ਆ ਗਿਆ ‘ਸਮਾਰਟ ਮਾਸਕ’, ਫੋਨ ਨਾਲ ਕੁਨੈਕਟ ਹੋ ਕੇ ਕਰਦਾ ਹੈ ਕੰਮ

08/04/2020 11:55:19 AM

ਗੈਜੇਟ ਡੈਸਕ– ਕੋਰੋਨਾ ਲਾਗ ਮਹਾਮਾਰੀ ਨਾਲ ਪੂਰੀ ਦੁਨੀਆ ਪਰੇਸ਼ਾਨ ਹੈ। ਦੁਨੀਆ ਦੇ ਸਾਰੇ ਦੇਸ਼ ਆਪਣੇ-ਆਪਣੇ ਪੱਧਰ ’ਤੇ ਕੋਰੋਨਾ ਮਹਾਮਾਰੀ ਤੋਂ ਬਚਾਅ ਦੀ ਕੋਸ਼ਿਸ਼ ਕਰ ਰਹੇ ਹਨ। ਕੋਵਿਡ-19 ਤੋਂ ਬਚਾਅ ਲਈ ਹੁਣ ਤਕ ਕਈ ਚੀਜ਼ਾਂ ਸਾਹਮਣੇ ਆਈਆਂ ਹਨ। ਇਨ੍ਹਾਂ ’ਚ ਮਾਸਕ ਬੇਹੱਦ ਮਹੱਤਵਪੂਰਨ ਦੱਸਿਆ ਗਿਆ ਹੈ। ਉਥੇ ਹੀ ਕਈ ਅਜਿਹੇ ਡਿਵਾਈਸ ਵੀ ਸਾਹਮਣੇ ਆਏ ਹਨ ਜੋ ਯੂਜ਼ਰ ਨੂੰ ਕੋਰੋਨਾ ਦੇ ਖ਼ਤਰੇ ਤੋਂ ਅਲਰਟ ਕਰਦੇ ਹਨ। 

PunjabKesari

ਇਸੇ ਕੋਸ਼ਿਸ਼ ’ਚ ਅੱਗੇ ਵਧਦੇ ਹੋਏ ਜਪਾਨੀ ਸਟਾਰਟਅਪ ਡੋਨਟ ਰੋਬੋਟਿਕਸ ਨੇ ਸਮਾਰਟ ਮਾਸਕ ਬਣਾਇਆ ਹੈ, ਜੋ ਇੰਟਰਨੈੱਟ ਨਾਲ ਕੁਨੈਕਟ ਹੋ ਸਕਦਾ ਹੈ। ਇਸ ਮਾਸਕ ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਇਹ ਸਮਾਰਟ ਮਾਸਕ ਤੁਹਾਡੇ ਫੋਨ ’ਤੇ ਆਏ ਮੈਸੇਜ ਪੜ੍ਹ ਕੇ ਸੁਣਾ ਸਕਦਾ ਹੈ। ਨਾਲ ਹੀ ਇਹ ਮਾਸਕ ਜਪਾਨੀ ਭਾਸ਼ਾ ਦਾ 8 ਹੋਰ ਭਾਸ਼ਾਵਾਂ ਅਨੁਵਾਦ ਵੀ ਕਰਦਾ ਹੈ। 

PunjabKesari

ਰਿਪੋਰਟ ਮੁਤਾਬਕ, ਕੰਪਨੀ ਨੇ ਇਸ ਖ਼ਾਸ ਮਾਸਕ ਦਾ ਨਾਂ c-mask ਰੱਖਿਆ ਹੈ। ਇਹ ਵਾਈਟ ਪਲਾਸਟਿਕ ‘ਸੀ-ਮਾਸਕ’ ਸਟੈਂਡਰਡ ਫੇਸ ਮਾਸਕ ਦੇ ਉਪਰ ਫਿਟ ਹੋਵੇਗਾ। ਮਾਸਕ ਸਮਾਰਟਫੋਨ ਦੇ ਬਲੂਟੂਥ ਨਾਲ ਕੁਨੈਕਟ ਰਹੇਗਾ ਅਤੇ ਇਸ ਨੂੰ ਇਕ ਮੋਬਾਇਲ ਐਪ ਰਾਹੀਂ ਆਪਰੇਟ ਕੀਤਾ ਜਾਵੇਗਾ। ਵੌਇਸ ਕਮਾਂਡ ਮਿਲਣ ’ਤੇ ਇਹ ਮਾਸਕ ਫੋਨ ਕਾਲ ਵੀ ਕਰ ਸਕਦਾ ਹੈ। 

PunjabKesari

ਕੰਪਨੀ ਦਾ ਬਿਆਨ
ਇਸ ਮਾਸਕ ਦੀ ਲਾਂਚਿੰਗ ਨੂੰ ਲੈ ਕੇ ਡੋਨਟ ਰੋਬੋਟਿਕਸ ਦੇ ਸੀ.ਈ.ਓ. ਤੈਸੁਕ ਓਨੋ ਨੇ ਕਿਹਾ ਕਿ ਅਸੀਂ ਰੋਬੋਟਸ ਬਣਾਉਂਦੇ ਹਾਂ ਅਤੇ ਉਸੇ ਤਕਨੀਕ ਦਾ ਇਸਤੇਮਾਲ ਕਰਕੇ ਅਸੀਂ ਇਸ ਸਮਾਰਟ ਮਾਸਕ ਨੂੰ ਬਣਾਇਆ ਹੈ। ਸੀ-ਮਾਸਕ ਦੀਆਂ 5,000 ਇਕਾਈਆਂ ਸਤੰਬਰ ਤਕ ਬਾਜ਼ਾਰ ’ਚ ਪਹੁੰਚਾਈਆਂ ਜਾਣਗੀਆਂ। ਇਕ ਮਾਸਕ ਦੀ ਕੀਮਤ 40 ਡਾਲਰ (ਕਰੀਬ 3,000 ਰੁਪਏ) ਰੱਖੀ ਗਈ ਹੈ। 


Rakesh

Content Editor

Related News