ਡਾਟਾਵਿੰਡ ਨੇ ਪੇਸ਼ ਕੀਤੀਆਂ ਨਵੀਂ ਹਾਈ-ਬਰਿਡ ਨੈੱਟਬੁਕਸ

Friday, Jun 17, 2016 - 06:01 PM (IST)

ਡਾਟਾਵਿੰਡ ਨੇ ਪੇਸ਼ ਕੀਤੀਆਂ ਨਵੀਂ ਹਾਈ-ਬਰਿਡ ਨੈੱਟਬੁਕਸ

ਜਲੰਧਰ - ਘੱਟ ਕੀਮਤ ਟੈਬਲੇਟਸ ਨਾਲ ਮਸ਼ਹੂਰ ਕੰਪਨੀ ਡਾਟਾਵਿੰਡ ਨੇ ਦੋ ਨਵੇਂ ਨੈੱਟਬੁਕਸ ਪੇਸ਼ ਕੀਤੀਆਂ ਹਨ ਜਿਨ੍ਹਾਂ ''ਚੋਂ 7DC+ ਦੀ ਕੀਮਤ 3,999 ਰੁਪਏ ਅਤੇ 3G 3G7+  ਦੀ ਕੀਮਤ 4,999 ਰੱਖੀ ਗਈ ਹੈ।

 

ਇਸ ਦੇ ਲਾਂਚ ਦੇ ਮੌਕੇ ''ਤੇ DataWind ਦੇ ਚੀਫ ਏਗਜੀਕਿਊਟੀਵ ਅਫਸਰ ਸੁਨੀਤ ਸਿੰਘ ਤੁਲੀ ਨੇ ਕਿਹਾ ਹੈ ਕਿ ਇਹ ਨੈੱਟਬੁਕਸ ਵੱਖ ਹੋਣ ਵਾਲੇ ਬਲੂਟੁੱਥ 2 ਇਨ-1 ਕੀ-ਬੋਰਡ ਨਾਲ ਆਉਣਗੇ, ਨਾਲ ਹੀ ਕਿਹਾ ਗਿਆ ਕਿ ਆਪਣੀ ਕਲਾਸੀ ਸਲਿਮ ਲੁੱਕ ਅਤੇ ਸਟਰਾਂਗ ਫੰਕਸ਼ਨੇਲਿਟੀ,  ਦੇ ਕਾਰਨ ਇਸ ਨੂੰ ਟੈਕਨਾਲੋਜੀ ਦੇ ਖੇਤਰ ''ਚ ਗੇਮ ਚੇਂਜਰ ਕਿਹਾ ਜਾਵੇਗਾ

 
ਨੈੱਟਬੁਕਸ ਦੀਆਂ ਖਾਸਿਅਤਾਂ—
ਡਿਸਪਲੇ          -        7 ਇੰਚ ਮਲਟੀ-ਟਚ ਕਪੈਸਿਟਿਵ ਸਕ੍ਰੀਨ
ਪ੍ਰੋਸੈਸਰ            -         ਡਿਊਲ ਕੋਰ ਕੋਰਟੇਕਸ 17
ਓ. ਐੱਸ          -         ਐਂਡ੍ਰਾਇਡ 4.4.2
ਕੈਮਰਾ            -         2 MP ਰਿਅਰ ,  0.3 MP ਫ੍ਰੰਟ
ਕਾਰਡ ਸਪੋਰਟ   -         ਅਪ-ਟੂ 32GB
ਹੋਰ ਫੀਚਰਸ     -         WiFi ਹਾਟਸਪਾਟ, WiFi ਡਾਇਰੈਕਟ, ਬਲੂਟੁੱਥ ਅਤੇ GPS

Related News