Warning : iPhone ਯੂਜ਼ਰਜ਼ ’ਤੇ ਮੰਡਰਾਅ ਰਿਹੈ ਖਤਰਾ

01/07/2019 12:41:36 AM

ਗੈਜੇਟ ਡੈਸਕ : ਇਨ੍ਹੀਂ ਦਿਨੀਂ ਐਪਲ ਯੂਜ਼ਰਜ਼ ’ਤੇ ਵੱਖਰੀ ਤਰ੍ਹਾਂ ਦਾ ਖਤਰਾ ਮੰਡਰਾਅ ਰਿਹਾ ਹੈ। ਯੂਜ਼ਰਜ਼ ਨੂੰ ਉਨ੍ਹਾਂ ਦੇ ਆਈਫੋਨ ’ਤੇ ਫੇਕ ਕਾਲਜ਼ ਆ ਰਹੀਆਂ ਹਨ, ਜਿਸ ’ਤੇ ਐਪਲ ਦਾ ਲੋਗੋ ਤੇ ਐਡਰੈੱਸ ਵੀ ਸ਼ੋਅ ਹੁੰਦਾ ਹੈ। ਕਾਲ ਅਟੈਂਡ ਕਰਨ ’ਤੇ ਯੂਜ਼ਰ ਨੂੰ ਕਾਲ ਬੈਕ ਕਰਨ ਲਈ ਕਿਹਾ ਜਾਂਦਾ ਹੈ ਅਤੇ ਜਦੋਂ ਉਹ ਯੂਜ਼ਰ ਕਾਲ ਬੈਕ ਕਰਦਾ ਹੈ ਤਾਂ ਉਸ ਨੂੰ ਕਾਲ ਕਰਨ ਦਾ ਕਾਰਨ ਪੁੱਛਿਆ ਜਾ ਰਿਹਾ ਹੈ। ਇਹ ਉਸੇ ਤਰ੍ਹਾਂ ਦੀ ਫਿਸ਼ਿੰਗ ਕਾਲ ਹੈ, ਜਿਸ ਰਾਹੀਂ ਯੂਜ਼ਰ ਦੀ ਨਿੱਜੀ ਤੇ ਵਿੱਤੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ। ਇਸ ਲਈ ਚੌਕਸ ਰਹਿਣ ਦੀ ਲੋੜ ਹੈ।

ਰਿਕਾਰਡਿਡ ਕਾਲ ਕਰ ਰਹੀ ਐ ਲੋਕਾਂ ਨੂੰ ਗੁਮਰਾਹ
ਸਕਿਓਰਿਟੀ ਫਰਮ Global Cyber Risk ਦੇ CEO ਜੋਡੀ ਵੇਸਟਬੀ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਆਈਫੋਨ ’ਤੇ ਇਕ ਕਾਲ ਆਈ ਜੋ ਰਿਕਾਰਡਿਡ ਸੀ। ਕਾਲ ਅਟੈਂਡ ਕਰਨ ’ਤੇ ਰਿਕਾਰਡਿਡ ਮੈਸੇਜ ਵਿਚ ਕਿਹਾ ਗਿਆ ਕਿ ਐਪਲ ID ਨੰਬਰ ਸਰਵਰ ’ਚ ਚੜ੍ਹਾਏ ਜਾ ਰਹੇ ਹਨ ਅਤੇ ਹੁਣ ਉਨ੍ਹਾਂ ਨੂੰ 1-866 ਨੰਬਰ ’ਤੇ ਕਾਲ ਕਰਨੀ ਪਵੇਗੀ, ਜਿਸ ਤੋਂ ਬਾਅਦ ਹੀ ਤੁਸੀਂ ਆਪਣਾ ਆਈਫੋਨ ਚਲਾ ਸਕੋਗੇ। ਦਿੱਤੇ ਗਏ ਨੰਬਰ ’ਤੇ ਕਲਿੱਕ ਕਰਨ ’ਤੇ 866-277-7794 ਨੰਬਰ ’ਤੇ ਕਾਲ ਕਰਨ ਲਈ ਕਿਹਾ ਜਾਂਦਾ ਹੈ, ਜਿਸ ਤੋਂ ਬਾਅਦ ਆਟੋਮੈਟਿਕ ਮੈਸੇਜ ਬੋਲਦਾ ਹੈ ਕਿ ਇਹ ਐਪਲ ਸਪੋਰਟ ਹੈ ਪਰ ਅਸਲ ਵਿਚ ਇਹ ਕਾਲ ਐਪਲ ਤੋਂ ਨਹੀਂ ਆਈ ਹੁੰਦੀ ਕਿਉਂਕਿ ਇਸ ਦੇ ਵੈੱਬ ਐਡਰੈੱਸ ’ਚ  "http" ’ਚ "s" ਮਿਸਿੰਗ ਹੈ।

ਇੰਝ ਬਚਣ ਯੂਜ਼ਰਜ਼
ਜੇ ਤੁਹਾਨੂੰ ਵੀ ਇਸੇ ਤਰ੍ਹਾਂ ਦੀ ਕੋਈ ਕਾਲ ਆਉਂਦੀ ਹੈ ਤਾਂ ਤੁਸੀਂ ਉਸ ਨੂੰ ਆਪਣੀ ਨਿੱਜੀ ਤੇ ਬੈਂਕ ਨਾਲ ਜੁੜੀ ਜਾਣਕਾਰੀ ਨਾ ਦਿਓ। ਜੇਕਰ ਕੋਈ ਕ੍ਰੈਡਿਟ ਕਾਰਡ ਦਾ ਨੰਬਰ ਮੰਗੇ ਤਾਂ ਰੁਕ ਜਾਓ। ਐਪਲ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਕਾਲ ਆਉਣ ’ਤੇ ਉਸ ਨੂੰ ਬੰਦ ਕਰ ਦਿਓ ਅਤੇ ਤੁਰੰਤ ਐਪਲ ਨਾਲ ਸੰਪਰਕ ਕਰੋ। 
 


Related News