WhatsApp ਯੂਜ਼ਰਜ਼ ਸਾਵਧਾਨ! ਭੁੱਲ ਕੇ ਵੀ ਨਾ ਡਾਇਲ ਕਰੋ ਇਹ ਨੰਬਰ, ਅਕਾਊਂਟ ਹੋ ਸਕਦੈ ਹੈਕ
Monday, Dec 05, 2022 - 06:15 PM (IST)
ਗੈਜੇਟ ਡੈਸਕ– ਵਟਸਐਪ ’ਤੇ ਨਵੇਂ-ਨਵੇਂ ਸਕੈਮ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਪ੍ਰਸਿੱਧ ਮੈਸੇਜਿੰਗ ਐਪ ਹੋਣ ਕਾਰਨ ਸਕੈਮਰਾਂ ਦੀ ਨਜ਼ਰ ਇਸ ’ਤੇ ਰਹਿੰਦੀ ਹੈ। ਇਸ ਸਕੈਮ ਨਾਲ ਯੂਜ਼ਰ ਦੇ ਵਟਸਐਪ ਅਕਾਊਂਟ ਦਾ ਐਕਸੈਸ ਖ਼ਤਮ ਹੋ ਜਾਂਦਾ ਹੈ। ਇਸਨੂੰ ਲੈ ਕੇ ਪਹਿਲਾਂ ਵੀ ਅਲਰਟ ਕੀਤਾ ਜਾ ਚੁੱਕਾ ਹੈ। ਹੁਣ ਦੁਬਾਰਾ ਇਹ ਸਕੈਮ ਵੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ– WhatsApp ’ਤੇ ਹੁਣ ਚੁਟਕੀਆਂ ’ਚ ਲੱਭ ਜਾਣਗੇ ਪੁਰਾਣੇ ਮੈਸੇਜ, ਇੰਝ ਕੰਮ ਕਰੇਗਾ ਨਵਾਂ ਫੀਚਰ
ਰਿਪੋਰਟ ਮੁਤਾਬਕ, ਇਸ ਸਕੈਮ ’ਚ ਪਹਿਲਾਂ ਵਟਸਐਪ ਯੂਜ਼ਰ ਨੂੰ ਇਕ ਅਣਜਾਣ ਨੰਬਰ ਤੋਂ ਕਾਲ ਆਉਂਦੀ ਹੈ। ਕਾਲ ਕਰਨ ਵਾਲਾ ਆਪਣੇ ਆਪ ਨੂੰ ਬ੍ਰਾਡਬੈਂਡ, ਕੇਬਲ ਮਕੈਨਿਕ ਜਾਂ ਇੰਜੀਨੀਅਰ ਦੱਸਦਾ ਹੈ। ਕਈ ਵਾਰ ਸਕੈਮਰ ਆਪਣੇ ਐਪ ਨੂੰ ਟੈਲੀਕਾਮ ਆਪਰੇਟਰ ਰਿਪ੍ਰੈਜੇਂਟੇਟਿਵ ਵੀ ਦੱਸਦਾ ਹੈ। ਸਕੈਮਰ ਯੂਜ਼ਰ ਨੂੰ ਕੁਨੈਕਸ਼ਨ ਕੱਟ ਜਾਣ ਦੀ ਗੱਲ ਕਹਿੰਦਾ ਹੈ ਅਤੇ ਇਸ ਤੋਂ ਬਚਣ ਲਈ ਇਕ ਨੰਬਰ ’ਤੇ ਡਾਇਲ ਕਰਨ ਲਈ ਕਹਿੰਦਾ ਹੈ। ਕਈ ਵਾਰ ਰਿਕਵੈਸਟ ਫਾਰਵਰਡ ਕਰਨ ਲਈ ਵੀ ਉਹ ਨੰਬਰ ਨੂੰ ਡਾਇਲ ਕਰਨ ਲਈ ਕਹਿੰਦਾ ਹੈ। ਯੂਜ਼ਰ ਨੂੰ 401* ਕੋਡ ਲਗਾ ਕੇ ਇਕ ਮੋਬਾਇਲ ਨੰਬਰ ਡਾਇਲ ਕਰਨ ਲਈ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ– ATM ’ਚੋਂ ਪੈਸੇ ਕੱਢਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਖ਼ਾਤਾ
