ਕਿਵੇਂ ਮਿਲੇਗਾ 5ਜੀ ਦਾ ਲਾਭ, ਕੀ 5ਜੀ ਲਈ ਬਦਲਣਾ ਪਵੇਗਾ SIM? ਜਾਣੋ ਸਭ ਕੁਝ

Saturday, Oct 01, 2022 - 05:30 PM (IST)

ਕਿਵੇਂ ਮਿਲੇਗਾ 5ਜੀ ਦਾ ਲਾਭ, ਕੀ 5ਜੀ ਲਈ ਬਦਲਣਾ ਪਵੇਗਾ SIM? ਜਾਣੋ ਸਭ ਕੁਝ

ਗੈਜੇਟ ਡੈਸਕ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਯਾਨੀ ਅੱਜ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਤੋਂ ਦੇਸ਼ ’ਚ 5ਜੀ ਸੇਵਾ ਨੂੰ ਲਾਂਚ ਕੀਤਾ। ਪਹਿਲੇ ਪੜਾਅ ’ਚ ਦਿੱਲੀ, ਮੁੰਬਈ ਅਤੇ ਬੇਂਗਲੁਰੂ ਵਰਗੇ ਕਈ ਸ਼ਹਿਰਾਂ ’ਚ 5ਜੀ ਕੁਨੈਕਟੀਵਿਟੀ ਸ਼ੁਰੂ ਕੀਤੀ ਜਾ ਰਹੀ ਹੈ। 5ਜੀ ਤਕਨੀਕ ਨਾਲ ਸਹਿਜ ਕਵਰੇਜ, ਉੱਚ ਡਾਟਾ ਦਰ, ਘੱਟ ਲੇਟੈਂਸੀ ਅਤੇ ਉੱਚ ਭਰੋਸੇਮੰਦ ਸੰਚਾਰ ਸੁਵਿਧਾਵਾਂ ਪ੍ਰਾਪਤ ਕੀਤੀਆਂ ਜਾ ਸਕਣਗੀਆਂ। ਹੁਣ ਸਵਾਲ ਇਹ ਉਠਦਾ ਹੈ ਕਿ ਕੀ 5ਜੀ ਨੈੱਟਵਰਕ ਦੇ ਇਸਤੇਮਾਲ ਲਈ ਤੁਹਾਨੂੰ ਨਵੇਂ ਸਿਮ ਕਾਰਡ ਦੀ ਲੋੜ ਹੈ ਜਾਂ ਤੁਹਾਡਾ ਪੁਰਾਣਾ ਸਿਮ ਹੀ ਕੰਮ ਕਰੇਗਾ? ਆਓ ਜਾਣਦੇ ਹਾਂ।

ਸਾਫ਼ ਤੌਰ ’ਤੇ ਕਿਹਾ ਜਾਵੇ ਤਾਂ ਤੁਹਾਨੂੰ 5ਜੀ ਨੈੱਟਵਰਕ ਦੇ ਇਸਤੇਮਾਲ ਲਈ ਨਵਾਂ ਸਿਮ ਕਾਰਡ ਖ਼ਰੀਦਣ ਦੀ ਲੋੜ ਨਹੀਂ ਹੈ। ਫਿਰ ਵੀ 5ਜੀ ਫੋਨ ’ਚ 5ਜੀ ਇੰਟਰਨੈੱਟ ਇਸਤੇਮਾਲ ਕਰਨ ਲਈ ਕਈ ਚੁਣੌਤੀਆਂ ਹਨ, ਜਿਨ੍ਹਾਂ ਨੂੰ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ।

ਪੁਰਾਣੇ ਸਿਮ ਕਾਰਡ ’ਚ ਕਿਵੇਂ ਕੰਮ ਕਰੇਗਾ 5ਜੀ?

