ਮੋਬੀ ਕੈਸ਼ M-Wallet ਸਰਵਿਸ ਦੇ ਰਾਹੀ ਗਾਹਕਾਂ ਨੂੰ ਮਿਲਣਗੀਆਂ ਇਹ ਸਹੂਲਤਾਂ
Saturday, Jan 21, 2017 - 04:25 PM (IST)
.jpg)
ਜਲੰਧਰ- ਪਬਲਿਕ ਖੇਤਰ ਦੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿ. (BSNL) ਨੇ ਭਾਰਤੀ ਸਟੇਟ ਬੈਂਕ ਦੇ ਸਹਿਯੋਗ ਨਾਲ ਆਪਣੇ ਗਾਹਕਾਂ ਲਈ ਮੋਬਾਈਲ ਦੇ ਰਾਹੀ ਬੈਕਿੰਗ ਸਰਵਿਸ ਪ੍ਰੋਵਾਈਡ ਕਰਵਾਈ ਹੈ। ਮੋਬੀ ਕੈਸ਼ ਨਾਂ ਤੋਂ ਲਾਂਚ ਹੋਈ ਐਮ-ਵਾਲੇਟ ਕੈਸ਼ਲੈੱਸ ਸਰਵਿਸ ਨੂੰ ਮੇਰਠ ਸਮੇਤ ਪੱਛਮੀ ਯੂਪੀ ਦੇ 18 ਜਿਲਿਆਂ ''ਚ ਉਪਲੱਬਧ ਕਰਵਾਇਆ ਗਿਆ ਹੈ। ਮੋਬੀ ਕੈਸ਼ ਐਮ-ਵਾਲੇਟ ਸਰਵਿਸ ਦੀ ਲਾਂਚਿੰਗ ਪੱਛਮੀ ਦੂਰਸੰਚਾਰ ਸਰਕਲ ਦੇ ਮੁੱਖ ਜਨਰਲ ਮੈਨੇਜਰ ਰਾਜੀਵ ਕੁਮਾਰ ਨੇ BSNL ਅਤੇ ਭਾਰਤੀ ਸਟੇਟ ਬੈਂਕ ਦੇ ਅਫਸਰਾਂ ਨਾਲ ਕੀਤੀ ਹੈ।
BSNL ਦੇ ਮੁੱਖ ਜਨਰਲ ਮੈਨੇਜਰ ਰਾਜੀਵ ਕੁਮਾਰ ਨੇ ਦੱਸਿਆ ਹੈ ਕਿ ਲੈਂਡ ਲਾਈਨ ਪਲਾਨ 48 ਰੁਪਏ ਅਤੇ ਬ੍ਰਾਂਡਮੈਂਡ ਪਲਾਨ 249 ਰੁਪਏ ਦੀ ਸਫਲਤਾ ਨੂੰ ਦੇਖਦੇ ਹੋਏ ਇਸ ਨੂੰ 31 ਮਾਰਚ 2017 ਤੱਕ ਵਧਾ ਦਿੱਤਾ ਗਿਆ ਹੈ। ਉੁਨ੍ਹਾਂ ਨੇ ਦੱਸਿਆ ਹੈ ਕਿ ਯੂ. ਪੀ. ਪੱਛਮੇ ਸ਼ਹਿਰਾਂ ''ਚ ਮਾਰਚ 2017 ਤੱਕ 139 ਅਤੇ ਵਾਈ-ਫਾਈ ਹਾਟ ਸਪਾਟ ਸਥਾਪਿਤ ਕਰਨ ਦੀ ਯੋਜਨਾ ਹੈ। ਅਪ੍ਰੈਲ 2017 ਤੋਂ 300 ਸਥਾਨਾਂ ''ਤੇ 4G ਵਾਈ-ਫਾਈ ਸਰਵਿਸ ਸ਼ੁਰੂ ਕਰਨ ਦੀ ਯੋਜਨਾ ਹੈ। ਜਿਸ ''ਚ ਭੀੜ-ਭਾੜ ਵਾਲੇ ਸਥਾਨਾਂ ''ਤੇ ਵਾਈ-ਫਾਈ ਦੇ ਮਾਧਿਅਮ ਤੋਂ ਤੇਜ਼ ਗਤੀ ਨਾਲ ਮੋਬਾਇਲ ''ਤੇ ਡਾਟਾ ਸੁਵਿਧਾ ਮਿਲੇਗੀ।
ਜ਼ਿਕਰਯੋਗ ਹੈ ਕਿ ਮੋਬੀ ਕੈਸ਼-ਐੱਸ. ਬੀ. ਆਈ. ਸਰਵਿਸ ਦੇ ਤਹਿਤ ਉਪਭੋਗਤਾਵਾਂ ਲਈ ਆਨਲਾਈਨ ਪਰਸ ਅਤੇ ਵਾਲੇਟ ਵਰਗੀਆਂ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਇਸ ਸਰਵਿਸ ਦੇ ਤਹਿਤ ਉਪਭੋਗਤਾਵਾਂ ਨੂੰ ਆਪਣੇ ਆਨ ਲਾਈਨ ਵਾਲੇਟ ਨਾਲ ਪ੍ਰੀਪੇਡ ਮੋਬਾਇਲ ਨੂੰ ਰਿਚਾਰਜ ਕਰਕੇ, ਪੋਸਟਪੈਡ ਮੋਬਾਇਲ ਅਤੇ ਲੈਂਡਲਾਈਨ ਫੋਨ ਦੇ ਬਿਲ ਦਾ ਭੁਗਤਾਨ ਦੀ ਸੁਵਿਧਾ ਉਲਪੱਬਧ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਅਗਲੇ ਦੋ ਮਹੀਨੇ ਦੇ ਅੰਦਰ ਦੂਜੀਆਂ ਬੈਂਕਾਂ ''ਚ ਵੀ ਪੈਸਾ ਟ੍ਰਾਂਸਫਰ ਕਰਨ ਦੀ ਸੁਵਿਧਾ ਉਪਲੱਬਧ ਕਰਾ ਦਿੱਤੀ ਜਾਵੇਗੀ। ਇਹ ਸਰਵਿਸ ਇਕ ਪ੍ਰਕਾਰ ਦੀ ਬੈਂਕਿੰਗ ਸਰਵਿਸ ਹੈ, ਜੋ ਮੋਬਾਇਲ ਦੇ ਰਾਹੀ ਉਪਯੋਗ ਕੀਤੀ ਜਾ ਸਕਦੀ ਹੈ।