ਦਿਵਾਲੀ ਤੇ ਡਾਟਾਵਿੰਡ ਲਾਂਚ ਕਰੇਗਾ 4G LTE ਸਮਾਰਟਫੋਨਸ, ਫ੍ਰੀ ਮਿਲੇਗਾ ਇੰਟਰਨੈੱਟ
Saturday, Sep 24, 2016 - 01:15 PM (IST)

ਜਲੰਧਰ- ਬੇਹੱਦ ਸਸਤੀ ਕੀਮਤ ''ਚ ਸਮਾਰਟਫੋਨਸ ਅਤੇ ਟੈਬਲੇਟਸ ਉਪਲੱਬਧ ਕਰਾਉਣ ਵਾਲ਼ੀ ਕੰਪਨੀ ਡਾਟਾਵਿੰਡ ਨੇ ਘੋਸ਼ਣਾ ਕੀਤੀ ਹੈ ਉਹ ਅਗਲੇ ਮਹੀਨੇ ਦਿਵਾਲੀ ਤੋਂ ਪਹਿਲਾ ਆਪ ਤਿੰਨ ਸਮਾਰਟਫੋਨ ਲਾਂਚ ਕਰੇਗੀ। ਜਿਸ ''ਚ 4ਜੀ ਐੱਲ. ਟੀ. ਈ ਸਪੋਰਟ ਦਿੱਤਾ ਗਿਆ ਹੈ। ਇਨ੍ਹਾਂ ਸਮਾਰਟਫੋਨਸ ਦੀ ਕੀਮਤ 3,000 ਰੁਪਏ ਤੋਂ 5 ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਡਾਟਾਵਿੰਡ ਇਸ ਤੋਂ ਪਹਿਲਾਂ ਵੀ ਘੱਟ ਕੀਮਤ ਦੇ ਸਮਾਰਟਫੋਨ ਆਪਣੇ ਪੋਰਟਫੋਲੀਓ ''ਚ ਸ਼ਾਮਿਲ ਕਰ ਚੁੱਕਿਆ ਹੈ ਜੋ ਸ਼ੁਰੂਆਤੀ ਕੀਮਤ 1,000 ਰੁਪਏ ਹੈ।
ਪਰ ਡਾਟਾਵਿੰਡ ਰਾਹੀਂ ਪੇਸ਼ ਕੀਤੇ ਗਏ ਨਵੇਂ ਸਮਾਰਟਫੋਨ ''ਚ ਕੰਪਨੀ ਨੇ ਯੂਜ਼ਰਸ ਨੂੰ ਬਿਹਤਰ ਸਪੈਸੀਫਿਕੇਸ਼ਨ ਅਤੇ ਫੀਚਰਸ ਮੁਹੱਇਆ ਕਰਾਉਣ ਦੀ ਕੋਸ਼ਿਸ਼ ਦਾ ਹੈ ਇਕ ਸਮਾਰਟਫੋਨ ''ਚ ਜਿਥੇ 1GB ਰੈਮ ਅਤੇ 8GB ਇੰਟਰਨਲ ਮੈਮੋਰੀ ਹੈ ਉਥੇ ਹੀ ਦੂਜੇ ਸਮਾਰਟਫੋਨ ''ਚ 2GB ਰੈਮ ਅਤੇ 16GB ਇੰਟਰਨਲ ਮੈਮੋਰੀ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਤੀਸਰਾ ਸਮਾਰਟਫੋਨ 3GB ਰੈਮ ਅਤੇ 32GB ਇੰਟਰਨਲ ਮੈਮਰੀ ਦੇ ਨਾਲ ਉਪਲੱਬਧ ਹੋਵੇਗਾ। ਹੋਰ ਸਪੈਸੀਫਿਕੇਸ਼ਨ ਜਿਹੇ ਡਿਸਪਲੇ, ਰੈਜ਼ੋਲਿਊਸ਼ਨ, ਕੈਮਰਾ, ਬੈਟਰੀ ਸਮਰੱਥਾ ਅਤੇ ਆਪਰੇਟਿੰਗ ਸਿਸਟਮ ਆਦਿ ਬਾਰੇ ''ਚ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਡਾਟਾਵਿੰਡ ਦੇ ਸੀ. ਈ. ਓ ਸੁਨੀਤ ਸਿੰਗ ਤੁਲੀ ਦਾ ਕਹਿਣਾ ਹੈ ਕਿ ਅਸੀਂ ਆਪਣੇ 4G ਸਮਾਰਟਫੋਨ ਦੇ ਨਾਲ ਇਕ ਸਾਲ ਦਾ ਲਈ ਫ੍ਰੀ ਇੰਟਰਨੈੱਟ ਬਰਾਊਜਿੰਗ ਦੀ ਸਹੂਲਤ ਮੁਹੱਈਆ ਕਰਾਏਗੀ ਫਿਲਹਾਲ ਕੰਪਨੀ ਨੇ ਨੈੱਟਵਰਕ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਕੰਪਨੀ 2ਜੀ, 3ਜੀ ਅਤੇ 4ਜੀ ਨੈੱਟਵਰਕ ''ਤੇ ਕਿਸ ਤਰ੍ਹਾਂ ਦੇ ਆਫਰ ਉਪਲੱਬਧ ਕਰਾਏਗੀ।