ਸਬਸਕ੍ਰਾਈਬਰ ਆਈਡੈਂਟਿਟੀ ਮਾਡਿਊਲ ਜਿਸਨੂੰ ਅਸੀਂ ਸਿਮ ਕਾਰਡ ਦੇ ਨਾਂ ਨਾਲ ਜਾਣਦੇ ਹਾਂ, ਨੂੰ 2ਜੀ ਇੰਟਰਨੈੱਟ ਦੇ ਸਮੇਂ ਵਿਕਸਿਤ ਕੀਤਾ ਗਿਆ ਸੀ। ਇਹ ਸਿਮ ਪਹਿਲਾਂ ਦੇ ਮੋਬਾਇਲ ਕਮਿਊਨੀਕੇਸ਼ਨ ਸਟੈਂਡਰਡ ’ਤੇ ਆਧਾਰਿਤ ਸੀ। 3ਜੀ ਦੇ ਲਾਂਚ ਦੇ ਨਾਲ ਹੀ ਇਸਦਾ ਨਾਂ ਬਦਲਕ USIM (ਯੂਨੀਵਰਸਲ ਸਬਸਕ੍ਰਾਈਬਰ ਆਈਡੈਂਟਿਟੀ ਮਾਡਿਊਲ) ਕਰ ਦਿੱਤਾ ਗਿਆ ਅਤੇ ਨਵੇਂ ਸਮਾਰਟ ਸਿਮ ਕਾਰਡ ਨਵੇਂ 3GPP (ਤੀਜੀ ਜਨਰੇਸ਼ਨ ਪਾਰਟਨਰਸ਼ਿਪ ਪ੍ਰੋਜੈਕਟ) ਸਟੈਂਡਰਡ ਦੇ ਅਨੁਸਾਰ ਬਣਾਏ ਗਏ। 

ਤਕਨੀਕੀ ਰੂਪ ਨਾਲ ਕਹੀਏ ਤਾਂ ਇਸ ਨਵੇਂ ਸਿਮ ਕਾਰਡ ਨੂੰ Release 99+ USIM ਕਾਰਡ ਦੇ ਰੂਪ ’ਚ ਵੀ ਜਾਣਿਆ ਜਾਂਦਾ ਹੈ। ਇਹ USIM ਕਾਰਡ 2ਜੀ, 3ਜੀ, 4ਜੀ ਅਤੇ ਇੱਥੋਂ ਤਕ ਕਿ 5ਜੀ ਨੈੱਟਵਰਕ ਨੂੰ ਵੀ ਸਪੋਰਟ ਕਰਦੇ ਹਨ। ਯਾਨੀ ਤੁਹਾਡੇ ਫੋਨ ’ਚ ਜੋ ਮੌਜੂਦਾ ਸਿਮ ਹੈ ਉਹ USIM ਹੋਵੇ ਅਤੇ ਇਸਨੂੰ ਬਿਨਾਂ ਬਦਲੇ ਹੀ 5ਜੀ ਨੈੱਟਵਰਕ ਇਸਤੇਮਾਲ ਕੀਤਾ ਜਾ ਸਕਦਾ ਹੈ।

ਕੀ ਸਾਰੇ 4ਜੀ ਸਿਮ ’ਚ ਚੱਲੇਗਾ 5ਜੀ?

ਜੇਕਰ ਤੁਹਾਡੇ ਕੋਲ 4ਜੀ ਸਿਮ ਹੈ ਅਤੇ ਇਹ ਤੁਹਾਡੇ 5ਜੀ ਸਮਾਰਟਫੋਨ ’ਚ 4G/LTE ਦੇ ਨਾਲ ਚੰਗੀ ਤਰ੍ਹਾਂ ਕੰਮ ਕਰਦਾ ਹੈ ਤਾਂ ਇਹ 5ਜੀ ਦੇ ਨਾਲ ਵੀ ਕੰਮ ਕਰੇਗਾ। ਤੁਸੀਂ ਇਸਦੇ ਨਾਲ 5ਜੀ ਇੰਟਰਨੈੱਟ ਅਤੇ ਕਾਲਿੰਗ ਦੀ ਸੁਵਿਧਾ ਵੀ ਲੈ ਸਕੋਗੇ। ਜੇਕਰ ਤੁਹਾਡੇ ਕੋਲ 5ਜੀ ਫੋਨ ਹੈ ਅਤੇ ਫੋਨ ’ਚ 4G/LTE ਨੈੱਟਵਰਕ ਦੇ ਨਾਲ ਸਿਮ ਕੰਮ ਨਹੀਂ ਕਰ ਰਿਹਾ ਹੈ ਤਾਂ ਤੁਹਾਨੂੰ ਨਵੇਂ ਸਿਮ ਕਾਰਡ ’ਤੇ ਸਵਿੱਚ ਕਰਨ ਦੀ ਲੋੜ ਹੋਵੇਗੀ।


author

Rakesh

Content Editor

Related News