ਗੂਗਲ ਡ੍ਰਾਈਵ ਦੀ ਸਾਲਾਨਾ Subscription ''ਤੇ ਮਿਲ ਰਹੀ ਹੈ ਛੋਟ

Thursday, Dec 22, 2016 - 03:44 PM (IST)

ਜਲੰਧਰ- ਸਰਚ ਜਾਇੰਟ ਨੇ ਗੁਗਲ ਡ੍ਰਾਈਵ ਦੀ ਸਾਲਾਨਾ ਸਬਸਕ੍ਰਿਪਸ਼ਨ ਨੂੰ ਪੇਸ਼ ਕੀਤਾ ਹੈ, ਜਿਸ ਦੇ ਤਹਿਤ ਯੂਜ਼ਰਸ ਨੂੰ 100 ਜੀ. ਬੀ. ਅਤੇ 1 ਟੀ. ਬੀ. ਕਲਾਊਡ ਸਟੋਰੇਜ ਗੂਗਲ ਕੀਤੀ ਗਈ ਹੈ। ਵਾਰਸੀ ਪਲਾਨ ਦੀ ਤੁਲਨਾ ਮਾਸਿਕ ਪਲਾਨ ਤੋਂ ਕਰੀਏ ਤਾਂ 17 ਪ੍ਰਤੀਸ਼ਤ ਦਾ ਡਿਸਕਾਊਂਟ ਮਿਲ ਰਿਹਾ ਹੈ।  ਜ਼ਿਕਰਯੋਗ ਹੈ ਕਿ 15 ਜੀ. ਬੀ. ਸਟੋਰੇਜ ਗੂਗਲ ਵੱਲੋਂ ਫ੍ਰੀ ਦਿੱਤੀ ਜਾਂਦੀ ਹੈ ਪਰ ਜ਼ਿਆਦਾਤਰ ਸਟੋਰੇਜ ਯੂਜ ਕਰਨ ਲਈ ਪੈਸੇ ਅਦਾ ਕਰਨ ਪੈਂਦੇ ਹਨ।
ਨਿਊ ਪਲਾਨ-100 ਜੀਬੀ ਕਲਾਊਡ ਸਟੋਰੇਜ ਲਈ ਗਾਹਕਾਂ ਨੂੰ 1,300 ਰੁਪਏ ਖਰਚ ਕਰਨੇ ਹੋਣਗੇ ਅਤੇ 1 ਟੀ. ਬੀ. ਸਟੋਰੇਜ ਲਈ 6,500 ਰੁਪਏ ਪ੍ਰਤੀ ਸਾਲ ਖਰਚ ਕਰਨੇ ਹੋਣਗੇ। ਡ੍ਰਾਪਬਾਕਸ ਪ੍ਰੋ ਨੂੰ ਮਿਲੇਗੀ ਟੱਕਰ ਕੀਮਤਾਂ ''ਚ ਕਟੌਤੀ ਤੋਂ ਬਾਅਦ 1 ਟੀ. ਬੀ. ਸਟੋਰੇਜ ਪਲਾਨ ਦੀ ਕੀਮਤ ਡ੍ਰਾਪਬਾਕਸ ਪ੍ਰੋ ਦੀ ਕੀਮਤ ਦੇ ਬਰਾਬਰ ਹੋ ਗਈ ਹੈ।

Related News