ਕੀਮਤ ਵਧਣ ਦੇ ਬਾਵਜੂਦ ਵੀ ਤਿਉਹਾਰੀ ਸੀਜ਼ਨ ’ਚ 58,000 ਕਰੋੜ ਦੇ ਸਮਾਰਟਫੋਨ ਵਿਕਣ ਦਾ ਅਨੁਮਾਨ

10/22/2021 4:33:21 PM

ਗੈਜੇਟ ਡੈਸਕ– ਇਸ ਤਿਉਹਾਰੀ ਸੀਜ਼ਨ ’ਚ ਸਮਾਰਟਫੋਨਾਂ ਦੀ ਵਿਕਰੀ 58,000 ਕਰੋੜ ਰੁਪਏ ਦੇ ਰਿਕਾਰਡ ਪੱਧਰ ’ਤੇ ਪਹੁੰਚ ਸਕਦੀ ਹੈ। ਹੁਣ ਤੋਂ 5 ਸਾਲ ਪਹਿਲਾਂ 27,700 ਕਰੋੜ ਰੁਪਏ ਦੇ ਸਮਾਰਟਫੋਨ ਵੇਚੇ ਗਏ ਸਨ। ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦੇ ਪਿਛਲੇ ਸਾਲ ਤਿਉਹਾਰੀ ਸੀਜ਼ਨ ਫਿੱਕਾ ਰਿਹਾ ਸੀ। ਹੁਣ ਮਾਰਕੀਟ ਰਿਸਰਚ ਫਰਮ ਕਾਊਂਟਰਪੁਆਇੰਟ ਦੀ ਰਿਪੋਰਟ ਮੁਤਾਬਕ, ਅਕਤੂਬਰ ਦੇ ਪਹਿਲੇ ਹਫਤੇ ’ਚ ਤਿਉਹਾਰੀ ਸੀਜ਼ਨ ਸ਼ੁਰੂ ਹੋਇਆ ਹੈ ਜੋ ਕਿ ਦੀਵਾਲੀ ਤਕ ਚੱਲੇਗਾ। ਇਸ ਵਿਚ 58,400 ਕਰੋੜ ਰੁਪਏ ਦੇ ਸਮਾਰਟਫੋਨ ਵਿਕ ਜਾਣਗੇ। 

ਇਨ੍ਹੀਂ ਦਿਨੀਂ ਸਮਾਰਟਫੋਨ ਇੰਡਸਟਰੀ ਚਿੱਪ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ ਅਤੇ ਪੁਰਜਿਆਂ ਦੀ ਕੀਮਤ ਵਧ ਗਈ ਹੈ। ਸਮਾਰਟਫੋਨ ਮਹਿੰਗੇ ਹੋ ਗਏ ਹਨ। ਬਾਜ਼ਾਰ ’ਚ ਸਮਾਰਟਫੋਨਾਂ ਨੂੰ ਲੈ ਕੇ ਜ਼ਬਰਦਸਤ ਮੰਗ ਬਣੀ ਹੋਈ ਹੈ। ਕਾਊਂਟਰਪੁਆਇੰਟ ਦੇ ਰਿਸਰਚ ਡਾਇਰੈਕਟਰ ਤਰੁਣ ਪਾਠਕ ਨੇ ਕਿਹਾ ਹੈ ਕਿ ਬੀਤੇ ਸਾਲ ਦੇ ਮੁਕਾਬਲੇ ਇਸ ਸਾਲ ਤਿਉਹਾਰੀ ਸੀਜ਼ਨ ’ਚ ਸਮਾਰਟਫੋਨ ਦੀ ਵਿਕਰੀ 14 ਫੀਸਦੀ ਜ਼ਿਆਦਾ ਹੈ। ਇਸ ਤੋਂ ਇਲਾਵਾ ਇਸ ਸਾਲ ਕਈ ਵਿੱਤੀ ਸੰਸਥਾਵਾਂ ਗਾਹਕਾਂ ਨੂੰ ਈ.ਐੱਮ.ਆਈ. ਸੁਵਿਧਾ ਵੀ ਦੇ ਰਹੇ ਹਨ। ਇਸੇ ਦੇ ਚਲਦੇ ਉਹ ਮਹਿੰਗੇ ਸਮਾਰਟਫੋਨ ਵੀ ਖਰੀਦ ਰਹੇ ਹਨ। 

ਮਿਡ ਅਤੇ ਪ੍ਰੀਮੀਅਮ ਸੈਗਮੈਂਟ ਦੇ ਸਮਾਰਟਫੋਨਾਂ ਦੀ ਵਧੀ ਮੰਗ
ਇਸ ਸਾਲ ਸਮਾਰਟਫੋਨਾਂ ਦੀ ਮੰਗ ਕਾਫੀ ਤੇਜ਼ ਹੈ। ਮਿਡ ਐਂਡ ਪ੍ਰੀਮੀਅਮ ਸੈਗਮੈਂਟ ਦੇ ਸਮਾਰਟਫੋਨਾਂ ਦੀ ਆਕਰਸ਼ਿਤ ਪ੍ਰਮੋਸ਼ਨ ਹੋ ਰਹੀ ਹੈ, ਇਸੇ ਕਾਰਨ ਲੋਕ ਵੀ ਇਨ੍ਹਾਂ ਨੂੰ ਖਰੀਦ ਰਹੇ ਹਨ। 


Rakesh

Content Editor

Related News