ਕੋਰੋਨਾ ਵਾਇਰਸ : ਐਮਾਜ਼ਾਨ ਨੇ ਵੀ ਬੰਦ ਕੀਤੀਆਂ ਆਪਣੀਆਂ ਕੁਝ ਸੇਵਾਵਾਂ, ਮਿਲਣਗੇ ਸਿਰਫ ਇਹ ਪ੍ਰੋਡਕਟਸ

Wednesday, Mar 25, 2020 - 01:48 PM (IST)

ਕੋਰੋਨਾ ਵਾਇਰਸ : ਐਮਾਜ਼ਾਨ ਨੇ ਵੀ ਬੰਦ ਕੀਤੀਆਂ ਆਪਣੀਆਂ ਕੁਝ ਸੇਵਾਵਾਂ, ਮਿਲਣਗੇ ਸਿਰਫ ਇਹ ਪ੍ਰੋਡਕਟਸ

ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਫਲਿਪਕਾਰਟ ਤੋਂ ਬਾਅਦ ਈ-ਕਾਮਰਸ ਵੈਬਸਾਈਟ ਐਮਾਜ਼ਾਨ ਨੇ ਵੀ ਆਪਣੀਆਂ ਕੁਝ ਸੇਵਾਵਾਂ ਨੂੰ ਭਾਰਤ ਵਿਚ ਬੰਦ ਕਰ ਦਿੱਤਾ ਹੈ। ਕੰਪਨੀ ਮੁਤਾਬਕ, ਜ਼ਰੂਰੀ ਉਤਪਾਦਾਂ ਨੂੰ ਛੱਡ ਕੇ ਹੋਰ ਉਤਪਾਦਾਂ ਲਈ ਆਰਡਰ ਨਹੀਂ ਲਿਆ ਜਾਵੇਗਾ। ਐਮਾਜ਼ਾਨ ਦੀ ਅਧਿਕਾਰਤ ਬਲਾਗ ਪੋਸਟ ਮੁਤਾਬਕ, ਪੈਕੇਡਸ ਫੂਡ, ਹੈਲਥ ਕੇਅਰ, ਹਾਈਜੀਨ ਅਤੇ ਪਰਸਨਲ ਪ੍ਰੋਡਕਟਸ ਦਾ ਆਰਡਰ ਹੀ ਕੰਪਨੀ ਸਵੀਕਾਰ ਕਰੇਗੀ ਨਾਲ ਹੀ ਇਸ ਦੀ ਡਿਲੀਵਰੀ ਵੀ ਹੋਵੇਗੀ। ਇਸ ਤੋਂ ਇਲਾਵਾ ਹੋਰ ਕਿਸੇ ਵੀ ਪ੍ਰੋਡਕਟ ਦੀ ਕੰਪਨੀ ਡਿਲੀਵਰੀ ਨਹੀਂ ਕਰੇਗੀ।

PunjabKesari

ਦੱਸ ਦਈਏ ਕਿ ਇਸ ਤੋਂ ਪਹਿਲਾਂ ਈ-ਕਾਮਰਸ ਵੈਬਸਾਈਟ ਫਲਿਪਕਾਰਟ ਨੇ ਆਪਣੀਆਂ ਸੇਵਾਵਾਂ ਅਸਥਾਈ ਤੌਰ 'ਤੇ ਬੰਦ ਕੀਤੀਆਂ ਹਨ। ਫਲਿਪਕਾਰਟ ਵੈਬਸਾਈਟ ਨੂੰ ਓਪਨ ਕਰ 'ਤੇ ਤੁਹਾਡੇ ਸਾਹਮਣੇ ਮੈਸੇਜ ਦਿਖਾਈ ਦੇਵੇਗਾ, ਜਿਸ ਵਿਚ ਦੱਸਿਆ ਗਿਆ ਹੈ ਕਿ ਅਸੀਂ ਆਪਣੀਆਂ ਸੇਵਾਵਾਂ ਅਸਥਾਈ ਤੌਰ 'ਤੇ ਬੰਦ ਕੀਤੀਆਂ ਹਨ। ਹਾਲਾਂਕਿ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਅਸੀਂ ਜਲਦੀ ਵਾਪਸੀ ਕਰੀਏ। ਇਸ ਵਿਚ ਲਿਖਿਆ ਹੈ ਕਿ ਇਹ ਕਾਫੀ ਮੁਸ਼ਕਿਲ ਭਰਿਆ ਸਮਾਂ ਹੈ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਘਰਾਂ ਵਿਚ ਹੀ ਰਹੋ ਅਤੇ ਸੁਰੱਖਿਅਤ ਰਹੋ।


author

Ranjit

Content Editor

Related News