Coronavirus Maps ਦੀ ਮਦਦ ਨਾਲ ਹੁਣ ਤੁਹਾਨੂੰ ਇੰਝ ਨਿਸ਼ਾਨਾ ਬਣਾ ਰਹੇ ਹਨ ਹੈਕਰਸ

03/12/2020 8:03:54 PM

xਗੈਜੇਟ ਡੈਸਕ—ਕੋਰੋਨਾਵਾਇਰਸ ਦਾ ਕਹਿਰ ਦੁਨੀਆਭਰ 'ਚ ਫੈਲ ਰਿਹਾ ਹੈ ਅਤੇ ਇਸ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ ਵੀ ਮਹਾਮਾਰੀ ਦਾ ਐਲਾਨ ਕੀਤਾ ਗਿਆ ਹੈ। ਇਹ ਵਾਇਰਸ ਚੀਨ ਦੇ ਸ਼ਹਿਰ ਵੁਹਾਨ ਤੋਂ ਦਸੰਬਰ 2019 'ਚ ਫੈਲਣਾ ਸ਼ੁਰੂ ਹੋਇਆ ਅਤੇ ਹੁਣ ਤਕ ਇਸ ਕਾਰਣ 4,300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 1 ਲੱਖ ਤੋਂ ਜ਼ਿਆਦਾ ਲੋਕ ਇਸ ਵਾਇਰਸ ਨਾਲ ਇਨਫੈਕਟਡ ਵੀ ਹਨ। ਕਈ ਯੂਨੀਵਰਸਿਟੀਜ਼ ਅਤੇ ਆਗਰਨਾਈਜੇਸ਼ੰਸ 'ਚ ਖਾਸ ਡੈਸ਼ਬੋਰਡ ਤੇਜ਼ੀ ਨਾਲ ਵਧਦੇ ਕੋਰੋਨਾਵਾਇਰਸ ਇਨਫੈਕਟਡ ਨੂੰ ਟਰੈਕ ਕਰਨ ਲਈ ਲਗਾਏ ਗਏ ਹਨ ਜਿਨ੍ਹਾਂ ਦਾ ਫਾਇਦਾ ਹੈਕਰਸ ਨੂੰ ਮਿਲ ਰਿਹਾ ਹੈ।

PunjabKesari

ਰੀਜਨ ਲੈਬਸ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਹੈਕਰਸ ਲਾਈਵ ਟ੍ਰੈਕਿੰਗ ਲਈ ਲਗਾਏ ਗਏ ਮੈਪਸ ਦਾ ਇਸਤੇਮਾਲ ਪਰਸਨਲ ਡਾਟਾ ਚੋਰੀ ਕਰਨ ਲਈ ਕਰ ਰਹੇ ਹਨ। ਇਸ ਇਨਫਾਰਮੇਸ਼ਨ 'ਚ ਯੂਜ਼ਰ ਨੇਮ, ਕ੍ਰੈਡਿਟ ਕਾਰਡ ਨੰਬਰ, ਪਾਸਵਰਡਸ ਅਤੇ ਬ੍ਰਾਊਜ਼ਰ 'ਚ ਸਟੋਰ ਬਾਕੀ ਜਾਣਕਾਵੀ ਵੀ ਸ਼ਾਮਲ ਹੈ। ਰਿਸਰਚ 'ਚ ਸਾਹਮਣੇ ਆਇਆ ਹੈ ਕਿ ਹੈਕਰਸ ਵੱਲੋਂ ਕਈ ਅਜਿਹੀਆਂ ਵੈੱਬਸਾਈਟਸ ਡਿਜ਼ਾਈਨ ਕੀਤੀਆਂ ਗਈਆਂ ਹਨ ਜੋ ਯੂਜ਼ਰਸ ਨਾਲ ਕਿਸੇ ਤਰ੍ਹਾਂ ਦੀ ਐਪ ਡਾਊਨਲੋਡ ਕਰਨ ਨੂੰ ਕਹਿੰਦੀ ਹੈ ਜਿਸ ਦੀ ਮਦਦ ਨਾਲ ਉਹ ਤੇਜ਼ੀ ਨਾਲ ਫੈਲਦੇ ਕੋਰੋਨਾਵਾਇਰਸ ਦੇ ਬਾਰੇ 'ਚ ਅਪਡੇਟ ਰਹਿ ਸਕਣ।

