ਇਸ ਕੰਪਨੀ ਨੇ ਲਾਂਚ ਕੀਤਾ 4K Smart TV, ਘੱਟ ਕੀਮਤ ’ਚ ਮਿਲਣਗੇ ਜ਼ਬਰਦਸਤ ਫੀਚਰ
Tuesday, Sep 06, 2022 - 05:03 PM (IST)
 
            
            ਗੈਜੇਟ ਡੈਸਕ– ਭਾਰਤੀ ਟੀ.ਵੀ. ਬ੍ਰਾਂਡ Daiwa ਨੇ ਆਪਣਾ ਨਵਾਂ 65-ਇੰਚ ਵਾਲਾ ਟੀ.ਵੀ. ਲਾਂਚ ਕਰ ਦਿੱਤਾ ਹੈ। ਇਸ ਸਮਾਰਟ ਟੀ.ਵੀ. ਦਾ ਨਾਂ Daiwa 65U1WOS ਰੱਖਿਆ ਗਿਆ ਹੈ। ਇਸਦੇ 43 ਇੰਚ ਅਤੇ 55 ਇੰਚ ਵਾਲੇ ਮਾਡਲ ਨੂੰ ਪਿਛਲੇ ਸਾਲ ਦਸੰਬਰ ’ਚ ਲਾਂਚ ਕੀਤਾ ਗਿਆ ਸੀ।
Daiwa 65U1WOS 65-ਇੰਚ ਸਮਾਰਟ ਟੀ.ਵੀ. ਦੀਆਂ ਖੂਬੀਆਂ
Daiwa ਦਾ ਇਹ ਸਮਾਰਟ ਟੀ.ਵੀ. 65 ਇੰਚ ਸਕਰੀਨ ਦੇ ਨਾਲ ਆਉਂਦਾ ਹੈ। ਇਸਦਾ ਡਿਸਪਲੇਅ ਪੈਨਲ 4ਕੇ ਰੈਜ਼ੋਲਿਊਸ਼ਨ ਦੇ ਨਾਲ ਆਉਂਦਾ ਹੈ। ਇਸ ਵਿਚ 60Hz ਦਾ ਰਿਫ੍ਰੈਸ਼ ਰੇਟ ਦਿੱਤਾ ਗਿਆ ਹੈ। ਇਹ ਟੀ.ਵੀ. HDR10 ਨੂੰ ਵੀ ਸਪੋਰਟ ਕਰਦਾ ਹੈ। ਇਸ ਟੀ.ਵੀ. ’ਚ ਕੁਨੈਕਟੀਵਿਟੀ ਲਈ ਡਿਊਲ ਬੈਂਡ ਵਾਈ-ਫਾਈ ਅਤੇ ਬਲੂਟੁੱਥ V5 ਦਿੱਤਾ ਗਿਆ ਹੈ। ਇਸ ਟੀ.ਵੀ. ’ਚ ਕਵਾਡ ਕੋਰ ARM CA55 ਪ੍ਰੋਸੈਸਰ ਦਿੱਤਾ ਗਿਆ ਹੈ। ਇਹ Mali G31 MP2 GPU ਦੇ ਨਾਲ ਆਉਂਦਾ ਹੈ। ਇਸ ਵਿਚ 1.5 ਜੀ.ਬੀ. ਰੈਮ ਅਤੇ 8 ਜੀ.ਬੀ. ਦੀ ਇਨਬਿਲਟ ਸਟੋਰੇਜ ਦਿੱਤੀ ਗਈ ਹੈ। ਇਹ ਟੀ.ਵੀ. ਐੱਲ.ਜੀ. ਦੇ WebOS ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। 
ਆਡੀਓ ਇਨਪਿਟ ਲਈ ਟੀ.ਵੀ. ’ਚ 20 ਵਾਟ ਸਰਾਊਂਡ ਸਾਊਂਡ ਬਾਕਸ ਸਪੀਕਰ ਡਾਲਬੀ ਆਡੀਓ ਟਿਊਨਿੰਗ ਦੇ ਨਾਲ ਦਿੱਤੇ ਗਏ ਹਨ। ਇਸ ਸਮਾਰਟ ਟੀ.ਵੀ. ’ਚ Magic Remote, ThinQ AI, ਬਿਲਟ-ਇਨ ਅਲੈਕਸਾ, ਏਅਰ ਮਾਊਸ, ਕਲਿੱਕ ਵ੍ਹੀਲ ਅਤੇ ਇੰਟੈਲੀਜੈਂਟ ਐਡਿਟ ਆਪਸ਼ਨ ਦਿੱਤੇ ਗਏ ਹਨ।
ਕੀਮਤ ਤੇ ਉਪਲੱਬਧਤਾ
ਡਾਇਵਾ ਦੇ ਇਸ ਟੀ.ਵੀ. ਨੂੰ ਭਾਰਤ ’ਚ 56,999 ਰੁਪਏ ’ਚ ਪੇਸ਼ ਕੀਤਾ ਗਿਆ ਹੈ। ਇਸ ਟੀ.ਵੀ. ਨੂੰ ਕੰਪਨੀ ਦੀ ਵੈੱਬਸਾਈਟ ਤੋਂ ਇਲਾਵਾ ਭਾਰਤੀ ਰਿਟੇ ਆਊਟਲੇਟਸ ਤੋਂ ਖਰੀਦਿਆ ਜਾ ਸਕਦਾ ਹੈ। 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            