4GB ਰੈਮ ਅਤੇ Android Nougat ਨਾਲ ਭਾਰਤ ''ਚ ਲਾਂਚ ਹੋਇਆ Elephone P9000 ਸਮਾਰਟਫੋਨ

Sunday, Apr 23, 2017 - 04:01 PM (IST)

4GB ਰੈਮ ਅਤੇ Android Nougat ਨਾਲ ਭਾਰਤ ''ਚ ਲਾਂਚ ਹੋਇਆ Elephone P9000 ਸਮਾਰਟਫੋਨ

ਜਲੰਧਰ- ਹਾਂਗ ਕਾਂਗ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਐਲੇਫੋਨ (Elephone) ਨੇ ਭਾਰਤ ''ਚ ਆਪਣਾ ਸਮਾਰਟਫੋਨ ਐਲੇਫੋਨ ਪੀ 9000 (Elephone P9000) ਲਾਂਚ ਕਰ ਦਿੱਤਾ ਹੈ। ਭਾਰਤ ''ਚ ਇਸ ਸਮਾਰਟਫੋਨ ਦੀ ਕੀਮਤ 11,999 ਹੈ। ਇਹ ਸਮਾਰਟਫੋਨ ਸਿਰਫ ਐਮਾਜ਼ਨ ''ਤੇ ਐਕਸਕਲੂਸਿਵ ਹੈ। 

ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਡਿਵਾਇਸ ''ਚ 5.5 ਇੰਚ ਦੀ ਫੁੱਲ HD OGS ਡਿਸਪਲੇ ਮੌਜੂਦ ਹੈ ਜਿਸਦੀ ਰੈਜ਼ੋਲਿਊਸ਼ਨ 1920x1080p ਹੈ। ਇਸ ਡਿਵਾਇਸ ''ਚ 1.878GHz+1.078GHz MediaTek MT6755M ਆਕਟਾ-ਕੋਰ ਪ੍ਰੋਸੈਸਰ ਹੈ। ਇਸ ਡਿਵਾਇਸ ''ਚ ਮਲਟੀ ਟਾਸਕਿੰਗ ਲਈ 4GB ਰੈਮ ਅਤੇ 32GB ਦੀ ਇੰਟਰਨਲ ਸਟੋਰੇਜ ਹੈ ਜਿਸ ਨੂੰ 6472 ਤੱਕ ਵਧਾਈ ਜਾ ਸਕਦੀ ਹੈ।  ਇਹ ਡਿਵਾਇਸ ਐਂਡ੍ਰਾਇਡ 7.0 ਨੂਗਟ ਆਪਰੇਟਿੰਗ ਸਿਸਟਮ ''ਤੇ ਕੰਮ ਕਰਦੀ ਹੈ। ਇਸ ਡਿਵਾਇਸ ''ਚ 3000mAh ਨਾਨ ਰਿਮੂਵੇਬਲ ਬੈਟਰੀ ਮੌਜੂਦ ਹੈ। 

ਫੋਟੋਗਰਾਫੀ ਲਈ ਇਸ ਡਿਵਾਇਸ ''ਚ 13 ਮੈਗਾਪਿਕਸਲ ਰਿਅਰ ਕੈਮਰਾ ਹੈ ਅਤੇ ਸੈਲਫੀ ਸ਼ੌਕੀਨਾਂ ਲਈ 8 ਮੈਗਾਪਿਕਸਲ ਦਾ ਫੰ੍ਰਟ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਇਸ ਡਿਵਾਇਸ ''ਚ ਡਿਊਲ ਸਿਮ,4G, WiFi, WiFi ਹਾਟਸਪਾਟ, ਬਲੂਟੁੱਥ, ਗਰੇਵਿਟੀ ਸੈਂਸਰ, ਪ੍ਰਾਕਸੀਮਿਟੀ ਸੈਂਸਰ, ਲਾਈਟ ਸੈਂਸਰ, ਗਾਇਰੋਮੀਟਰ, ਹਾਲ ਸੈਂਸਰ ਮੌਜੂਦ ਹੈ।


Related News