ਮਸਕ ਨੇ ਉਡਾਈ WhatsApp ਦੀ ਨੀਂਦ, ਹੁਣ 'X' ਯੂਜ਼ਰਜ਼ ਬਿਨਾਂ ਫੋਨ ਨੰਬਰ ਦੇ ਕਰ ਸਕਣਗੇ ਆਡੀਓ-ਵੀਡੀਓ ਕਾਲ

08/31/2023 4:20:18 PM

ਗੈਜੇਟ ਡੈਸਕ- ਜੇਕਰ ਤੁਸੀਂ ਵੀ ਐਕਸ (ਪਹਿਲਾਂ ਟਵਿਟਰ) ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਜਲਦ ਹੀ ਤੁਸੀਂ ਐਕਸ ਪਲੇਟਫਾਰਮ ਤੋਂ ਵੀਡੀਓ ਅਤੇ ਆਡੀਓ ਕਾਲ ਕਰ ਸਕੋਗੇ। ਐਕਸ ਦੇ ਮੁਖੀ ਐਲੋਨ ਮਸਕ ਨੇ ਇਸ ਨਵੀਂ ਸਹੂਲਤ ਦਾ ਐਲਾਨ ਵੀਰਵਾਰ ਨੂੰ ਕਰ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਵੀਡੀਓ ਜਾਂ ਆਡੀਓ ਕਾਲ ਲਈ ਮੋਬਾਇਲ ਨੰਬਰ ਦੀ ਵੀ ਲੋੜ ਨਹੀਂ ਪਵੇਗੀ। ਮਸਕ ਨੇ ਇਸ ਬਾਰੇ ਐਕਸ 'ਤੇ ਇਕ ਪੋਸਟ ਸ਼ੇਅਰ ਕੀਤਾ ਹੈ। ਮਸਕ ਦੇ ਇਸ ਐਲਾਨ ਤੋਂ ਬਾਅਦ ਚਰਚਾ ਇਹ ਵੀ ਹੋਣ ਲੱਗਾ ਹੈ ਕਿ ਕੀ ਟੈਲੀਕਾਮ ਕੰਪਨੀਆਂ ਜਿਵੇਂ ਜੀਓ, ਏਅਰਟੈੱਲ ਜਾਂ ਵੋਡਾਫੋਨ-ਆਈਡੀਆ ਲਈ ਚੁਣੌਤੀ ਖੜ੍ਹੀ ਹੋਣ ਵਾਲੀ ਹੈ। 

ਇਹ ਵੀ ਪੜ੍ਹੋ– ਇਸ ਦਿਨ ਹੋਵੇਗੀ iPhone 15 Series ਦੀ ਐਂਟਰੀ, ਸਾਹਮਣੇ ਆਈ ਲਾਂਚ ਤਾਰੀਖ਼ ਤੋਂ ਲੈ ਕੇ ਕੀਮਤ ਤਕ ਦੀ ਜਾਣਕਾਰੀ

PunjabKesari

ਇਹ ਵੀ ਪੜ੍ਹੋ– iPhone ਯੂਜ਼ਰਜ਼ ਨੂੰ 5 ਹਜ਼ਾਰ ਰੁਪਏ ਦਾ ਮੁਆਵਜ਼ਾ ਦੇ ਰਹੀ ਐਪਲ, ਜਾਣੋ ਕੀ ਹੈ ਮਾਮਲਾ

