ਭਾਰਤ ''ਚ ਲਾਂਚ ਹੋਈ Ducati Multistrada V4 RS ਸੁਪਰ ਬਾਈਕ, ਕੀਮਤ ਜਾਣ ਉਡ ਜਾਣਗੇ ਹੋਸ਼

Friday, Aug 30, 2024 - 05:36 PM (IST)

ਭਾਰਤ ''ਚ ਲਾਂਚ ਹੋਈ Ducati Multistrada V4 RS ਸੁਪਰ ਬਾਈਕ, ਕੀਮਤ ਜਾਣ ਉਡ ਜਾਣਗੇ ਹੋਸ਼

ਆਟੋ ਡੈਸਕ- Ducati Multistrada V4 RS ਸੁਪਰ ਬਾਈਕ ਭਾਰਤ 'ਚ ਲਾਂਚ ਕਰ ਦਿੱਤੀ ਗਈ ਹੈ। ਇਸ ਬਾਈਕ ਦੀ ਕੀਮਤ 38,40,600 ਰੁਪਏ ਐਕਸ-ਸ਼ੋਅਰੂਮ ਰੱਖੀ ਗਈ ਹੈ। ਡੁਕਾਤੀ ਦੇ ਅਨੁਸਾਰ ਇਸ ਦੀ ਡਿਲਿਵਰੀ ਸਤੰਬਰ 2024 ਤੋਂ ਸ਼ੁਰੂ ਕੀਤੀ ਜਾਵੇਗੀ। ਇਹ ਬਾਈਕ BMW M 1000XR ਨੂੰ ਟੱਕਰ ਦੇਵੇਗੀ। 

ਇੰਜਣ

ਇਸ ਬਾਈਕ 'ਚ 1103 ਸੀਸੀ ਦਾ ਚਾਰ ਵਾਲਵ ਲਿਕੁਇਡ ਕੂਲਡ ਇੰਜਣ ਹੈ ਜੋ ਇਸ ਨੂੰ 180 ਹਾਰਸ ਪਾਵਰ ਅਤੇ 118 ਨਿਊਟਨ ਮੀਟਰ ਦਾ ਟਾਰਕ ਪ੍ਰਦਾਨ ਕਰਦਾ ਹੈ। ਇਹ ਇੰਜਣ ਬਾੀਕ ਨੂੰ ਆਪਣੇ ਸੈਗਮੇਂਟ 'ਚ ਸਭ ਤੋਂ ਤਾਕਤਵਰ ਬਣਾਉਂਦਾ ਹੈ। ਬਾਈਕ 'ਚ ਇਲੈਕਟ੍ਰੋਨਿਕ ਫਿਊਲ ਇੰਜੈਕਸ਼ਨ ਸਿਸਟਮ ਹੈ, ਜਿਸ ਨਾਲ ਈਂਧਣ ਦੀ ਸਹੀ ਮਾਤਰਾ ਇੰਜਣ 'ਚ ਪਹੁੰਚਦੀ ਹੈ। ਇਸ ਵਿਚ ਰਾਈਡ-ਬਾਈ-ਵਾਇਰ ਤਕਨੀਕ ਹੈ, ਜੋ ਥ੍ਰੋਟਲ ਕੰਟਰੋਲ ਨੂੰ ਆਸਾਨ ਬਣਾਉਂਦੀ ਹੈ। ਬਾਈਕ 'ਚ ਡਬਲ ਕੈਟੇਲੀਟਿਕ ਕਨਵਰਟਰ ਦੇ ਨਾਲ ਸਟੇਨਲੈੱਸ ਸਟੀਲ ਦਾ ਪ੍ਰੀ-ਸਾਈਲੇਂਸਰ ਦਿੱਤਾ ਗਿਆ ਹੈ, ਜੋ ਪ੍ਰਦੂਸ਼ਣ ਕੰਟਰੋਲ 'ਚ ਮਦਦ ਕਰਦਾ ਹੈ। ਇਸ ਵਿਚ 6 ਸਪੀਡ ਟ੍ਰਾਂਸਮਿਸ਼ਨ ਦੇ ਨਾਲ ਕੁਇਕ ਸ਼ਿਫਟਰ ਵੀ ਹੈ, ਜੋ ਗਿਅਰ ਬਦਲਣ ਦੀ ਪ੍ਰਕਿਰਿਆ ਨੂੰ ਤੇਜ਼ ਅਤੇ ਸੋਖਾ ਬਣਾਉਂਦਾ ਹੈ। ਇਸ ਦਾ ਚੇਸਿਸ ਐਲੂਮੀਨੀਅਮ ਮੋਨੋਕਾਕ ਫਰੇਮ ਨਾਲ ਬਣਿਆ ਹੈ, ਜੋ ਹਲਕਾ ਅਤੇ ਮਜਬੂਤ ਹੁੰਦਾ ਹੈ।

ਫੀਚਰਜ਼

Ducati Multistrada V4 RS 'ਚ ਫੁਲੀ ਐਡਜਸਟੇਬਲ ਫੋਰਕ, 17 ਇੰਚ ਅਲੌਏ ਵ੍ਹੀਲਜ਼, ਕਾਰਨਿੰਗ ਏ.ਪੀ.ਐੱਸ., 6.5 ਟੀ.ਐੱਫ.ਟੀ. ਕਲਰਡ ਡਿਸਪਲੇਅ, ਡੁਕਾਤੀ ਕੁਨੈਕਟ, ਨੈਵੀਗੇਸ਼ਨ ਸਿਸਟਮ, ਡਿਊਲ ਸੀਟ, ਚਾਰ ਰਾਈਡਿੰਗ ਮੋਡਸ, ਪਾਵਰ ਮੋਡ, ਟ੍ਰੈਕਸ਼ਨ ਕੰਟਰੋਲ, ਵ੍ਹੀਲੀ ਕੰਟਰੋਲ, ਡੀ.ਆਰ.ਐੱਲ., ਕਾਰਨਿੰਗ ਲਾਈਟ, ਵ੍ਹੀਲ ਹੋਲਡ ਕੰਟਰੋਲ, ਰੇਡਾਰ ਸਿਸਟਮ, ਐੱਲ.ਈ.ਡੀ. ਲਾਈਟਾਂ, ਕਾਰਬਨ ਫਾੀਬਰ ਮਡਗਾਰਡ, ਕਾਰਬਨ ਫਾਈਬਰ ਹੈਂਡਗਾਰਡ ਵਰਗੇ ਫੀਚਰਜ਼ ਦਿੱਤੇ ਗਏ ਹਨ। 


author

Rakesh

Content Editor

Related News