ਜਿਓ ਦੇ ਗਾਹਕਾਂ ਲਈ ਵੱਡੀ ਖੁਸ਼ਖਬਰੀ, ਵਾਇਸ ਕਾਲਿੰਗ ਰਹੇਗੀ ਹਮੇਸ਼ਾ ਲਈ ਫਰੀ
Tuesday, Feb 21, 2017 - 03:03 PM (IST)
ਜਲੰਧਰ- ਰਿਲਾਇੰਸ ਜਿਓ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਅੱਜ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ 31 ਮਾਰਚ ਤੋਂ ਬਾਅਦ ਵੀ ਗਾਹਕ ਮੁਫਤ ਕਾਲਿੰਗ ਦਾ ਮਜ਼ਾ ਲੈ ਸਕਣਗੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਸਿਰਫ 170 ਦਿਨਾਂ ''ਚ ਜਿਓ ਨੇ 100 ਮਿਲੀਅਨ ਯੂਜ਼ਰਸ ਆਪਣੇ ਨਾਲ ਜੋੜੇ ਹਨ। 5 ਸਤੰਬਰ ਨੂੰ ਹੋਏ ਜਿਓ ਦੇ ਅਧਿਕਾਰਤ ਲਾਂਚ ਤੋਂ 170 ਦਿਨਾਂ ਬਾਅਦ ਅੱਜ ਮੁਕੇਸ਼ ਅੰਬਾਨੀ ਇਕ ਵਾਰ ਫਿਰ ਤੋਂ ਕੁਝ ਐਲਾਨ ਕਰਨ ਸਾਹਮਣੇ ਆਏ। ਅੰਬਾਨੀ ਨੇ ਇਸ ਸਬੰਧ ''ਚ ਇਹ ਐਲਾਨ ਕੀਤੇ-
-ਜਿਓ ਦਾ ਦਾਅਵਾ ਹੈ ਕਿ ਦੇਸ਼ ''ਚ ਕਿਸੇ ਵੀ ਨੈੱਟਵਰਕ ''ਤੇ ਵਾਇਸ ਕਾਲਿੰਗ ਫਰੀ ਰਹੇਗੀ ਅਤੇ ਰੋਮਿੰਗ ਦਾ ਚਾਰਜ ਵੀ ਨਹੀਂ ਲੱਗੇਗਾ।
-ਮੌਜੂਦਾ ਗਾਹਕਾਂ ਨੂੰ 99 ਰੁਪਏ ''ਚ ਮਿਲੇਗੀ ਪੂਰੇ ਸਾਲ ਦੀ ਜਿਓ ਪ੍ਰਾਈਮ ਮੈਂਬਰਸ਼ਿਪ।
-ਜਿਓ ਪ੍ਰਾਈਮ ਮੈਂਬਰਾਂ ਨੂੰ ਮਿਲੇਗਾ ਅਨਲਿਮਟਿਡ ਕਾਲਿੰਗ ਅਤੇ ਇੰਟਰਨੈੱਟ।
-ਜਿਓ ਪ੍ਰਾਈਮ ਮੈਂਬਰਾਂ ਨੂੰ ਨਿਊ ਯੀਅਰ ਆਫਰ ਖਤਮ ਹੋਣ ਦੇ ਇਕ ਸਾਲ ਬਾਅਦ ਮਿਲਦੀ ਰਹੇਗੀ ਫਰੀ ਸਰਵਿਸ, ਹਾਲਾਕਿ ਇਸ ਲਈ ਦੇਣੇ ਹੋਣਗੇ ਪੈਸੇ।
-2017 ਦੇ ਅਖੀਰ ਤੱਕ ਹਰ ਸ਼ਹਿਰ ''ਚ ਪਹੁੰਚੇਗਾ ਜਿਓ।
-ਹਰ ਸੈਕਿੰਡ ''ਚ ਜਿਓ ਨਾਲ ਜੁੜ ਰਹੇ ਹਨ 7 ਗਾਹਕ।
-4ਜੀ ਬੇਸ ਸਟੇਸ਼ਨ ਦੀ ਗਿਣਤੀ ਦੁਗਣੀ ਕਰ ਦਿੱਤੀ ਗਈ ਹੈ।