PunjabKesari

url ਦੀ ਮਦਦ ਨਾਲ ਹੈਕਿੰਗ

PunjabKesari
ਰਿਸਰਚ 'ਚ ਦੱਸਿਆ ਗਿਆ ਹੈ ਕਿ ਇਸ ਐਪ ਲਈ ਕਿਸੇ ਤਰ੍ਹਾਂ ਦੇ ਇੰਸਟਾਲੇਸ਼ਨ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਇਹ ਕੋਰੋਨਾਵਾਇਰਸ ਨਾਲ ਜੁੜੀ ਜਾਣਕਾਰੀ ਵਾਲਾ ਮੈਪ ਕੰਪਿਊਟਰ 'ਤੇ ਦਿਖਾਉਂਦਾ ਹੈ। ਇਸ ਦੀ ਮਦਦ ਨਾਲ ਹੈਕਰਸ ਇਕ ਮੈਲੀਸ਼ਸ਼ ਬਾਈਨਰੀ ਫਾਇਲ ਕ੍ਰਿਏਟ ਕਰ ਦਿੰਦੇ ਹਨ ਜਿਸ ਤੋਂ ਬਾਅਦ ਕੰਪਿਊਟਰ 'ਤੇ ਇੰਸਟਾਲ ਕਰ ਦਿੱਤਾ ਜਾਂਦਾ ਹੈ। ਫੇਕ ਵੈੱਬਸਾਈਟ 'ਤੇ ਟ੍ਰੈਕਿੰਗ ਲਈ ਬਿਲਕੁਲ ਸਹੀ ਮੈਪਸ ਦਿੱਤੇ ਗਏ ਹਨ ਪਰ ਵੱਖ URL ਇਨ੍ਹਾਂ ਤੋਂ ਹਾਇਪਰਲਿੰਕ ਹੈ। ਫਿਲਹਾਲ ਸਿਰਫ ਵਿੰਡੋਜ ਓ.ਐੱਸ. ਯੂਜ਼ਰਸ 'ਤੇ ਹੀ ਅਜਿਹੇ ਅਟੈਕਸ ਕੀਤੇ ਗਏ ਹਨ ਪਰ ਇਹ ਬਾਕੀ ਸਿਸਟਮ 'ਤੇ ਵੀ ਫੈਲ ਸਕਦਾ ਹੈ।

PunjabKesari

ਸਮਝਦਾਰੀ ਹੀ ਸੁਰੱਖਿਆ
ਫਰਮ ਵੱਲੋਂ ਕਿਹਾ ਗਿਆ ਹੈ ਕਿ ਨਵੇਂ ਮਾਲਵੇਅਰ ਨੂੰ ਇਕ ਮੈਲੀਸ਼ਸ ਸਾਫਟਵੇਅਰ AZORult ਐਕਟੀਵੇਟ ਕਰਦਾ ਹੈ। ਇਹ ਸਾਫਟਵੇਅਰ ਦਰਅਸਲ ਜਾਣਕਾਰੀ ਇਕ ਤਰ੍ਹਾਂ ਦੀ ਇਨਫਾਰਮੇਸ਼ਨ ਸਟੀਲਰ ਹੈ ਅਤੇ ਇਸ ਦਾ ਪਤਾ ਪਹਿਲੀ ਵਾਰ 2016 'ਚ ਚੱਲਿਆ ਸੀ। ਇਸ ਦੀ ਮਦਦ ਨਾਲ ਬ੍ਰਾਊਜਿੰਗ ਹਿਸਟਰੀ, ਕੂਕੀਜ਼, ਆਈ.ਡੀ./ਪਾਸਵਰਡ, ਕ੍ਰਿਪਟੋਕਰੰਸੀ ਅਤੇ ਬਾਕੀ ਡਾਟਾ ਚੋਰੀ ਕੀਤਾ ਜਾ ਸਕਦਾ ਹੈ। ਇਸ ਦੀ ਮਦਦ ਨਾਲ ਅਡਿਸ਼ਨਲ ਮਾਲਵੇਅਰ ਵੀ ਇਨਫੈਕਟਡ ਮਸ਼ੀਨਸ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ। ਕੋਰੋਨਾਵਾਇਰਸ ਇਨਫੈਕਟਡ ਅਤੇ ਇਸ ਨੂੰ ਮਾਨੀਟਰ ਕਰਨ ਵਾਲੀ ਮਸ਼ੀਨਰੀ 'ਤੇ ਸੋਚ-ਸਮਝ ਕੇ ਭਰੋਸਾ ਕਰਨ 'ਚ ਹੀ ਸਮਝਦਾਰੀ ਹੈ।

PunjabKesari


Karan Kumar

Content Editor

Related News