Chingari ਐਪ ਦੇ ਡਾਊਨਲੋਡਸ 3 ਕਰੋੜ ਤੋਂ ਪਾਰ, ਆ ਗਏ ਨਵੇਂ AR ਫਿਲਟਰ
Monday, Sep 21, 2020 - 06:25 PM (IST)

ਗੈਜੇਟ ਡੈਸਕ- ਦੇਸੀ ਸ਼ਾਰਟ ਵੀਡੀਓ ਸ਼ੇਅਰਿੰਗ ਐਪ ਚਿੰਗਾਰੀ ਨੂੰ ਹੁਣ ਤਕ 3 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਟਿਕਟੌਕ ਦੇ ਬੈਨ ਹੋਣ ਤੋਂ ਬਾਅਦ ਭਾਰਤੀ ਐਪ ਚਿੰਗਾਰੀ ਕਾਫੀ ਪ੍ਰਸਿੱਧ ਹੋਈ ਅਤੇ ਸਿਰਫ 3 ਮਹੀਨਿਆਂ 'ਚ ਹੀ ਇਸ ਐਪ ਨੇ 3 ਕਰੋੜ ਡਾਊਨਲੋਡ ਦਾ ਅੰਕੜਾ ਛੂਹ ਲਿਆ ਹੈ। ਨਵੇਂ ਮੌਕੇ 'ਤੇ ਚਿੰਗਾਰੀ ਐਪ 'ਚ ਆਗੁਮੈਂਟਿਡ ਰਿਆਲਿਟੀ (AR) ਫਿਲਟਰ ਲਾਂਚ ਕੀਤੇ ਗਏ ਹਨ। ਕੰਪਨੀ ਨੂੰ ਉਮੀਦ ਹੈ ਕਿ ਨਵੇਂ ਫਿਲਟਰ ਆਉਣ ਨਾਲ ਨੌਜਵਾਨ ਕ੍ਰਿਏਟਰਸ ਅਤੇ ਯੂਜ਼ਰਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਮਜ਼ਾ ਮਿਲੇਗਾ।
ਚਿੰਗਾਰੀ ਐਪ ਨੇ ਆਪਣੀ ਰਿਲੀਜ਼ 'ਚ ਖੁਲਾਸਾ ਕੀਤਾ ਕਿ ਐਪ ਨੂੰ ਸਭ ਤੋਂ ਜ਼ਿਆਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਦੀ ਉਮਰ 18 ਤੋਂ 35 ਸਾਲ ਦੇ ਵਿਚਕਾਰ ਹੈ। ਰੀਲੀਜ਼ 'ਚ ਦੱਸਿਆ ਗਿਆ ਕਿ ਐਪ ਨੂੰ ਸਭ ਤੋਂ ਜ਼ਿਆਦਾ ਕਰੀਬ 5.6 ਮਿਲੀਅਨ ਵਾਰ ਹੈਦਰਾਬਾਦ 'ਚ ਡਾਊਨਲੋਡ ਕੀਤਾ ਗਿਆ। ਗੌਰ ਕਰਨ ਵਾਲੀ ਗੱਲ ਹੈ ਕਿ ਚਿੰਗਾਰੀ ਐਪ ਕਈ ਭਾਰਤੀ ਭਾਸ਼ਾਵਾਂ ਜਿਵੇਂ ਬਾਂਗਲਾ, ਗੁਜਰਾਤੀ, ਮਰਾਠੀ, ਕਨੰੜ, ਪੰਜਾਬੀ, ਮਲਿਆਲਮ, ਤਮਿਲ, ਉਡੀਆ ਅਤੇ ਤੇਲਗੂ 'ਚ ਉਪਲੱਬਧ ਹੈ। ਇਸ ਤੋਂ ਇਲਾਵਾ ਅੰਗਰੇਜੀ ਅਤੇ ਸਪੈਨਿਸ਼ ਸੁਪੋਰਟ ਵੀ ਮਿਲਦਾ ਹੈ।
ਜਾਣਕਾਰੀ ਮੁਤਾਬਕ, ਭਾਰਤ ਦੇ ਬਾਹਰ ਜਿਵੇਂ ਅਮਰੀਕਾ, ਸਿੰਗਾਪੁਰ, ਵਿਅਤਨਾਮ, ਸਾਊਦੀ ਅਰਬ, ਯੂ.ਏ.ਈ. ਅਤੇ ਕੁਵੈਤ ਸਮੇਤ ਦੂਜੇ ਬਾਜ਼ਾਰਾਂ 'ਚ ਵੀ ਐਪ ਨੇ ਰਿਕਾਰਡ ਵਾਧਾ ਹਾਸਲ ਕੀਤਾ ਹੈ।