ਬੱਚਿਆਂ ਲਈ ਬਣਾਈ ਗਈ ਇਸ GO-KART ਉੱਤੇ ਪੇਰੈਂਟਸ ਦਾ ਹੋਵੇਗਾ ਪੂਰਾ ਕੰਟਰੋਲ

Monday, Feb 15, 2016 - 11:26 AM (IST)

ਬੱਚਿਆਂ ਲਈ ਬਣਾਈ ਗਈ ਇਸ GO-KART ਉੱਤੇ ਪੇਰੈਂਟਸ ਦਾ ਹੋਵੇਗਾ ਪੂਰਾ ਕੰਟਰੋਲ

ਐਪ ਨਾਲ ਹੁੰਦੀ ਹੈ ਕੰਟਰੋਲ, 19 ਕਿਲੋਮੀਟਰ ਪ੍ਰਤੀ ਘੰਟੇ ਦੀ ਟਾਪ ਸਪੀਡ

 

ਜਲੰਧਰ : ਗੋ-ਕਾਟਰਸ ਬਾਰੇ ਕੌਣ ਨਹੀਂ ਜਾਣਦਾ ਅਤੇ ਇਹ ਕੋਈ ਨਵੀਂ ਵੀ ਨਹੀਂ ਹੈ, ਭਾਵੇਂ ਇਨ੍ਹਾਂ ਦੇ ਇਲੈਕਟ੍ਰਿਕ ਵਰਜ਼ਨ ਦੀ ਗੱਲ ਹੀ ਕਿਉਂ ਨਾ ਕੀਤੀ ਜਾਵੇ । ਪੇਸ਼ੇਵਰ ਰੇਸ ਕਾਟਰਸ ਵਿਚ ਇਨੋਵੇਸ਼ਨ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਤਾਂ ਉਨ੍ਹਾਂ ਦੀ ਗੋ-ਕਾਟਰਸ ਵੀ ਸਾਧਾਰਨ ਗੋ-ਕਾਟਰਸ ਵਰਗੀ ਹੀ ਹੁੰਦੀ ਹੈ ਪਰ ਹੁਣ ਸਿਲੀਕਾਨ ਵੈਲੀ ਸਟਾਰਟਅਪ Actev Motors ਨੇ ਬੱਚਿਆਂ ਲਈ ਗੋ-ਕਾਟਰਸ ਨੂੰ ਪੇਸ਼ ਕੀਤਾ ਹੈ, ਜਿਸ ਦਾ ਨਾਂ Arrow Smart-Kart ਹੈ ਅਤੇ ਇਸ ਨੂੰ ਬੱਚਿਆਂ ਦੀ ਪਹਿਲੀ ਸਮਾਰਟ ਇਲੈਕਟ੍ਰਿਕ ਗੋ-ਕਾਰਟ ਵੀ ਕਿਹਾ ਜਾ ਰਿਹਾ ਹੈ ।  

