1 ਜਨਵਰੀ ਤੋਂ 3,000 ਰੁਪਏ ਤੱਕ ਵੱਧ ਜਾਣਗੀਆਂ ਇਲੈਕਟ੍ਰਿਕ ਸਕੂਟਰਾਂ ਦੀਆਂ ਕੀਮਤਾਂ
Monday, Dec 22, 2025 - 03:55 PM (IST)
ਨਵੀਂ ਦਿੱਲੀ- ਇਲੈਕਟ੍ਰਿਕ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਏਥਰ ਐਨਰਜੀ ਨੇ ਆਪਣੇ ਸਾਰੇ ਸ਼੍ਰੇਣੀ ਦੇ ਸਕੂਟਰਾਂ ਦੀਆਂ ਕੀਮਤਾਂ 'ਚ ਇਕ ਜਨਵਰੀ ਤੋਂ 3 ਹਜ਼ਾਰ ਰੁਪਏ ਤੱਕ ਦਾ ਵਾਧਾ ਕਰਨ ਦਾ ਸੋਮਵਾਰ ਨੂੰ ਐਲਾਨ ਕੀਤਾ। ਕੰਪਨੀ ਨੇ ਕਿਹਾ ਕਿ ਇਹ ਵਾਧਾ ਗਲੋਬਲ ਪੱਧਰ 'ਤੇ ਕੱਚੇ ਮਾਲ, ਵਿਦੇਸ਼ੀ ਮੁਦਰਾ ਅਤੇ ਮੁੱਖ ਇਲੈਕਟ੍ਰਿਕ ਕਲਪੁਰਜਿਆਂ ਦੀਆਂ ਕੀਮਤਾਂ 'ਚ ਵਾਧੇ ਦੇ ਕਾਰਨ ਕੀਤਾ ਜਾ ਰਿਹਾ ਹੈ।
ਏਥਰ ਐਨਰਜੀ ਦੇ ਮੌਜੂਦਾ ਉਤਪਾਦ ਪੋਰਟਫੋਲੀਓ 'ਚ 450 ਸੀਰੀਜ਼ ਦੇ ਸਕੂਟਰ ਅਤੇ ਰਿਜ਼ਟਾ ਸ਼ਾਮਲ ਹਨ। ਇਸ ਦੀ ਸ਼ੁਰੂਆਤੀ ਕੀਮਤ 1,14,546 ਰੁਪਏ ਤੋਂ 1,82,946 ਰੁਪਏ ਤੱਕ ਹੈ। ਕੰਪਨੀ ਨੇ ਕਿਹਾ ਕਿ ਉਹ ਇਸ ਸਮੇਂ ਆਪਣੇ 'ਇਲੈਕਟ੍ਰਿਕ ਦਸੰਬਰ' ਪ੍ਰੋਗਰਾਮ ਦੇ ਅਧੀਨ ਚੁਨਿੰਦਾ ਸ਼ਹਿਰਾਂ 'ਚ 20 ਹਜ਼ਾਰ ਰੁਪਏ ਤੱਕ ਦੇ ਲਾਭ ਦੇ ਰਹੀ ਹੈ।