ਇਸ ਨੰਬਰ ਨੂੰ ਡਾਇਲ ਕਰਦੇ ਹੀ ਯੂਜ਼ਰ ਦਾ ਵਟਸਐਪ ਅਕਾਊਂਟ ਐਕਸੈਸ ਖ਼ਤਮ ਹੋ ਜਾਂਦਾ ਹੈ। ਸਕੈਮਰ ਆਪਣੇ ਅਕਾਊਂਟ ’ਚ ਵਿਕਟਮ ਦਾ ਵਟਸਐਪ ਅਕਾਊਂਟ ਐਕਸੈਸ ਕਰ ਲੈਂਦੇ ਹਨ। ਅਜਿਹਾ ਇਸ ਲਈ ਕਿਉਂਕਿ 401* ਕੋਡ ਤੋਂ ਬਾਅਦ ਤੁਸੀਂ ਜਿਸਦਾ ਵੀ ਨੰਬਰ ਡਾਇਲ ਕਰੋਗੇ ਤੁਹਾਡੀਆਂ ਸਾਰੀਆਂ ਕਾਲਸ ਉਸ ’ਤੇ ਟ੍ਰਾਂਸਫਰ ਹੋ ਜਾਂਦੀਆਂ ਹਨ। ਯਾਨੀ 401* ਇਕ ਕਾਲ ਡਾਇਵਰਟ ਦਾ ਕੋਡ ਹੈ। ਇਸਨੂੰ ਸਕੈਮਰ ਆਪਣੇ ਮੋਬਾਇਲ ਦੇ ਨਾਲ ਡਾਇਲ ਕਰਨ ਲਈ ਕਹਿੰਦੇ ਹਨ। ਇਸਨੂੰ ਡਾਇਲ ਕਰਦੇ ਹੀ ਯੂਜ਼ਰ ਦੀ ਕਾਲ ਸਕੈਮਰ ਦੇ ਮੋਬਾਇਲ ’ਤੇ ਟ੍ਰਾਂਸਫਰ ਹੋ ਜਾਂਦੀ ਹੈ। ਫਿਰ ਉਹ ਵਟਸਐਪ ਤੋਂ ਨਵੇਂ ਓ.ਟੀ.ਪੀ. ਦੀ ਮੰਗ ਕਾਲ ’ਤੇ ਕਰਕੇ ਤੁਹਾਡੇ ਵਟਸਐਪ ਅਕਾਊਂਟ ਨੂੰ ਆਪਣੇ ਫੋਨ ’ਚ ਲਾਗ-ਇਨ ਕਰ ਲੈਂਦੇ ਹਨ।
ਇਹ ਵੀ ਪੜ੍ਹੋ– ਮੁੰਡੇ ਨੇ ਸਾਥੀਆਂ ਨਾਲ ਮਿਲ ਕੇ ਬਣਾਈ ਅਨੋਖੀ ਇਲੈਕਟ੍ਰਿਕ ਸਾਈਕਲ, ਵੇਖ ਕੇ ਆਨੰਦ ਮਹਿੰਦਰਾ ਵੀ ਹੋਏ ਹੈਰਾਨ
ਸਕੈਮਰ ਅਕਾਊਂਟ ਦੇ ਨਾਲ ਟੂ-ਫੈਕਟਰ ਆਥੈਂਟੀਕੇਸ਼ਨ ਵੀ ਸੈੱਟ ਕਰ ਦਿੰਦੇ ਹਨ। ਇਸ ਨਾਲ ਵਿਕਟਿਮ ਨੂੰ ਜਲਦੀ ਅਕਾਊਂਟ ਦਾ ਐਕਸੈਸ ਨਹੀਂ ਮਿਲ ਪਾਉਂਦਾ। ਹਾਲਾਂਕਿ, ਯੂਜ਼ਰ ਕੰਪਨੀ ਨੂੰ ਮੇਲ ਕਰਕੇ ਇਸਦੀ ਸ਼ਿਕਾਇਤ ਕਰਕੇ ਅਕਾਊਂਟ ਐਕਸੈਸ ਦੀ ਮੰਗ ਕਰ ਸਕਦੇ ਹਨ ਪਰ ਇਸ ਦੌਰਾਨ ਸਕੈਮਰ ਫ੍ਰੈਂਡਸ ਤੋਂ ਪੈਸੇ ਦੀ ਮੰਗ ਕਰਕੇ ਲੱਖਾਂ ਦਾ ਫਰਾਡ ਕਰਨ ਦੀ ਕੋਸ਼ਿਸ਼ ਕਰਦੇ ਹਨ।
ਇਹ ਵੀ ਪੜ੍ਹੋ– ਹੈਰਾਨੀਜਨਕ: ਪਤੀ ਕਰਦਾ ਰਿਹਾ ਕਮਾਈ, ਪਤਨੀ ਮਕਾਨ ਮਾਲਕ ਨੂੰ ਲੂਡੋ 'ਚ ਪੈਸਿਆਂ ਸਣੇ ਖ਼ੁਦ ਨੂੰ ਵੀ ਹਾਰੀ