ਹੁਣ ਹਿੰਦੀ ''ਚ ਬਣਾ ਸਕੋਗੇ ਆਪਣੀ Email ID

Wednesday, Oct 19, 2016 - 04:22 PM (IST)

ਹੁਣ ਹਿੰਦੀ ''ਚ ਬਣਾ ਸਕੋਗੇ ਆਪਣੀ Email ID

ਜਲੰਧਰ: ਇੰਡੀਆ ਦੀ ਮਲਟੀਨੈਸ਼ਨਲ ਕੰਪਨੀ ਇੰਫੋਸਿਸ ਨੇ ਇੰਟਰਨੈੱਟ ਯੂਜ਼ਰਸ ਦੀ ਸਹੂਲਤ ਲਈ ਇਕ ਨਵੀਂ ਸਰਵਿਸ ਡਾਟਾਮੇਲ ਨੂੰ ਲਾਂਚ ਕੀਤਾ ਹੈ। ਇਸ ਸਰਵਿਸ ''ਚ 8 ਭਾਰਤੀ ਭਾਸ਼ਾਵਾਂ ਤੋਂ ਇਲਾਵਾ ਅੰਗਰੇਜ਼ੀ ਅਤੇ 3 ਵਿਦੇਸ਼ੀ ਭਾਸ਼ਾਵਾਂ ''ਚ ਈ-ਮੇਲ ਆਈ. ਡੀ ਬਣਾਉਣ ਦੀ ਸਹੂਲਤ ਹੋਵੇਗੀ। ਆਉਣ ਵਾਲੇ ਸਮੇਂ ''ਚ ਡਾਟਾ ਐਕਸਜੇਨ ਟੈਕਨਾਲੋਜੀਜ਼ ਵਲੋਂ 22ਭਾਸ਼ਾਵਾਂ ''ਚ ਫ੍ਰੀ ਈ-ਮੇਲ ਸੇਵਾ ਉਪਲੱਬਧ ਕਰਾਈ ਜਾਵੇਗੀ, ਜਿਸ ਨੂੰ ਡਾਟਾਮੇਲ ਦੇ ਤਹਿਤ ਸਬੰਧਤ ਪਲੇ ਸਟੋਰ ਦੇ ਮਾਧਿਅਮ ਨਾਲ ਕਿਸੇ ਵੀ ਐਂਡਰਾਇਡ ਜਾਂ iOS ਸਿਸਟਮ ਤੋਂਂ ਡਾਊਨਲੋਡ ਕੀਤਾ ਜਾ ਸਕੇਗਾ।

 

ਡਾਟਾ ਐਕਸਜ਼ੇਨ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਅਜੇ ਡਾਟਾ ਨੇ ਦੱਸਿਆ ਕਿ 91M19  ਦੀ ਰਿਪੋਰਟ ਦੇ ਮੁਤਾਬਕ ਵਰਲਡ ਵਾਇਡ ਵੈੱਬ ''ਤੇ ਭਾਰਤੀ ਭਾਸ਼ਾਵਾਂ ਦੇ ਅਕਾਉਂਟ ਸਿਰਫ 0.1 ਫ਼ੀਸਦੀਆਂ ਹਨ। ਦੂਜੇ ਪਾਸੇ 89 ਫ਼ੀਸਦੀ ਆਬਾਦੀ ਅਜਿਹੀ ਹੈ ਜੋ ਗੈਰ ਅੰਗਰੇਜ਼ੀ ਭਾਸ਼ੀ ਹੈ ਅਤੇ ਜਿਸ ਨੂੰ ਇੰਟਰਨੈੱਟ ''ਤੇ ਈ-ਮੇਲ ਦੇ ਜ਼ਰੀਏ ਅੰਗਰੇਜ਼ੀ ''ਚ ਗਲਬਾਤ ਕਰਨ ''ਚ ਹਰ ਕਦਮ ''ਤੇ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸਰਕਾਰ ਦੇ ਡਿਜੀਟਲ ਇੰਡੀਆ ਮਿਸ਼ਨ ਅਤੇ ਮੇਕ ਇਨ ਇੰਡੀਆ ਮਿਸ਼ਨ ਨੂੰ ਅਗੇ ਵਧਾਉਂਦੇ ਹੋਏ ਡਾਟਾ ਐਕਸਜੇਨ ਟੈਕਨਾਲੋਜੀਜ਼ ਪ੍ਰਾਇਵੇਟ ਲਿਮਟਿਡ ਨੇ ਡੇਟਾਮੇਲ ਦੇ ਨਾਮ ਨਾਲ ਪਹਿਲੀ ਫ੍ਰੀ ਭਾਰਤੀ ਈ-ਮੇਲ ਸੇਵਾ ਦੀ ਸ਼ੁਰੂਆਤ ਕੀਤੀ ਹੈ

 

ਇਸ ਸੇਵਾ ''ਚ ਦੇਸ਼ ਭਰ  ਦੇ ਲੋਕਾਂ ਨੂੰ 8 ਭਾਰਤੀ ਖੇਤਰੀ ਭਾਸ਼ਾਵਾਂ ਅਤੇ ਅੰਗਰੇਜ਼ੀ ''ਚ -ਮੇਲ ਆਈ. ਡੀ ਬਣਾਉਣ ਦੀ ਸਹੂਲਤ ਹੋਵੇਗੀ। ਇਸ ਤਰ੍ਹਾਂ ਭਾਰਤੀ ਨਾਗਰਿਕਾਂ ਨੂੰ ਆਪਣੀ ਖੇਤਰੀ ਭਾਸ਼ਾ ''ਚ ਈ-ਮੇਲ  ਦੇ ਜ਼ਰੀਏ ਗਲਬਾਤ ਕਾਇਮ ਕਰਨ ਦੀ ਸਹੂਲਤ ਉਪਲੱਬਧ ਕਰਾਈ ਜਾਵੇਗੀ।


Related News