ਵਿਅਰੇਬਲ ਬਾਜ਼ਾਰ ’ਚ ਦੇਸੀ ਕੰਪਨੀਆਂ ਨੇ ਚੀਨੀ ਕੰਪਨੀਆਂ ਨੂੰ ਪਛਾੜਿਆ

Friday, Feb 11, 2022 - 04:55 PM (IST)

ਵਿਅਰੇਬਲ ਬਾਜ਼ਾਰ ’ਚ ਦੇਸੀ ਕੰਪਨੀਆਂ ਨੇ ਚੀਨੀ ਕੰਪਨੀਆਂ ਨੂੰ ਪਛਾੜਿਆ

ਗੈਜੇਟ ਡੈਸਕ– ਭਾਰਤ ’ਚ ਵਿਅਰੇਬਲ ਬਾਜ਼ਾਰ ਕਾਫ਼ੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਹੁਣ ਤਾਂ ਭਾਰਤੀ ਕੰਪਨੀਆਂ ਨੇ ਚੀਨੀ ਕੰਪਨੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਕੁਝ ਸਮਾਂ ਪਹਿਲਾਂ ਭਾਰਤ ’ਚ ਸਭ ਤੋਂ ਜ਼ਿਆਦਾ ਅਮੇਜ਼ਫਿਟ ਨੂੰ ਪਸੰਦ ਕੀਤਾ ਜਾਂਦਾ ਸੀ ਪਰ ਹੁਣ ਗੁਰੂਗ੍ਰਾਮ ਦੀ Noise ਅਤੇ Fire-Boltt ਨੇ ਇਸ ਕੰਪਨੀ ਨੂੰ ਪਛਾੜ ਦਿੱਤਾ ਹੈ।

ਰਿਪੋਰਟ ਮੁਤਾਬਕ, ਵਿਅਰੇਬਲ ਬਾਜ਼ਾਰ ’ਚ ਘਰੇਲੂ ਕੰਪਨੀ Noise ਦਾ ਮਾਰਕੀਟ ਸ਼ੇਅਰ ਸਭ ਤੋਂ ਜ਼ਿਆਦਾ 27 ਫੀਸਦੀ ਹੈ। Noise ਤੋਂ ਬਾਅਦ ਦੂਜੇ ਨੰਬਰ ’ਤੇ Boat ਹੈ ਜਿਸਦਾ ਮਾਰਕੀਟ ਸ਼ੇਅਰ 25.1 ਫੀਸਦੀ ਹੈ। ਤੀਜੇ ਨੰਬਰ ’ਤੇ 11.6 ਫੀਸਦੀ ਮਾਰਕੀਟ ਸ਼ੇਅਰ ਨਾਲ Fire-Boltt ਹੈ। ਮਾਰਕੀਟ ਸ਼ੇੱਰ ਦੇ ਲਿਹਾਜ ਨਾਲ ਚੌਥੇ ਨੰਬਰ ’ਤੇ ਰੀਅਲਮੀ ਅਤੇ ਪੰਜਵੇ ਨੰਬਰ ’ਤੇ ਅਮੇਜ਼ਫਿਟ ਹੈ। ਬਾਰਤੀ ਬਾਜ਼ਾਰ ’ਚ ਐਂਟਰੀ ਲੈਵਲ ਸਮਾਰਟਵਾਚ ਦੀ ਔਸਤ ਕੀਮਤ ਕਰੀਬ 4.600 ਰੁਪਏ ਹੋ ਗਈ ਹੈ ਜੋ ਕਿ 2020 ’ਚ 9,200 ਰੁਪਏ ਸੀ।


author

Rakesh

Content Editor

Related News