ਹਾਰਡ ਡਰਾਈਵ ਦੀ ਵਰਤੋਂ ਕਰਨ ਵਾਲਿਆਂ ਲਈ ਖਾਸ ਹੈ ਡਰਾਪਬਾਕਸ ਦਾ ''Project Infinite''

Wednesday, Apr 27, 2016 - 01:54 PM (IST)

ਹਾਰਡ ਡਰਾਈਵ ਦੀ ਵਰਤੋਂ ਕਰਨ ਵਾਲਿਆਂ ਲਈ ਖਾਸ ਹੈ ਡਰਾਪਬਾਕਸ ਦਾ ''Project Infinite''
ਜਲੰਧਰ- ਡਰਾਪਬਾਕਸ ਹਾਲ ਹੀ ''ਚ ਇਕ ਨਵਾਂ ਫੀਚਰ ਪੇਸ਼ ਕਰਨ ਜਾ ਰਹੀ ਹੈ ਜੋ ਛੋਟੇ ਆਕਾਰ ਦੇ ਲੈਪਟਾਪ ਹਾਰਡ ਡਰਾਈਵ ਦੀ ਵਰਤੋਂ ਕਰਨ ਵਾਲੇ ਯੂਜ਼ਰਜ਼ ਲਈ ਖੁਸ਼ੀ ਦੀ ਗੱਲ ਹੋ ਸਕਦੀ ਹੈ। ''ਪ੍ਰੋਜੈਕਟ ਇਨਫਿਨਿਟੀ'' ਦੇ ਕੋਡਨੇਮ ਵਾਲੇ ਇਸ ਫੀਚਰ ''ਚ ਡਰਾਪਬਾਕਸ ਯੂਜ਼ਰਜ਼ ਲਈ ਫਾਈਲਜ਼ ਨੂੰ ਕਲਾਊਡ ਸਰਵਿਸ ''ਤੇ ਸਟੋਰ ਕਰਨ ਲਈ ਡੈਸਕਟਾਪ ਪਲੇਸਹੋਲਡਰ ਨੂੰ ਇਨੇਬਲ ਕਰਨ ਦੀ ਯੋਜਨਾ ਬਣਾ ਰਹੀ ਹੈ। 
 
ਜੇਕਰ ਤੁਹਾਡੇ ਡਰਾਪਬਾਕਸ ਦੀ ਸਟੋਰੇਜ 20ਜੀ.ਬੀ. ਖਾਲੀ ਹੈ ਤਾਂ ਤੁਸੀਂ ਆਪਣੇ ਡੈਸਕਟਾਪ ਦੀਆਂ ਫਾਈਲਾਂ ਨੂੰ ਸਿੰਕ ਕਰ ਕੇ ਤੁਰੰਤ ਐਕਸੈਸ ਕਰ ਸਕਦੇ ਹੋ, ਪਰ ਇਹ ਪ੍ਰੋਜੈਕਟ ਇਨਫਿਨਿਟੀ ਸਿਰਫ ਫਾਈਲ ਦੇ ਸ਼ਾਟਕੱਟਸ ਨੂੰ ਹੀ ਦਿਖਾਏਗਾ ਜਿਸ ਨੂੰ ਕਿਸੇ ਲੋਕਲ ਸਟੋਰੇਜ ਸਪੇਸ ''ਤੇ ਐਡਿਟ ਨਹੀਂ ਕੀਤਾ ਜਾ ਸਕੇਗਾ। ਇਹ ਪ੍ਰੋਜੈਕਟ ਇਨਫਿਨਿਟੀ ਫਿਲਹਾਲ ਸਿਰਫ ਵਿੰਡੋਜ਼ ਪੀ.ਸੀ. ਅਤੇ ਮੈਕ ਲਈ ਹੀ ਕੰਮ ਕਰੇਗਾ। 
 
ਇਹ ਬਿਲਕੁਲ ਮਾਈਕ੍ਰੋਸਾਫਟ ਦੇ ਵਨਡਰਾਈਵ ਦੀ ਤਰ੍ਹਾਂ ਹੀ ਹੈ। ਮਾਈਕ੍ਰੋਸਾਫਟ, ਪਲੇਸਹੋਲਡਰ ਦੀ ਵਰਤੋਂ ਲੋਕਲ ਡਿਸਕ ਦੀ ਸਟੋਰੇਜ ਨੂੰ ਘਟਾਉਣ ਲਈ ਕਰਦੀ ਹੈ ਪਰ ਕੰਪਨੀ ਕੰਟਰਵਰਸੀ ਕਾਰਨ ਇਸ ਫੀਚਰ ਨੂੰ ਵਿੰਡੋਜ਼ 10 ''ਚੋਂ ਹਟਾ ਦਿੱਤਾ ਗਿਆ। ਡਰਾਪਬਾਕਸ ਵੱਲੋਂ ਪ੍ਰੋਜੈਕਟ ਇਨਫਿਨਿਟੀ ਨੂੰ ਕੁਝ ਸੀਮਿਤ ਗਾਹਕਾਂ ਦੁਆਰਾ ਟੈੱਸਟ ਕੀਤਾ ਜਾ ਰਿਹਾ ਹੈ ਅਤੇ ਕੰਪਨੀ ਇਸ ਨੂੰ ਕਦੋਂ ਸਾਰਿਆਂ ਲਈ ਉਪਲੱਬਧ ਕਰੇਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।  

Related News