ਐਪਲ ਦੀ ਜ਼ਰੂਰਤ ਨੂੰ ਪੂਰਾ ਕਰ ਸਕਦਾ ਹੈ ਇਲੈਕਟ੍ਰੋਨਿਕ ਚਿਪ ਪਲਾਂਟ : HSMC
Wednesday, Jun 15, 2016 - 10:54 AM (IST)

ਜਲੰਧਰ : ਇਲੈਕਟ੍ਰਾਨਿਕ ਚਿੱਪ ਕੰਪਨੀ ਐੱਚ. ਐੱਮ. ਐੱਸ. ਸੀ ਨੇ ਅੱਜ ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਦੀ ਭਾਰਤ ''ਚ ਮਕਾਮੀ ਖਰੀਦ ਜਰੂਰਤਾਂ ਨੂੰ ਤਿੰਨ ਚਾਰ ਸਾਲ ''ਚ ਪੂਰਾ ਕਰਨ ਦੀ ਪੇਸ਼ਕਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਤਕਨੀਕੀ ਕੰਪਨੀ ਐਪਲ ਆਪਣੇ ''ਆਧੁਨਿਕ'' ਉਤਪਾਦਾ ਲਈ ਇਸ ਤਰ੍ਹਾਂ ਦੀ ਲਾਜ਼ਮੀ ਦੇ ਖਿਲਾਫ ਲਾਬਿੰਗ ਕਰ ਰਹੀ ਹੈ।
ਹਿੰਦੋਸਤਾਨ ਸੈਮੀਕੰਡਕਟਰ ਮੈਨਿਊਫੇਕਚਰਿੰਗ ਕਾਰਪੋਰੇਸ਼ਨ (HSMC) ਨੇ ਕਿਹਾ, '' ਸਾਨੂੰ ਐਪਲ ਜਿਹੇ ਗਾਹਕਾਂ ਦੀ ਜ਼ਰੂਰਤ ਹੈ। ਜੇਕਰ ਐਪਲ 30 ਫ਼ੀਸਦੀ ਕਲਪੁਰਜੇ ਭਾਰਤ ਤੋਂ ਖਰੀਦਣ ਦਾ ਫੈਸਲਾ ਕਰਦੀ ਹੈ ਤਾਂ 3-4 ਸਾਲ ''ਚ ਹੀ ਸੈਮੀਕੰਡਕਟਰ ਫੈੱਬ ਤਿਆਰ ਹੋ ਜਾਵੇਗੀ ਅਤੇ ਉਸ ਦੀ ਜ਼ਰੂਰਤ ਦੇ ਚਿੱਪ ਉਪਲੱਬਧ ਕਰਾਏਗੀ। ''
HSMC ਯੂਰੋਪ ਦੀ ਸੈਮੀਕੰਡਕਟਰ ਕੰਪਨੀ ਐੱਸਟੀਮਾਇਕ੍ਰੋਇਲੈਕਟ੍ਰਾਨਿਕਸ ਅਤੇ ਸਿਲਟੇਰਾ ਮਲੇਸ਼ੀਆ ਐੱਸ. ਡੀ. ਐੱਨ ਬੀ. ਐੱਚ. ਡੀ ਦੇ ਨਾਲ ਮਿਲ ਕੇ ਭਾਰਤ ਦਾ ਇਕ ਮਾਤਰ ਇਲੈਟ੍ਰਾਨਿਕ ਚਿੱਪ ਕਾਰਖਾਨਾ ਲਗਾ ਰਹੀ ਹੈ। ਇਸ ''ਚ ਉਹ ਲਗਭਗ 29000 ਕਰੋੜ ਰੁਪਏ ਨਿਵੇਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸਮਾਰਟ ਸਮਗਰੀਆਂ ''ਚ ਇਲੈਕਟ੍ਰਾਨਿਕ ਚਿੱਪ ਦੀ ਵੱਡੀ ਲਾਗਤ ਹੁੰਦੀ ਹੈ। ਐਪਲ ਨੇ ਭਾਰਤ ''ਚ ਇਕੋ ਇਕ ਬ੍ਰਾਂਡ ਛੋਟਾ ਸਟੋਰ ਸਥਾਪਤ ਕਰਨ ਲਈ ਪ੍ਰਸਤਾਵ ਸਰਕਾਰ ਨੂੰ ਦਿੱਤਾ ਹੈ ਪਰ ਮਕਾਮੀ ਖਰੀਦ ਨਿਯਮਾਂ ਤੋਂ ਛੋਟ ਦੇਣ ਦੀ ਮੰਗ ਕੀਤੀ ਹੈ।
ਵਿੱਤ ਮੰਤਰਾਲੇ ਨੇ ਐਪਲ ਦੇ ਇਸ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ ਹੈ। ਹਾਲਾਂਕਿ ਵਣਜ ਮੰਤਰਾਲਾ ਦਾ ਮੰਨਣਾ ਹੈ ਕਿ ਉੱਚ ਤਕਨੀਕੀ ਉਤਪਾਦਾ ਲਈ 30 ਫ਼ੀਸਦੀ ਮਕਾਮੀ ਖਰੀਦ ਨਿਯਮ ''ਚ ਛੋਟ ਦਿੱਤੀ ਜਾ ਸਕਦੀ ਹੈ। HSMC ਦੇ ਕਾਰਜਕਾਰੀ ਨੇ ਕਿਹਾ, '' ਐਪਲ ਦੀਆਂ ਜਰੂਰਤਾਂ ਨੂੰ ਪੂਰਨਰੁਪ ਤਰੀਕੇ ਨਾਲ ਪੂਰਾ ਕੀਤਾ ਜਾ ਸਕਦਾ ਹੈ ਬਸ਼ਰਤੇ ਉਹ ਭਾਰਤ ਤੋਂ ਖਰੀਦ ਦੀ ਵਚਨਬਧੱਤਾ ਜਤਾਏ ।''