ਦੀਆਂ ਕਾਨੂੰਨੀ ਲਾਗਤਾਂ ਨੂੰ ਕਵਰ ਕਰੇਗਾ, ਜਿਨ੍ਹਾਂ ਨੂੰ ਪਲੇਟਫਾਰਮ 'ਤੇ ਉਨ੍ਹਾਂ ਦੀਆਂ ਗਤੀਵਿਧੀਆਂ ਕਾਰਨ ਕੰਪਨੀ ਤੋਂ ਬਰਖ਼ਾਸਤ ਕੀਤਾ ਗਿਆ ਹੈ ਜਾਂ ਉਨ੍ਹਾਂ ਦੇ ਨਾਲ ਗਲਤ ਵਿਵਹਾਰ ਕੀਤਾ ਗਿਆ ਹੈ।
ਅਸੀਂ ਚੁੱਕਾਂਗੇ ਕਾਨੂੰਨੀ ਕਾਰਵਾਈ ਦਾ ਖ਼ਰਚਾ
ਐਲੋਨ ਮਸਕ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਜੇਕਰ ਇਸ ਪਲੇਟਫਾਰਮ 'ਤੇ ਕੁਝ ਪੋਸਟ ਕਰਨ ਜਾਂ ਲਾਈਕ ਕਰਨ ਕਾਰਨ ਤੁਹਾਡੀ ਕੰਪਨੀ ਦੁਆਰਾ ਤੁਹਾਡੇ ਨਾਲ ਗਲਤ ਵਿਵਹਾਰ ਕੀਤਾ ਗਿਆ ਹੈ ਤਾਂ ਅਸੀਂ ਤੁਹਾਡੀ ਕਾਨੂੰਨੀ ਲੜਾਈ ਦਾ ਖ਼ਰਚਾ ਚੁੱਕਾਂਗੇ ਅਤੇ ਇਸਦੀ ਕੋਈ ਲਿਮਟ ਨਹੀਂ ਹੈ। ਉਨ੍ਹਾਂ 'ਐਕਸ' ਦੇ ਯੂਜ਼ਰਜ਼ ਨੂੰ ਕਿਹਾ ਕਿ ਕੋਈ ਪਰੇਸ਼ਾਨੀ ਹੈ ਤਾਂ 'ਕਿਰਪਾ ਕਰਕੇ ਸਾਨੂੰ ਦੱਸੋ'।
ਇਹ ਵੀ ਪੜ੍ਹੋ– Elon Musk ਨੇ 'X' 'ਚ ਜੋੜਿਆ ਫੇਸਬੁੱਕ, ਇੰਸਟਾਗ੍ਰਾਮ ਵਾਲਾ ਇਹ ਸ਼ਾਨਦਾਰ ਫੀਚਰ, ਜਾਣੋ ਡਿਟੇਲ
ਇਹ ਵੀ ਪੜ੍ਹੋ– WhatsApp 'ਚ ਆਇਆ ਬੇਹੱਦ ਕਮਾਲ ਦਾ ਫੀਚਰ, ਹੁਣ Reels ਦੀ ਤਰ੍ਹਾਂ ਭੇਜ ਸਕੋਗੇ 'ਵੀਡੀਓ ਮੈਸੇਜ'
ਐਕਸ ਕਾਰਪ ਦੇ ਮਾਲਕ ਦੇ ਇਸ ਕਦਮ 'ਤੇ ਸੋਸ਼ਲ ਮੀਡੀਆ ਯੂਜ਼ਰਜ਼ ਵੱਲੋਂ ਖੂਬ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਕ ਯੂਜ਼ਰ ਨੇ ਕਿਹਾ, 'ਵਾਹ ਕਮਾਲ ਹੈ!' ਇਕ ਹੋਰ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ, 'ਇਹ ਅਦਭੁੱਤ ਹੈ। ਮੈਂ ਅਜਿਹੇ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹਾਂ ਜਿਨ੍ਹਾਂ ਦੇ ਨਾਲ ਅਜਿਹਾ ਹੋਇਆ ਹੈ (ਜਿਨ੍ਹਾਂ 'ਚ ਮੈਂ ਵੀ ਸ਼ਾਮਲ ਹਾਂ)। ਉਨ੍ਹਾਂ 'ਚੋਂ ਜ਼ਿਆਦਾਤਰ ਨੂੰ ਟਵਿਟਰ ਛੱਡਣ ਜਾਂ ਆਪਣੀ ਨੌਕਰੀ ਛੱਡਣ 'ਚੋਂ ਕਿਸੇ ਇਕ ਨੂੰ ਚੁਣਨ ਲਈ ਮਜਬੂਰ ਕੀਤਾ ਗਿਆ। ਐਲੋਨ ਅਸਲ 'ਚ ਵਿਅਕਤੀ ਦੀ ਸੁਤੰਤਰਤਾ ਨੂੰ ਲੈ ਕੇ ਗੰਭੀਰ ਹਨ ਅਤੇ ਇਸੇ ਸੰਬੰਧ 'ਚ ਆਪਣਾ ਪੈਸਾ ਉਥੇ ਲਗਾ ਰਹੇ ਹਨ।' ਇਕ ਹੋਰ ਵਿਅਕਤੀ ਨੇ ਕਿਹਾ, 'ਐਲੋਨ ਤੁਸੀਂ GOAT ਹੋ।' ਉਥੇ ਹੀ ਇਕ ਵਿਅਕਤੀ ਨੇ ਕੁਮੈਂਟ ਕਰਦੇ ਹੋਏ ਲਿਖਿਆ ਹੈ ਕਿ ਇਹੀ ਕਾਰਨ ਹੈ ਕਿ ਮੈਂ ਹੁਣ ਇਥੇ (ਟਵਿਟਰ 'ਤੇ) ਬਹੁਤ ਕੁਝ ਪੋਸਟ ਕਰਦਾ ਹਾਂ।
ਇਹ ਵੀ ਪੜ੍ਹੋ– iPhone ਯੂਜ਼ਰਜ਼ ਲਈ WhatsApp ਲਿਆਇਆ ਕਮਾਲ ਦੇ ਫੀਚਰਜ਼, ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8