ਆਈ.ਓ.ਐੱਸ., ਐਂਡਰਾਇਡ ਮੈਕ ਅਤੇ ਪੀਸੀ 'ਤੇ ਕੰਮ ਕਰੇਗਾ

ਖ਼ਬਰ ਮੁਤਾਬਕ, ਟਵਿਟਰ 'ਚ ਆਉਣ ਵਾਲਾ ਇਹ ਫੀਚਰ ਆਈ.ਓ.ਐੱਸ., ਐਂਡਰਾਇਡ, ਮੈਕ ਅਤੇ ਪੀਸੀ 'ਤੇ ਕੰਮ ਕਰੇਗਾ। ਐਲੋਨ ਮਸਕ ਨੇ ਕਿਹਾ ਕਿ ਐਕਸ ਇਕ ਪ੍ਰਭਾਵੀ ਗਲੋਬਲ ਐਡਰੈੱਸ ਬੁੱਕ ਹੈ। ਮਸਕ ਨੇ ਕਿਹਾ ਕਿ ਯੂਜ਼ਰਜ਼ ਨੂੰ ਆਉਣ ਵਾਲੇ ਦਿਨਾਂ 'ਚ ਅਲੱਗ ਅਤੇ ਬਿਹਤਰੀਨ ਅਨੁਭਵ ਹੋਵੇਗਾ। ਨਵੇਂ ਐਕਸ ਫੀਚਰ ਨੂੰ ਪਹਿਲਾਂ ਵੀ ਕਈ ਵਾਰ ਕੰਪਨੀ ਵੱਲੋਂ ਟੀਜ਼ ਕੀਤਾ ਜਾ ਚੁੱਕਾ ਹੈ ਅਤੇ ਹੁਣ ਇਹ ਫੀਚਰ ਆਉਣ ਵਾਲੀ ਅਪਡੇਟ 'ਚ ਦਿਖਾਈ ਦੇਣ ਦੀ ਉਮੀਦ ਹੈ। ਦੱਸ ਦੇਈਏ ਕਿ ਟਵੀਟਰ ਡਿਜ਼ਾਈਨ ਐਂਡ੍ਰੀਆ ਕਾਨਵੇ ਨੇ ਯੂ.ਆਈ. ਸਣੇ ਨਵੀਆਂ ਸਹੂਲਤਾਂ ਦੇ ਸਨੀਪੇਟ ਸ਼ੇਅਰ ਕੀਤੇ ਹਨ। 

ਇਹ ਵੀ ਪੜ੍ਹੋ– WhatsApp 'ਚ ਬਦਲਣ ਵਾਲਾ ਹੈ ਚੈਟਿੰਗ ਦਾ ਅੰਦਾਜ਼, ਆ ਰਿਹੈ ਟੈਕਸਟ ਫਾਰਮੈਟਿੰਗ ਦਾ ਨਵਾਂ ਟੂਲ

ਡਾਇਰੈਕਟ ਮੈਸੇਜ ਸੈਕਸ਼ਨ ਤੋਂ ਕਰ ਸਕੋਗੇ ਕਾਲ

ਆਡੀਓ ਅਤੇ ਵੀਡੀਓ ਕਾਲ ਦਾ ਇੰਟਰਫੇਸ ਦੂਜੇ ਐਪ ਦੀ ਤਰ੍ਹਾਂ ਦਿਸਦਾ ਹੈ ਜੋ ਇਨ-ਐਪ ਕਾਲਿੰਗ ਆਫਰ ਕਰਦੇ ਹਨ। ਇਕ ਮੀਡੀਆ ਰਿਪੋਰਟ ਮੁਤਾਬਕ, ਯੂਜ਼ਰਜ਼ ਕੋਲ ਡਾਇਰੈਕਟ ਮੈਸੇਜ ਸੈਕਸ਼ਨ ਤੋਂ ਆਡੀਓ ਜਾਂ ਵੀਡੀਓ ਕਾਲ ਕਰਨ ਦਾ ਆਪਸ਼ਨ ਹੋਵੇਗਾ। ਹਾਲਾਂਕਿ, ਇਹ ਫੀਚਰ ਕਿਹੜੇ ਐਕਸ ਯੂਜ਼ਰਜ਼ ਲਈ ਹੋਵੇਗਾ ਅਤੇ ਕਿਹੜੇ ਲਈ ਨਹੀਂ, ਮਸਕ ਨੇ ਅਜੇ ਇਹ ਨਹੀਂ ਦੱਸਿਆ।

ਇਹ ਵੀ ਪੜ੍ਹੋ– RIL AGM 2023: ਮੁਕੇਸ਼ ਅੰਬਾਨੀ ਨੇ ਕੀਤਾ ਏਅਰ ਫਾਈਬਰ ਦਾ ਐਲਾਨ, ਇਸ ਦਿਨ ਹੋਵੇਗੀ ਲਾਂਚਿੰਗ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Rakesh

Content Editor

Related News