ਸਾਈਕਲ ਚੋਰ ਦਾ ਪਤਾ ਦੱਸੇਗਾ Deeper Lock
Sunday, Jul 30, 2017 - 11:24 AM (IST)

ਜਲੰਧਰ- ਸਾਈਕਲ ਚੋਰੀ ਕਰਨ ਵਿਚ 10 ਸਕਿੰਟ ਤੋਂ ਵੀ ਘੱਟ ਸਮਾਂ ਲਗਦਾ ਹੈ, ਇਹੀ ਇਕ ਕਾਰਨ ਹੈ ਕਿ ਯੂਨਾਈਟੇਡ ਕਿੰਗਡਮ ਵਿਚ ਹਰ 90 ਸਕਿੰਟ ਵਿਚ ਇਕ ਸਾਈਕਲ ਚੋਰੀ ਹੋ ਰਿਹਾ ਹੈ, ਉਥੇ ਹੀ ਅਮਰੀਕਾ ਵਿਚ 1.5 ਮਿਲੀਅਨ ਸਾਈਕਲ ਹਰ ਸਾਲ ਚੋਰੀ ਹੁੰਦੇ ਹਨ। ਸਾਈਕਲ ਚੋਰੀ ਦੇ ਮਾਮੇਲ ਹਰ ਸਾਲ 10 ਫੀਸਦੀ ਵੱਧ ਰਹੇ ਹਨ। ਇਸੇ ਗੱਲ 'ਤੇ ਧਿਆਨ ਦਿੰਦੇ ਹੋਏ ਸਿਕਿਓਰਿਟੀ ਡਿਵਾਈਸ ਨਿਰਮਾਤਾ ਕੰਪਨੀ ਡੀਪਰ (Deeper) ਨੇ ਨਵਾਂ ਡੀਪਰ ਲਾਕ ਬਣਾਇਆ ਹੈ, ਜੋ ਸਾਈਕਲ ਚੋਰੀ ਹੋਣ 'ਤੇ ਅਲਾਰਮ ਕਰਦੇ ਹੋਏ ਮਾਲਕ ਦੇ ਸਮਾਰਟਫੋਨ 'ਤੇ ਟੈਕਸਟ ਨੋਟੀਫੀਕੇਸ਼ਨ ਭੇਜੇਗਾ। ਇਸ ਤੋਂ ਇਲਾਵਾ ਇਹ ਲਾਕ ਜੀ. ਪੀ. ਐੱਸ. ਦੀ ਮਦਦ ਨਾਲ ਸਾਈਕਲ ਨੂੰ ਚੋਰੀ ਕਰਕੇ ਕਿਸ ਥਾਂ ਲਿਜਾਇਆ ਗਿਆ ਹੈ, ਉਥੋਂ ਦਾ ਵੀ ਪਤਾ ਸਮਾਰਟਫੋਨ ਐਪ 'ਤੇ ਦੱਸੇਗਾ, ਜਿਸ ਨਾਲ ਸਾਈਕਲ ਚੋਰ ਨੂੰ ਆਸਾਨੀ ਨਾਲ ਫੜਿਆ ਜਾ ਸਕੇਗਾ।
ਸਮਾਰਟਫੋਨ ਐਪ ਨਾਲ ਖੁੱਲ੍ਹੇਗਾ ਸਾਈਕਲ
ਡੀਪਰ ਲਾਕ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਓਪਨ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਚਾਬੀ ਦੀ ਲੋੜ ਨਹੀਂ। ਇਸ ਨੂੰ ਬਲੁਟੁਥ ਰਾਹੀਂ ਸਮਾਰਟਫੋਨ ਐਪ ਨਾਲ ਖੋਲ੍ਹਿਆ ਅਤੇ ਬੰਦ ਕੀਤਾ ਜਾ ਸਕਦਾ ਹੈ। ਇਹ ਇਕ ਵੈਦਰਪਰੂਫ ਮਤਲਬ ਬਾਰਿਸ਼ ਵਿਚ ਵੀ ਬਿਨਾਂ ਕਿਸੇ ਚਿੰਤਾ ਦੇ ਇਸ ਨੂੰ ਆਸਾਨੀ ਨਾਲ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ।
ਸਾਈਕਲ ਚੋਰੀ ਹੋਣ 'ਤੇ ਵੱਜੇਗਾ ਅਲਾਰਮ
ਸਾਈਕਲ ਚੋਰੀ ਹੁਣ ਸਾਈਕਲ ਚੋਰੀ ਕਰਨ ਲਈ ਇਸ ਨੂੰ ਚੁੱਕੇਗਾ ਤਾਂ ਡੀਪਰ ਲਾਕ ਵਿਚ ਲੱਗਿਆ ਮੋਸ਼ਨ ਡਿਟੈਕਟਰ 110 ਡੈਸੀਬਲ 'ਤੇ ਅਲਾਰਮ ਵਜਾਉਣਾ ਸ਼ੁਰੂ ਕਰ ਦੇਵੇਗਾ ਅਤੇ ਉਸੇ ਸਮੇਂ ਸਾਈਕਲ ਦੇ ਮਾਲਕ ਦੇ ਫੋਨ 'ਤੇ ਟੈਕਸਟ ਨੋਟੀਫੀਕੇਸ਼ਨ ਭੇਜੇਗਾ। ਡੀਪਰ ਲਾਕ ਵਿਚ ਲੱਗਾ ਜੀ. ਪੀ. ਐੱਸ. ਯੂਨਿਟ ਸਾਈਕਲ ਚੋਰੀ ਹੋਣ 'ਤੇ ਆਟੋਮੈਟੀਕਲੀ ਐਕਟੀਵੇਟ ਹੋ ਜਾਵੇਗਾ, ਜਿਸ ਨਾਲ ਫੋਨ ਐਪ ਦੀ ਮਦਦ ਨਾਲ ਸਾਈਕਲ ਨੂੰ ਟ੍ਰੈਕ ਕਰਦੇ ਹੋਏ ਚੋਰ ਨੂੰ ਫੜ੍ਹਿਆ ਜਾ ਸਕੇਗਾ।
ਸੋਲਰ ਚਾਰਜਿੰਗ
ਡੀਪਰ ਲਾਕ ਦੀ ਇਕ ਖਾਸੀਅਤ ਇਹ ਵੀ ਹੈ ਕਿ ਇਸ ਨੂੰ ਚਾਰਜ ਕਰਨ ਦੀ ਵੀ ਲੋੜ ਨਹੀਂ ਹੈ ਮਤਲਬ ਇਸ ਡਿਵਾਈਸ ਵਿਚ ਸੋਲਰ ਪੈਨਲ ਲੱਗੇ ਹਨ, ਜੋ ਸਾਈਕਲ 'ਤੇ ਧੁੱਪ ਪੈਣ 'ਤੇ ਇਸ ਵਿਚ ਦਿੱਤੀ ਗਈ ਲੀਥੀਅਮ ਬੈਟਰੀ ਨੂੰ ਆਟੋਮੈਟੀਕਲੀ ਚਾਰਜ ਕਰ ਦਿੰਦੇ ਹਨ। ਆਸ ਕੀਤੀ ਜਾ ਰਹੀ ਹੈ ਕਿ ਛੇਤੀ ਹੀ ਡੀਪਰ ਲਾਕ ਨੂੰ 179 ਡਾਲਰ (ਲਗਭਗ 11483 ਰੁਪਏ) ਵਿਚ ਵਿਕਰੀ ਲਈ ਮੁਹੱਈਆ ਕੀਤਾ ਜਾਵੇਗਾ।