ਭਾਰਤ ''ਚ ਉਪਲੱਬਧ ਹੋਇਆ 5.5 ਇੰਚ 84 ਸਕ੍ਰੀਨ ਨਾਲ ਇਹ ਹਾਈ-ਐਂਡ ਸਮਾਰਟਫੋਨ

Friday, May 13, 2016 - 06:27 PM (IST)

ਭਾਰਤ ''ਚ ਉਪਲੱਬਧ ਹੋਇਆ 5.5 ਇੰਚ 84 ਸਕ੍ਰੀਨ ਨਾਲ ਇਹ ਹਾਈ-ਐਂਡ ਸਮਾਰਟਫੋਨ

ਜਲੰਧਰ : ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਕੂਲਪੈਡ (coolpad) ਨੇ ਆਨ-ਲਾਇਨ ਸ਼ਾਪਿੰਗ ਸਾਈਟ ਐਮਾਜ਼ਾਨ ''ਤੇ ਆਪਣੇ ਨਵੇਂ ਕੂਲਪੈਡ ਨੋਟ 3 ਪਲਸ  (coolpad Note 3 Plus )  ਸਮਾਰਟਫੋਨ ਨੂੰ 8,999 ਰੁਪਏ ਕੀਮਤ ''ਚ ਉਪਲੱਬਧ ਕਰ ਦਿੱਤਾ ਹੈ। ਜੋ ਕਿ ਗੋਲਡ ਅਤੇ ਵਾਇਟ ਕਲਰ ਵੇਰਿਅੰਟਸ ''ਚ ਉਪਲੱਬਧ ਹੈ।

 

ਇਸ ਸਮਾਰਟਫੋਨ  ਦੇ ਫੀਚਰਸ ਹੇਠਾਂ ਦਿੱਤੇ ਗਏ ਹਨ- 

 

ਡਿਸਪਲੇ :ਇਸ ਸਮਾਰਟਫੋਨ ''ਚ 5.5 ਇੰਚ ਦੀ ਫੁੱਲ hd 1920x1080 ਪਿਕਸਲ ਰੇਜ਼ੋਲਿਊਸ਼ਨ ''ਤੇ ਚੱਲਣ ਵਾਲੀ ਡਿਸਪਲੇ ਦਿੱਤੀ ਗਈ ਹੈ।

ਪ੍ਰੋਸੈਸਰ : ਇਸ ''ਚ 1.3ghz''ਤੇ ਕੰਮ ਕਰਨ ਵਾਲਾ ਆਕਟਾ-ਕੋਰ ਮੈਡੀਟੈੱਕ MT6753 ਪ੍ਰੋਸੈਸਰ ਸ਼ਾਮਿਲ ਹੈ ਨਾਲ ਹੀ ਇਸ ''ਚ ਗੈਮਸ ਨੂੰ ਖੇਡਣ ਲਈ ਮਾਲੀ T720 GPU ਦਿੱਤਾ ਗਿਆ ਹੈ।

ਮੈਮਰੀ : ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ 3GB RAM  ਦੇ ਨਾਲ 16GB ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਜ਼ਰੀਏ 64GB ਤੱਕ ਵਧਾਇਆ ਜਾ ਸਕਦਾ ਹੈ।

ਡਿਜ਼ਾਇਨ : ਇਸ ਸਮਾਰਟਫੋਨ ਨੂੰ 15.2x0.9x7.7cm ਸਾਇਜ਼ ਦਾ ਬਣਾਇਆ ਗਿਆ ਹੈ ਅਤੇ ਇਸ ਦਾ ਭਾਰ 168 ਗ੍ਰਾਮ ਹੈ।

ਕੈਮਰਾ : ਇਸ ''ਚ ਡਿਊਲ-ਟੋਨ LED ਫਲੈਸ਼ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ।

ਬੈਟਰੀ :ਇਸ ''ਚ 3,000 mAh ਦੀ ਵੱਡੀ ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ ਜੋ 8 ਘੰਟੇ ਦਾ ਟਾਕਟਾਇਮ ਅਤੇ 150 ਘੰਟੇ ਦਾ ਸਟੈਂਡ-ਬਾਈ ਟਾਇਮ ਦਵੇਗੀ।
 
ਹੋਰ ਫੀਚਰਸ : ਹੋਰ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਡਿਊਲ ਸਿਮ 4G ਸਮਾਰਟਫੋਨ ''ਚ GPS, ਬਲੂਟੂਥ,  WiFia/b/g/n/ac ਅਤੇ ਮਾਇਕ੍ਰ USB 2.0 ਪੋਰਟ ਦਿੱਤੀ ਗਈ ਹੈ।

Related News