ਧਰਤੀ ਤੋਂ ਸਭ ਤੋਂ ਵੱਧ ਦੂਰੀ ''ਤੇ ਸਥਿਤ ਆਕਾਸ਼ਗੰਗਾ ਦਾ ਲੱਗਾ ਪਤਾ
Thursday, Sep 01, 2016 - 10:17 AM (IST)

ਜਲੰਧਰ- ਵਿਗਿਆਨੀਆਂ ਨੇ ਧਰਤੀ ਤੋਂ 11.1 ਅਰਬ ਪ੍ਰਕਾਸ਼ ਸਾਲ ਦੀ ਦੂਰੀ ''ਤੇ ਸਥਿਤ ਆਕਾਸ਼ ਗੰਗਾ ਦੇ ਇਕ ਗਰੁੱਪ ਦਾ ਪਤਾ ਲਾਇਆ ਹੈ। ਆਕਾਸ਼ਗੰਗਾ ਦਾ ਇਹ ਗਰੁੱਪ ਹੁਣ ਤੱਕ ਦੇ ਪ੍ਰਾਪਤ ਅੰਕੜਿਆਂ ਮੁਤਾਬਕ ਪ੍ਰਿਥਵੀ ਤੋਂ ਸਭ ਤੋਂ ਵੱਧ ਦੂਰੀ ''ਤੇ ਸਥਿਤ ਹੈ। ਖੋਜਕਰਤਾਵਾਂ ਨੇ ਬੁੱਧਵਾਰ ਇਥੇ ਦੱਸਿਆ ਕਿ ਨਾਸਾ ਦੀ ਚੰਦਰ ਐਕਸਰੇ ਲੈਬਾਰਟਰੀ ਅਤੇ ਹੋਰਨਾਂ ਤਰੀਕਿਆਂ ਰਾਹੀਂ ਆਕਾਸ਼ਗੰਗਾ ਦੇ ਇਸ ਗਰੁੱਪ ਦਾ ਪਤਾ ਲੱਗਾ ਹੈ। ਆਕਾਸ਼ਗੰਗਾ ਦੇ ਇਸ ਗਰੁੱਪ ਨੂੰ ਸੀ. ਐੱਲ. ਜੇ. 1001 ਪਲਸ 0220 ਦਾ ਨਾਂ ਦਿੱਤਾ ਗਿਆ ਹੈ।