ਭਾਰਤੀ ਸੜਕਾਂ ਦੇ ਹਿਸਾਬ ਨਾਲ Continental ਨੇ ਤਿਆਰ ਕੀਤੀ ਮੇਡ-ਇਨ-ਇੰਡੀਆ ਟਾਇਰਾਂ ਦੀ ਨਵੀਂ ਰੇਂਜ
Thursday, Aug 20, 2020 - 12:38 PM (IST)
ਆਟੋ ਡੈਸਕ– ਟਾਇਰ ਨਿਰਮਾਤਾ ਕੰਪਨੀ ਕਾਂਟੀਨੈਂਟਲ ਭਾਰਤੀ ਸੜਕਾਂ ਦੇ ਹਿਸਾਬ ਨਾਲ ਤਿਆਰ ਕੀਤੀ ਗਈ 6 ਪਸੰਜਰ ਵ੍ਹੀਕਲ ਟਾਇਰਾਂ ਦੀ ਨਵੀਂ ਰੇਂਜ ਨੂੰ ਪੇਸ਼ ਕਰਨ ਵਾਲੀ ਹੈ। ਕੰਪਨੀ ਦਾ ਕਹਿਣਾ ਹੈ ਕਿ ਅਲਟਰਾ ਕਾਨਟੈਕਟ ਯੂ.ਸੀ. 6 ਅਤੇ ਕੰਫਰਟਕਾਨਟੈਕਟ ਸੀ.ਸੀ.6 ਟਾਇਰਾਂ ਦੀ ਨਵੀਂ ਰੇਂਜ ਨੂੰ ਖ਼ਾਸ ਤੌਰ ’ਤੇ ਭਾਰਤੀ ਸੜਕਾਂ ਦੇ ਹਿਸਾਬ ਨਾਲ ਹੀ ਡਿਜ਼ਾਇਨ ਕੀਤਾ ਗਿਆ ਹੈ। ਇਨ੍ਹਾਂ ਨੂੰ ਕੰਪਨੀ ਨੇ ਭਾਰਤੀ ਗਾਹਕਾਂ ਦੀ ਡਰਾਈਵਿੰਗ ਅਤੇ ਉਨ੍ਹਾਂ ਦੀਆਂ ਲੋੜਾਂ ਨੂੰ ਢੁੰਘਾਈ ਨਾਲ ਸਮਝ ਕੇ ਹੀ ਤਿਆਰ ਕੀਤਾ ਹੈ।
ਕੰਪਨੀ ਦਾ ਬਿਆਨ
ਕੰਪਨੀ ਦੇ ਟਾਇਰ ਵਪਾਰ ਦੇ ਪ੍ਰਮੁੱਖ, ਕਲਾਡ ਡੀ ਗਾਮਾ ਰੋਜ ਨੇ ਕਿਹਾ ਕਿ ਇਕ ਪ੍ਰੀਮੀਅਮ ਟਾਇਰ ਨਿਰਮਾਤਾ ਦੇ ਤੌਰ ’ਤੇ ਕਾਂਟੀਨੈਂਟਲ ਦੀ ਦੁਨੀਆ ’ਚ ਇਕ ਅਲੱਗ ਪਛਾਣ ਹੈ। ਇਨ੍ਹਾਂ ਟਾਇਰਾਂ ਨੂੰ ਇਨ੍ਹਾਂ ਦੇ ਉੱਚ ਪ੍ਰਦਰਸ਼ਨ, ਸੁਰੱਖਿਆ, ਬਿਹਤਰ ਮਾਈਲੇਜ ਅਤੇ ਕੰਫਰਟ ਵਰਗੇ ਫੀਚਰਜ਼ ਨੂੰ ਧਿਆਨ ’ਚ ਰੱਖ ਕੇ ਹੀ ਤਿਆਰ ਕੀਤਾ ਗਿਆ ਹੈ।
ਮੇਡ-ਇਨ-ਇੰਡੀਆ ਹੋਣਗੇ ਇਹ ਟਾਇਰ
ਜਾਣਕਾਰੀ ਮੁਤਾਬਕ, ਇਨ੍ਹਾਂ ਟਾਇਰਾਂ ਦਾ ਪ੍ਰੋਡਕਸ਼ਨ ਕਾਂਟੀਨੈਂਟਲ ਦੇ ਉੱਤਰ-ਪ੍ਰਦੇਸ਼ ਸਥਿਤ ਮੋਦੀਪੁਰਮ ਪਲਾਂਟ ’ਚ ਕੀਤਾ ਜਾਵੇਗਾ। ਇਸ ਪਲਾਂਟ ’ਚ ਕੰਪਨੀ ਬੱਸਾਂ ਅਤੇ ਟਰੱਕਾਂ ਦੇ ਟਾਇਰਾਂ ਦਾ ਵੀ ਉਤਪਾਦਨ ਕਰਦੀ ਹੈ। ਕਾਂਟੀਨੈਂਟਲ ਮੁਤਾਬਕ, ਯੂ.ਸੀ. 6 ਉਨ੍ਹਾਂ ਗਾਹਕਾਂ ਲਈ ਇਕ ਬਿਹਤਰੀਨ ਆਪਸ਼ਨ ਹੈ ਜੋ ਆਰਾਮ ਦੀ ਇੱਛਾ ਰੱਖਦੇ ਹਨ ਅਤੇ ਕੁਆਲਿਟੀ ਨਾਲ ਸਮਝੌਤਾ ਨਹੀਂ ਕਰਦੇ। ਉਥੇ ਹੀ ਸੀ.ਸੀ. 6 ਟਾਇਰ ਨੂੰ ਖ਼ਾਸ ਤੌਰ ’ਤੇ ਗਿੱਲੀਆਂ ਸੜਕਾਂ ’ਤੇ ਪੂਰਨ ਨਿਰਮਾਣ ਅਤੇ ਘੱਟੋ-ਘੱਟ ਦੂਰੀ ’ਚ ਐਕਸਟਰੀਮ ਬ੍ਰੇਕਿੰਗ ਲਈ ਡਿਜ਼ਾਇਨ ਕੀਤਾ ਗਿਆ ਹੈ। ਇਹ ਟਾਇਰ 14 ਤੋਂ 17 ਇੰਚ ਰਿਮ ਲਈ ਜਲਦੀ ਹੀ ਉਪਲੱਬਧ ਕੀਤੇ ਜਾਣਗੇ।