ਹੁਣ ਇਸ ਬ੍ਰਾਊਜ਼ਰ ਨਾਲ 25 ਫੀਸਦੀ ਤੇਜ਼ ਚੱਲੇਗਾ ਇੰਟਰਨੈੱਟ
Thursday, Jan 21, 2016 - 06:07 PM (IST)

ਜਲੰਧਰ— ਗੂਗਲ ਦਾ ਕ੍ਰੋਮ ਬ੍ਰਾਊਜ਼ਰ ਦੂਜੇ ਇੰਟਰਨੈੱਟ ਬ੍ਰਾਊਜ਼ਰ ਨਾਲੋਂ ਕਈ ਮਾਮਲਿਆਂ ''ਚ ਫਾਸਟ ਹੈ। ਹੁਣ ਗੂਗਲ ਨੇ ਇਹ ਐਲਾਨ ਕੀਤਾ ਹੈ ਕਿ ਉਹ ਕ੍ਰੋਮ ਬ੍ਰਾਊਜ਼ਰ ਨੂੰ ਹੋਰ ਫਾਸਟ ਬਣਾਉਣ ਲਈ ਇਸ ਵਿਚ Brotli ਐਡ ਕਰ ਰਹੀ ਹੈ। ਇਹ ਇਕ ਅਜਿਹਾ ਐਲਗੋਰਿਦਮ ਹੈ ਜੋ ਕੰਟੈਂਟ ਨੂੰ ਕੰਪ੍ਰੈਸ ਕਰਦਾ ਹੈ। ਗੂਗਲ ਮੁਤਾਬਕ ਇਸ ਤੋਂ ਬਾਅਦ ਕ੍ਰੋਮ ਬ੍ਰਾਊਜ਼ਰ ਪਹਿਲਾਂ ਨਾਲੋਂ 25 ਫੀਸਦੀ ਤੇਜ਼ ਹੋ ਜਾਵੇਗਾ।
ਹਾਲਾਂਕਿ ਇਸ ਦਾ ਅਸਰ ਸਿਰਫ ਉਨ੍ਹਾਂ ਵੈੱਬ ਪੇਜ ''ਤੇ ਹੀ ਦਿਸੇਗਾ ਜੋ HTTPS ਪ੍ਰੋਟੋਕਾਲ ਯੂਜ਼ ਕਰਦੇ ਹਨ। ਗੂਗਲ ਦੇ ਇੰਜੀਨੀਅਰ ਇਲਿਆ ਗ੍ਰਿਗੋਰਿਕ ਨੇ ਆਪਣੇ ਗੂਗਲ ਪਲਸ ਰਾਹੀਂ ਦੱਸਿਆ ਕਿ Brotli ਨੂੰ ਗੂਗਲ ਨੇ ਪਿਛਲੇ ਸਾਲ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਸੀ। ਹੁਣ ਇਸ ਨੂੰ ਵੈੱਬ ਯੂਜ਼ਰਸ ਲਈ ਕ੍ਰੋਮ ਬ੍ਰਾਊਜ਼ਰ ਦੇ ਅਗਲੇ ਵਰਜਨ ''ਚ ਸ਼ਾਮਲ ਕੀਤਾ ਜਾਵੇਗਾ।
ਇਸ ਪ੍ਰੋਗਰਾਮ ਨਾਲ ਫਾਇਦਾ ਵੈੱਬ ਕ੍ਰੋਮ ਬ੍ਰਾਊਜ਼ਰ ਤੋਂ ਇਲਾਵਾ ਐਂਡ੍ਰਾਇਡ ਸਮਾਰਟਫੋਨ ''ਚ ਵੀ ਹੋਵੇਗਾ। ਕੰਪਨੀ ਮੁਤਾਬਕ ਇਸ ਨਵੇਂ ਵਰਜਨ ਨਾਲ ਕੰਪ੍ਰੈਸਡ ਕੰਟੈਂਟ ਵੀ ਫਾਸਟ ਲੋਡਿੰਗ ''ਚ ਮਦਦ ਕਰਨਗੇ। ਕੰਪਨੀ ਨੇ ਇਹ ਵੀ ਕਿਹਾ ਕਿ ਇਹ ਮੋਬਾਇਲ ਯੂਜ਼ਰਸ ਲਈ ਖਾਸ ਹੋਵੇਗਾ ਕਿਉਂਕਿ ਇਸ ਵਿਚ ਡਾਟਾ ਟ੍ਰਾਂਸਫਰ ਦਾ ਚਾਰਜ ਘੱਟ ਲੱਗਣ ਦੇ ਨਾਲ ਹੀ ਬੈਟਰੀ ਦੀ ਖਪਤ ਵੀ ਘੱਟ ਹੋਵੇਗੀ।