CRISIL ਦਾ ਦਾਅਵਾ, ਆਉਣ ਵਾਲੇ ਸਮੇਂ ''ਚ ਟੈਰਿਫ ਰੇਟ ਘੱਟ ਕਰਨਗੀਆ ਟੈਲੀਕਾਮ ਕੰਪਨੀਆਂ
Sunday, Apr 23, 2017 - 01:02 PM (IST)
ਜਲੰਧਰ-ਜੇਕਰ ਤੁਸੀਂ ਸਸਤੀ ਟੈਲੀਕਾਮ ਸੇਵਾਵਾਂ ਲੈਣਾ ਚਾਹੁੰਦੇ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਹਾਲ ਹੀ ''ਚ CRISIL ਦੀ ਇਕ ਰਿਸਚਰਚ ''ਚ ਦਾਅਵਾ ਕੀਤਾ ਗਿਆ ਹੈ ਕਿ ਰਿਲਾਇੰਸ ਜਿਓ ਮਾਰਕੀਟ ''ਚ ਵੱਡਾ ਮੁਕਾਬਲਾ ਕਰ ਰਹੀਆ ਟੈਲੀਕਾਮ ਕੰਪਨੀਆਂ ਭਾਰਤੀ ਏਅਰਟੈੱਲ, ਵੋਡਾਫੋਨ ਇੰਡੀਆ ਅਤੇ ਆਈਡੀਆ ਸੈਲੂਲਰ ਘਾਟਾ ਸਹਿਣ ਦੇ ਬਾਵਜੂਦ ਅਗਲੇ ਸਾਲ ''ਚ ਵੀ ਆਪਣੇ ਟੈਰਿਫ ਪਲਾਨ ''ਚ ਲਗਾਤਰ ਕਮੀ ਕਰੇਗੀ।
CRISIL ਦੇ ਰਿਸਚਰਚ ਡਾਇਰੈਕਟਰ Ajay Srinivasan ਦੁਆਰਾ ਸਹਿਯੋਗੀ ਅਖਬਾਰ ਇਕਨਾਮਿਕਸ ਟਾਈਮਸ ਨੂੰ ਦੱਸਿਆ ਹੈ '' ਅਗਾਮੀ ਵਿੱਤੀ ਸਾਲ ਦੀਆਂ ਟਾਪ ਤਿੰਨਾਂ ''ਚ ਘੱਟੋ-ਘੱਟ ਦੋ ਕੰਪਨੀਆਂ ਨੂੰ ਬੇਹਤਰ ਘਾਟਾ ਹੋਵੇਗਾ ਪਰ ਫਿਰ ਵੀ ਉਹ ਕੰਮਪੀਟਿਸ਼ਨ ''ਚ ਬਣੇ ਰਹਿਣ ਦੀ ਪੂਰੀ ਕੋਸ਼ਿਸ਼ ਕਰਨਗੀਆਂ।''
ਉਨ੍ਹਾਂ ਕਿਸੇ ਟੈਲੀਕਾਮ ਕੰਪਨੀਆਂ ਦਾ ਨਾਮ ਤਾਂ ਉਜਾਗਰ ਨਹੀਂ ਕੀਤਾ ਪਰ ਕਿਹਾ, '' ਇਕ ਮਾਰਕੀਟ ਲੀਡਰ ਨਾ ਕੇਵਲ ਬੇਹਤਰ ਲਾਭ ਅਤੇ ਰਿਟਰਨ ਲੈ ਰਿਹਾ ਹੈ ਬਲਕਿ ਟੈਲੀਕਾਮ ਕੰਪਨੀਆ ''ਚ ਛਿੜੀ ਇਸ ਪ੍ਰਾਇਸ ਵਾਰ ਦਾ ਪੂਰਾ ਆਨੰਦ ਵੀ ਲੈ ਰਿਹਾ ਹੈ।''
Srinivasan ਦਾ ਕਹਿਣਾ ਹੈ ਕਿ ਭਾਰਤ ਦੇ 1.5 ਲੱਖ ਕਰੋੜ ਦੇ ਵਾਇਰਲੈਸ ਟੈਲੀਕਾਮ ਮਾਰਕੀਟ ''ਚ ਹੁਣ ਪ੍ਰਾਇਸ ਵਾਰ ਰੁਕਾਉਣ ਦਾ ਕੋਈ ਆਸਾਰ ਨਹੀਂ ਹੈ। CRISIL ਦੇ ਮੁਤਾਬਿਕ ਪਿਛਲੇ ਇਕ ਸਾਲ ''ਚ ਡਾਟਾ ਟੈਰਿਫ ''ਚ ਪੰਜ ਗੁਣਾ ਦੀ ਬਡੋਤਰੀ ਹੋਈ ਹੈ ਜਦਕਿ ਪਿਛਲੇ ਸਾਲ ਸਤੰਬਰ ''ਚ ਲਾਂਚ ਹੋਣ ਦੇ ਬਾਅਦ 4G ਡਾਟਾ ਦੀ ਕੀਮਤ ''ਚ 60 ਫੀਸਦੀ ਤੱਕ ਕਟੌਤੀ ਹੋਈ ਹੈ।
ਦੱਸ ਦਿੱਤਾ ਜਾਂਦਾ ਹੈ ਕਿ ਪਿਛਲੇ ਮਹੀਨੇ ਹੀ ਜਿਓ ਦੇ 303 ਰੁਪਏ ਦੇ ਪ੍ਰਾਇਮ ਆਫਰ ਪਲਾਨ ਦਾ ਮੁਕਾਬਲਾ ਕਰਨ ਦੇ ਲਈ ਏਅਰਟੈੱਲ ਨੇ ਆਪਣੇ ਪ੍ਰੀਪੇਡ ਯੂਜ਼ਰਸ ਦੇ ਲਈ 345 ਰੁਪਏ ਮਹੀਨੇ ਦਾ ਪਲਾਨ ਆਫਰ ਦਿੱਤਾ ਸੀ। ਜਿਸ ''ਚ 28GB ਤੱਕ 4G ਡਾਟਾ ਅਤੇ ਇਕ ਮਹੀਨੇ ਦੇ ਲਈ ਕਿਸੇ ਵੀ ਨੈੱਟਵਰਕ ''ਤੇ ਅਨਲਿਮਟਿਡ ਫਰੀ ਕਾਲਿੰਗ ਦਿੱਤੀ ਗਈ ਹੈ। ਆਈਡੀਆ ਨੇ ਵੀ 348 ਰੁਪਏ ''ਚ ਪਲਾਨ ਆਫਰ ਕੀਤਾ ਜਿਸ ''ਚ 14GB ਡਾਟਾ ਦੇ ਨਾਲ ਅਨਲਿਮਟਿਡ ਫਰੀ ਕਾਲਿੰਗ ਆਫਰ ਵੀ ਦਿੱਤਾ ਗਿਆ ਸੀ।
