ਆਫੀਸ਼ੀਅਲ ਸਾਈਟ ''ਤੇ ਲਿਸਟ ਹੋਇਆ ਡੈੱਲ ਦਾ ਨਵਾਂ ਲੈਪਟਾਪ

Monday, Jan 02, 2017 - 03:10 PM (IST)

ਆਫੀਸ਼ੀਅਲ ਸਾਈਟ ''ਤੇ ਲਿਸਟ ਹੋਇਆ ਡੈੱਲ ਦਾ ਨਵਾਂ ਲੈਪਟਾਪ
ਜਲੰਧਰ- ਅਮਰੀਕੀ ਕੰਪਿਊਟਰ ਨਿਰਮਾਤਾ ਕੰਪਨੀ ਡੈੱਲ ਨਵੇਂ XPS 13 ਲੈਪਟਾਪ ਦਾ 2-ਇੰਨ-1 ਵੇਰੀਅੰਟ ਲਾਂਚ ਕਰਨ ਵਾਲੀ ਹੈ। ਇਸ ਲੈਪਟਾਪ ਨੂੰ ਕੰਪਨੀ ਨੇ ਅਧਿਕਾਰਤ ਵੈੱਬਸਾਈਟ ਦੇ ਪ੍ਰਾਜੈੱਕਟ ਪੇਜ ''ਤੇ ਲਿਸਟ ਕੀਤਾ ਹੈ ਪਰ ਇਸ਼ ਦੇ ਸਪੈਸੀਫਿਕੇਸ਼ਨ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਿਚ ਡੁਅਲ-ਕੋਰ ਕੈਬੀ ਲੇਕ ਪ੍ਰੋਸੈਸਰ ਅਤੇ ਬੇਜੇਲ-ਲੈੱਸ ਐੱਜ ਡਿਜ਼ਾਈਨ ਦੇਖਣ ਨੂੰ ਮਿਲੇਗਾ। 
ਇਸ ਦੀ ਲਾਂਚ ਤਰੀਕ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਉਮੀਦ ਹੈ ਕਿ ਇਸ ਨੂੰ 5 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਸੀ.ਈ.ਐੱਸ. 2017 (ਕੰਜ਼ਿਊਮਰ ਇਲੈਕਟ੍ਰੋਨਿਕਸ ਸ਼ੋਅ) ''ਚ ਪੇਸ਼ ਕੀਤਾ ਜਾ ਸਕਦਾ ਹੈ।

Related News