ਸਾਈਬਰ ਅਪਰਾਧੀ ਨੇ ਟਰੂਕਾਲਰ ਦੇ 4.75 ਕਰੋੜ ਭਾਰਤੀਆਂ ਦੇ ਰਿਕਾਰਡ ਨੂੰ ਵਿਕਰੀ ਲਈ ਕੀਤਾ ਪੇਸ਼

05/26/2020 11:50:03 PM

ਨਵੀਂ ਦਿੱਲੀ- ਇਕ ਸਾਈਬਰ ਅਪਰਾਧੀ ਨੇ 4.75 ਕਰੋੜ ਭਾਰਤੀਆਂ ਦੇ ਰਿਕਾਰਡ ਨੂੰ ਵਿਕਰੀ ਲਈ ਪੇਸ਼ ਕੀਤਾ ਹੈ। ਇਸ ਸਾਈਬਰ ਅਪਰਾਧੀ ਦਾ ਦਾਅਵਾ ਹੈ ਕਿ ਉਸ ਨੇ ਇਹ ਰਿਕਾਰਡ ਆਨਲਾਈਨ ਡਾਇਰੈਕਟਰੀ ਟਰੂਕਾਲਰ ਤੋਂ ਹਾਸਲ ਕੀਤਾ ਹੈ। ਉਸ ਨੇ ਇਸ ਨੂੰ 75,000 ਰੁਪਏ 'ਚ ਦੇਣ ਦੀ ਪੇਸ਼ਕੇਸ਼ ਕੀਤੀ ਹੈ। ਆਨਲਾਈਨ ਇੰਟੈਲੀਜੈਂਸ ਕੰਪਨੀ ਸਾਈਬਲ ਨੇ ਇਹ ਜਾਣਕਾਰੀ ਦਿੱਤੀ ਹੈ। ਟਰੂਕਾਲਰ ਦੇ ਇਕ ਬੁਲਾਰੇ ਨੇ ਹਾਲਾਂਕਿ ਆਪਣੇ ਡਾਟਾਬੇਸ 'ਚ ਕਿਸੇ ਤਰ੍ਹਾਂ ਦੀ ਸੰਨ੍ਹ ਤੋਂ ਮਨ੍ਹਾ ਕੀਤਾ ਹੈ। ਬੁਲਾਰੇ ਨੇ ਕਿਹਾ ਕਿ ਇਸ ਡਾਟਾਬੇਸ ਨੂੰ ਕੰਪਨੀ ਦੇ ਨਾਂ ਦਾ ਇਸਤੇਮਾਲ ਕਰ ਵੇਚਿਆ ਜਾ ਰਿਹਾ ਹੈ ਤਾਂ ਕਿ ਯਕੀਨਨ ਲੱਗੇ।

ਸਾਈਬਲ ਨੇ ਬਲਾਗ 'ਚ ਲਿਖਿਆ ਕਿ ਸਾਡੇ ਖੋਜਕਾਰਾਂ ਨੇ ਇਕ ਨਾਮੀ ਵਿਕ੍ਰੇਤਾ ਦੀ ਪਛਾਣ ਕੀਤੀ ਹੈ ਜੋ 4.75 ਕਰੋੜ ਭਾਰਤੀਆਂ ਦੇ ਟਰੂਕਾਲਰ ਰਿਕਾਰਡ ਨੂੰ 1,000 ਡਾਲਰ ਜਾਂ  ਕਰੀਬ  75000 ਰੁਪਏ 'ਚ ਵੇਚਣ ਦੀ ਪੇਸ਼ਕਸ਼ ਕਰ ਰਿਹਾ ਹੈ। ਇਹ ਡਾਟਾ 2019 ਦਾ ਹੈ। ਸਾਨੂੰ ਇਸ ਦੇ ਲਈ ਇਨੀ ਘਟ ਕੀਮਤ ਦੀ ਮੰਗ ਲੈ ਕੇ ਹੈਰਾਨੀ ਹੋਈ ਹੈ ਜੋ ਡਾਟਾ ਵਿਕਰੀ ਲਈ ਰੱਖਿਆ ਗਿਆ ਹੈ ਉਸ 'ਚ ਫੋਨ ਨੰਬਰ, ਮਹਿਲਾ ਅਤੇ ਪੁਰਸ਼ ਦੀ ਜਾਣਕਾਰੀ, ਸ਼ਹਿਰ, ਮੋਬਾਇਲ ਨੈੱਟਵਰਕ ਅਤੇ ਫੇਸਬੁੱਕ ਆਈ.ਡੀ. ਦਾ ਬਿਊਰੋ ਹੈ।

ਸਾਈਬਲ ਨੇ ਕਿਹਾ ਕਿ ਸਾਡੇ ਖੋਜਕਾਰ ਆਪਣੇ ਵਿਸ਼ਲੇਸ਼ਣ 'ਤੇ ਅਗੇ ਵਧ ਰਹੇ ਹਨ। ਪਰ ਨਿਸ਼ਚਿਤ ਰੂਪ ਨਾਲ ਇਸ ਤਰ੍ਹਾਂ ਦੀ ਚੀਜ ਵੱਡੇ ਪੱਧਰ 'ਤੇ ਭਾਰਤੀਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਸਾਈਬਲ ਨੇ ਕਿਹਾ ਕਿ ਇਸ ਦੇ ਬਾਰੇ 'ਚ ਹੋਰ ਜਾਣਕਾਰੀ ਮਿਲਣ 'ਤੇ ਉਸ ਨੂੰ ਬਲਾਗ 'ਚ ਪਾਇਆ ਜਾਵੇਗਾ। ਉੱਥੇ ਟਰੂਕਾਲਰ ਦੇ ਬੁਲਾਰੇ ਨੇ ਇਸ ਦੇ ਬਾਰੇ 'ਚ ਸੰਪਰਕ ਕਰਨ 'ਤੇ ਕਿਹਾ ਕਿ ਸਾਡੇ ਡਾਟਾਬੇਸ 'ਚ ਕਿਸੇ ਤਰ੍ਹਾਂ ਦੀ ਸੰਨ੍ਹ ਨਹੀਂ ਲੱਗੀ ਹੈ। ਸਾਡੀਆਂ ਸਾਰੀਆਂ ਸੂਚਨਾਵਾਂ ਸੁਰੱਖਿਅਤ ਹਨ। ਅਸੀਂ ਆਪਣੇ ਉਪਭੋਗਤਾਵਾਂ ਦੀ ਨਿੱਜਤਾ ਨੂੰ ਕਾਫੀ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਲਗਾਤਾਰ ਸ਼ੱਕੀ ਗਤੀਵਿਧੀਆਂ ਦੀ ਨਿਗਰਾਨੀ ਕਰਦੇ ਹਨ। ਬੁਲਾਰੇ ਨੇ ਕਿਹਾ ਕਿ ਕੰਪਨੀ ਕੋਲ ਜਾਣਕਾਰੀ ਹੈ ਕਿ ਮਈ 2019 'ਚ ਵੀ ਇਸ ਤਰ੍ਹਾਂ ਦੇ ਡਾਟੇ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਗਈ ਸੀ।


Karan Kumar

Content Editor

Related News