ਦੁਨੀਆ ਭਰ ’ਚ ਵਧਿਆ ਸਾਈਬਰ ਹਮਲਿਆਂ ਦਾ ਖ਼ਤਰਾ, ਪਿਛਲੇ ਸਾਲ ਹਰ 4 ’ਚੋਂ ਇਕ ਹੋਇਆ ਸ਼ਿਕਾਰ

03/24/2022 4:16:01 PM

ਗੈਜੇਟ ਡੈਸਕ– ਇਕ ਰਿਪੋਰਟ ਮੁਤਾਬਕ, ਗਲੋਬਲੀ ਮਾਲਵੇਅਰ, ਰੈਨਸਮਵੇਅਰ ਅਤੇ ਫਿਸ਼ਿੰਗ ਦੀਆਂ ਗਤੀਵਿਧੀਆਂ ’ਚ ਵਾਧਾ ਦਰਜ ਕੀਤਾ ਗਿਆ ਹੈ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਪਿਛਲੇ ਸਾਲ 26 ਫ਼ੀਸਦੀ ਯਾਨੀ ਚਾਰ ’ਚੋਂ ਕਰੀਬ ਇਕ ਵਿਅਕਤੀ ਮਾਲਵੇਅਰ ਦਾ ਸ਼ਿਕਾਰ ਹੋਇਆ ਹੈ ਜੋ ਕਿ ਗਲੋਬਲ ਪੱਧਰ ’ਤੇ ਸਭ ਤੋਂ ਜ਼ਿਆਦਾ ਹੈ। ਗਲੋਬਲ ਪੱਧਰ ’ਤੇ ਰੈਨਸਮਵੇਅਰ ਹਮਲੇ ਦੀ ਦਰ 21 ਫ਼ੀਸਦੀ ਹੈ। ਜਦਕਿ ਭਾਰਤ ’ਚ ਕਰੀਬ 30 ਫ਼ੀਸਦੀ ਭਾਰਤੀ ਸੰਸਥਾਵਾਂ ਵੀ ਰੈਨਸਮਵੇਅਰ ਹਮਲਿਆਂ ਦਾ ਸ਼ਿਕਾਰ ਹੋਈਆਂ ਹਨ। ਰੈਨਸਮਵੇਅਰ ਹਮਲਿਆਂ ਦਾ ਜ਼ਿਆਦਾ ਅਸਰ ਪੇਮੈਂਟ ਸਿਸਟਮ ਜਿਵੇਂ ਕ੍ਰਿਪਟੋਕਰੰਸੀ ’ਚ ਵੇਖਿਆ ਜਾ ਰਿਹਾ ਹੈ। 

ਸਾਈਬਰ ਸਕਿਓਰਿਟੀ ’ਤੇ ਖਰਚ ਦੇ ਮਾਮਲੇ ’ਚ ਭਾਰਤ ਪਿੱਛੇ
ਸਾਲ 2022 ਦੀ ਥੇਲਸ ਡਾਟਾ ਥ੍ਰੈਥ ਰਿਪੋਰਟ ’ਚ ਸਭ ਤੋਂ ਵੱਡਾ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਕੋਲੋਂ ਡਾਟਾ ਲਈ ਫਿਰੌਤੀ ਦੀ ਮੰਗ ਹੋਈਪਰ ਇਸਦੇ ਬਾਵਜੂਦ ਗਲੋਬਲੀ 41 ਫ਼ੀਸਦੀ ਲੋਕਾਂ ਨੇ ਸਕਿਓਰਿਟੀ ’ਤੇ ਕੋਈ ਖਰਚ ਨਹੀਂ ਕੀਤਾ। ਜਦਕਿ ਭਾਰਤ ’ਚ ਰੈਨਸਮਵੇਅਰ ਸਕਿਓਰਿਟੀ ਬੇਹੱਦ ਘੱਟ ਕਰੀਬ 45 ਫ਼ੀਸਦੀ ਹੀ ਖਰਚ ਕੀਤਾ ਜਾਂਦਾ ਹੈ। ਜੇਕਰ ਗਲੋਬਲ ਪੱਧਰ ’ਤੇ ਹੋਣ ਵਾਲੇ ਸਾਈਬਰ ਹਮਲਿਆਂ ਦੀ ਗੱਲ ਕਰੀਏ ਤਾਂ ਮਾਲਵੇਅਰ ਦੀ ਹਿੱਸੇਦਾਰੀ ਕਰੀਬ 56 ਫ਼ੀਸਦੀ ਹੈ। ਜਦਕਿ ਰੈਨਸਮਵੇਅਰ ਦੀ ਹਿੱਸੇਦਾਰੀ  ਕਰੀਬ 53 ਫ਼ੀਸਦੀ ਹੈ। ਉੱਥੇ ਹੀ ਫਿਸ਼ਿੰਗ ’ਚ ਹਿੱਸੇਦਾਰੀ 40 ਫ਼ੀਸਦੀ ਹੈ।

ਕਲਾਊਡ ਬੇਸਡ ਸਟੋਰੇਜ ਦਾ ਇਸਤੇਮਾਲ ਹੈ ਬੇਹੱਦ ਘੱਟ
2022 ਡਾਟਾ ਥ੍ਰੈਟ ਰਿਪੋਰਟ ਮੁਤਾਬਕ ਕਲਾਊਡ ਸਟੋਰੇਜ ਡਾਟਾ ਦਾ ਇਸਤੇਮਾਲ ਵਧਿਆ ਹੈ ਪਰ ਸੰਵੇਦਨਸ਼ੀਲ ਡਾਟਾ ਦੀ ਸੁਰੱਖਿਆ ਲਈ ਐਨਕ੍ਰਿਪਸ਼ਨ ਦਾ ਇਸਤੇਮਾਲ ਘੱਟ ਹੈ। ਕਰੀਬ 50 ਫ਼ੀਸਦੀ ਲੋਕਾਂ ਦਾ ਸਿਰਫ 40 ਫ਼ੀਸਦੀ ਸੰਵੇਦਨਸ਼ੀਲ ਡਾਟਾ ਐਨਕ੍ਰਿਪਟਿਡ ਹੈ। ਇਸ ਤਰ੍ਹਾਂ 55 ਫ਼ੀਸਦੀ ਨੇ ਮਲਟੀ ਫੈਕਟਰ ਅਥੈਂਟੀਕੇਸ਼ਨ ਨੂੰ ਲਾਗੂ ਕਰਨ ਦੀ ਸੂਚਨਾ ਦਿੱਤੀ ਹੈ। 


Rakesh

Content Editor

Related News