7 ਜੂਨ ਨੂੰ ਡੈਟਸਨ ਲਾਂਚ ਕਰੇਗੀ 25Kmpl ਦੀ ਮਾਈਲੇਜ ਦੇਣ ਵਾਲੀ ਸਸਤੀ ਕਾਰ

Friday, Jun 03, 2016 - 12:18 PM (IST)

7 ਜੂਨ ਨੂੰ ਡੈਟਸਨ ਲਾਂਚ ਕਰੇਗੀ 25Kmpl ਦੀ ਮਾਈਲੇਜ ਦੇਣ ਵਾਲੀ ਸਸਤੀ ਕਾਰ
ਜਲੰਧਰ— ਡੈਟਸਨ ਇੰਡੀਆ ਨੇ ਭਾਰਤ ''ਚ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਰੇਡੀ-ਗੋ ਦੀ ਕੀਮਤ ਬਾਰੇ 7 ਜੂਨ ਨੂੰ ਜਾਣਕਾਰੀ ਦਿੱਤੀ ਜਾਵੇਗੀ। ਡੈਟਸਨ ਦੀ ਰੇਡੀ-ਗੋ (Redi-Go) ਇਕ ਐਂਟਰੀ ਲੈਵਲ ਪੈਸੰਜਰ ਕਾਰ ਹੈ ਅਤੇ ਕੰਪਨੀ ਨੇ ਇਸ ਦਾ ਗਲੋਬਲ ਡੇਬਿਊ ਇਸ ਸਾਲ ਅਪ੍ਰੈਲ ''ਚ ਕੀਤਾ ਸੀ। ਰੇਡੀ-ਗੋ ਦੀ ਕੀਮਤ 2.5 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ ਅਤੇ ਇਸ ਦੇ ਟਾਪ ਵੇਰੀਅੰਟ ਦੀ ਕੀਮਤ 3.5 ਲੱਖ ਰੁਪਏ ਦੇ ਕਰੀਬ ਹੋਵੇਗੀ। 
ਰੇਡੀ-ਗੋ ''ਚ 3 ਸਿਲੰਡਰ 800 ਸੀ.ਸੀ. ਇੰਜਣ ਲੱਗਾ ਹੈ। ਇਹ ਉਹੀ ਇੰਜਣ ਹੈ ਜੋ ਰੇਨੋ ਦੀ ਕੁਇੱਡ ''ਚ ਵੀ ਦੇਖਣ ਨੂੰ ਮਿਲਿਆ ਸੀ। ਮੈਨੂਅਲ ਟ੍ਰਾਂਸਮਿਸ਼ਨ ''ਚ 5 ਸਪੀਡ ਗਿਅਰ ਬਾਕਸ ਤੋਂ ਇਲਾਵਾ ਰੇਡੀ-ਗੋ ਏ.ਐੱਮ.ਟੀ. ਵੇਰੀਅੰਟ ਆਪਸ਼ਨ ''ਚ ਵੀ ਉਪਲੱਬਦ ਹੋਵੇਗੀ। ਇਸ ਵਿਚ 35 ਲੀਟਰ ਦਾ ਫਿਊਲ ਟੈਂਕ ਲੱਗਾ ਹੈ ਅਤੇ ਇਹ 1 ਲੀਟਰ ''ਚ 25 ਕਿਲੋਮੀਟਰ ਦੀ ਮਾਈਲੇਜ ਦੇਵੇਗੀ।

Related News