OnePlus 9 5G ਖਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ 7,000 ਰੁਪਏ ਤਕ ਦੀ ਛੋਟ
Monday, Sep 06, 2021 - 05:53 PM (IST)

ਗੈਜੇਟ ਡੈਸਕ– ਵਨਪਲੱਸ 9 5ਜੀ ਸਮਾਰਟਫੋਨ ’ਤੇ 7,000 ਰੁਪਏ ਤਕ ਦੀ ਛੋਟ ਦਿੱਤੀ ਜਾ ਰਹੀ ਹੈ। ਇਹ ਛੋਟ ਵਨਪਲੱਸ 9 5ਜੀ ਦੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ’ਤੇ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵਨਪਲੱਸ 9 ਪ੍ਰੋ 5ਜੀ ’ਤੇ ਵੀ 5,000 ਰੁਪਏ ਤਕ ਦੀ ਛੋਟ ਦਿੱਤੀ ਜਾ ਰਹੀ ਹੈ। ਵਨਪਲੱਸ 9 5ਜੀ ਨੂੰ ਆਫਰ ’ਚ ਤੁਸੀਂ ਸਿਰਫ 47,999 ਰੁਪਏ ’ਚ ਖਰੀਦ ਸਕਦੇ ਹੋ। ਇਹ ਕੀਮਤ ਇਸ ਦੇ 12 ਜੀ.ਬੀ. ਰੈਮ ਵਾਲੇ ਮਾਡਲ ਲਈ ਹੀ। ਇਸ ਨੂੰ ਐਮੇਜ਼ਾਨ ’ਤੇ ਅੱਜ ਤੋਂ ਛੋਟ ਨਾਲ ਵੇਚਿਆ ਜਾ ਰਿਹਾ ਹੈ।
ਇਸ ਲਈ ਈ-ਕਾਮਰਸ ਸਾਈਟ ’ਤੇ ਇਕ ਕੂਪਨ ਉਪਲੱਬਧ ਕਰਵਾਇਆ ਗਿਆ ਹੈ। ਇਸ ਨੂੰ ਕੋਈ ਵੀ ਲੈ ਸਕਦਾ ਹੈ। ਇਸ ਕੂਪਨ ਨੂੰ ਚੈਕਆਊਟ ਤੋਂ ਪਹਿਲਾਂ ਅਪਲਾਈ ਕਰਨ ’ਤੇ ਵਨਪਲੱਸ 9 5ਜੀ ਦੀ ਕੀਤਮ ਘੱਟ ਜਾਂਦੀ ਹੈ। ਇਸ ਕੂਪਨ ਦੀ ਵੈਲਿਊ 4,000 ਰੁਪਏ ਹੈ। ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ HDFC ਬੈਂਕ ਦਾ ਕ੍ਰੈਡਿਟ ਜਾਂ ਡੈਬਿਟ ਕਾਰਡ ਹੈ ਤਾਂ ਤੁਸੀਂ EMI ਟ੍ਰਾਂਜੈਕਸ਼ਨ ਕਰਕੇ 3,000 ਰੁਪਏ ਦੀ ਵਾਧੂ ਛੋਟ ਪਾ ਸਕਦੇ ਹੋ ਯਾਨੀ ਤੁਸੀਂ ਕੁਲ 7,000 ਰੁਪਏ ਦੀ ਛੋਟ ਨਾਲ ਵਨਪਲੱਸ 9 5ਜੀ ਦੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ ਖਰੀਦ ਸਕਦੇ ਹੋ।
ਡਿਸਕਾਊਂਟ ਦੇ ਨਾਲ ਵਨਪਲੱਸ 9 ਪ੍ਰੋ 5ਜੀ ਨੂੰ ਵੀ ਵੇਚਿਆ ਜਾ ਰਿਹਾ ਹੈ। ਵਨਪਲੱਸ 9 ਪ੍ਰੋ 5ਜੀ ਨੂੰ ਤੁਸੀਂ ਕੂਪਨ ਡਿਸਕਾਊਂਟ ਦੇ ਨਾਲ 2,000 ਰੁਪਏ ’ਚ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ HDFC ਬੈਂਕ ਦੇ ਕਾਰਡ ਰਾਹੀਂ 3,000 ਰੁਪਏ ਦਾ ਐਡੀਸ਼ਨਲ ਡਿਸਕਾਊਂਟ ਪਾ ਸਕਦੇ ਹੋ।
ਇਹ ਡਿਸਕਾਊਂਟ ਈ-ਕਾਮਰਸ ਸਾਈਟ ਐਮੇਜ਼ਾਨ ’ਤੇ ਉਪਲੱਬਧ ਹੈ। ਅਜਿਹੇ ’ਚ ਜੇਕਰ ਤੁਸੀਂ ਵਨਪਲੱਸ 9 5ਜੀ ਅਤੇ ਵਨਪਲੱਸ 9 ਪ੍ਰੋ 5ਜੀ ਨੂੰ ਛੋਟ ਨਾਲ ਲੈਣਾ ਚਾਹੁੰਦੇ ਹੋ ਤਾਂ ਇਹ ਸ਼ਾਨਦਾਰ ਮੌਕਾ ਹੈ।