ਅਸਲੀਅਤ ਵਿਚ Actev ਨੇ ਇਸ ਵਿਚ ਬਹੁਤ ਸਾਰੇ ਹਾਈਟੈੱਕ ਸੇਫਟੀ ਅਤੇ ਸਹੂਲਤ ਲਈ ਮਾਡਰਨ ਫੁੱਲ ਸਾਈਜ਼ ਕਾਰ ਵਰਗੇ ਫੀਚਰਸ ਦਿੱਤੇ ਹਨ। Arrow Smart-Kart ਨੂੰ 5 ਤੋਂ 9 ਸਾਲ ਦੇ ਬੱਚਿਆਂ ਲਈ ਡਿਜ਼ਾਈਨ ਕੀਤਾ ਗਿਆ ਹੈ, ਜਿਸ ਨੂੰ ਇਕ ਵਾਰ ਵਿਚ ਇਕ ਬੱਚਾ ਹੀ ਚਲਾ ਸਕਦਾ ਹੈ।  
ਕੰਪਨੀ ਨੇ Arrow Smart-Kart ਦੀ ਐਡਜਸਟੇਬਲ ਟਾਪ ਸਪੀਡ ਨੂੰ ਪੇਰੈਂਟਸ ਸਮਾਰਟਫੋਨ ਵਿਚ ਦਿੱਤੇ ਗਏ ਐਪ ਦੀ ਮਦਦ ਨਾਲ ਕੰਟਰੋਲ ਕਰ ਸਕਦੇ ਹਨ । ਇਸ ਦੀ ਵੱਧ ਤੋਂ ਵੱਧ ਰਫਤਾਰ 19 ਕਿਲੋਮੀਟਰ ਪ੍ਰਤੀ ਘੰਟਾ ਹੈ । ਇਸ ਵਿਚ ਵਾਈ-ਫਾਈ ਅਤੇ ਜੀ. ਪੀ. ਐੱਸ. ਦਿੱਤਾ ਗਿਆ ਹੈ, ਜਿਸ ਦੇ ਨਾਲ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ । ਐਮਰਜੈਂਸੀ ਵਿਚ ਇਸ ਕਾਰਟ ਦੇ ਕੰਟਰੋਲ ਨੂੰ ਰਿਮੋਟ (ਸਮਾਰਟਫੋਨ ਐਪ) ਦੇ ਜ਼ਰੀਏ ਪੂਰੀ ਤਰ੍ਹਾਂ ਬੰਦ ਵੀ ਕੀਤਾ ਜਾ ਸਕਦਾ ਹੈ । 
ਸ਼ਾਇਦ ਇਸ ਗੋ-ਕਾਰਟ ਦਾ ਸਭ ਤੋਂ ਵਧੀਆ ਫੀਚਰ ਇਹ ਹੈ ਕਿ ਇਸ ਵਿਚ ਆਟੋ ਬ੍ਰੇਕ ਲੱਗੀ ਹੈ, ਜਿਵੇਂ ਟੈਸਲਾ ਦੀਆਂ ਗੱਡੀਆਂ ਵਿਚ ਹੁੰਦੀ ਹੈ । Arrow ਨੇ ਇਸ ਵਿਚ 250 ਵਾਟ ਦੀਆਂ ਦੋ ਮੋਟਰਾਂ ਲਗਾਈਆਂ ਹਨ, ਜਿਨ੍ਹਾਂ ਨਾਲ 2,000 ਐੱਮ. ਏ. ਐੱਚ. ਦੀ ਬੈਟਰੀ ਲੱਗੀ ਹੈ । Actev Motors ਦੇ ਮੁਤਾਬਕ ਇਕ ਵਾਰ ਚਾਰਜ ਕਰਨ ''ਤੇ ਇਹ 45 ਤੋਂ 60 ਮਿੰਟ ਤਕ ਆਰਾਮ ਨਾਲ ਚੱਲ ਸਕਦੀ ਹੈ ਪਰ ਇਸ ਦੀਆਂ ਬੈਟਰੀਆਂ ਨੂੰ ਕੱਢ ਕੇ ਚਾਰਜ ਕਰਨਾ ਪੈਂਦਾ ਹੈ । ਹਾਲਾਂਕਿ ਕੁਇੱਕ ਚਾਰਜਿੰਗ ਫੀਚਰ ਇਸ ਵਿਚ ਦਿੱਤਾ ਗਿਆ ਹੈ, ਜਿਸ ਨਾਲ ਇਹ 1.5 ਘੰਟੇ ਵਿਚ ਚਾਰਜ ਹੋ ਜਾਂਦੀ ਹੈ।  
ਇਸ ਤੋਂ ਇਲਾਵਾ ਕੰਪਨੀ Arrow Smart-Kart  ਇਕ ਹੋਰ ਆਪਸ਼ਨ ਦੀ ਪੇਸ਼ਕਸ਼ ਵੀ ਕਰ ਰਹੀ ਹੈ, ਜਿਸ ਵਿਚ 4,000 ਐੱਮ. ਏ. ਐੱਚ. ਦੀ ਬੈਟਰੀ ਲਗਾਈ ਹੈ ਅਤੇ ਜਿਸ ਦੇ ਨਾਲ ਇਹ ਜ਼ਿਆਦਾ ਦੇਰ ਤਕ ਇਸਤੇਮਾਲ ਹੋ ਸਕਦੀ ਹੈ । 4,000 ਐੱਮ. ਏ. ਐੱਚ. ਬੈਟਰੀ ਵਾਲੇ ਮਾਡਲ ਵਿਚ ਵੀ ਕੁਇੱਕ ਚਾਰਜਿੰਗ ਤਕਨੀਕ ਦਿੱਤੀ ਗਈ ਹੈ ਅਤੇ ਇਹ ਇਕ ਵਾਰ ਚਾਰਜ ਕਰਨ ''ਤੇ 3 ਘੰਟੇ ਤੱਕ ਚੱਲਦੀ ਹੈ ।  
ਇਸ ਗੋ-ਕਾਰਟ ਬਾਰੇ ਹੋਰ ਗੱਲ ਕਰੀਏ ਤਾਂ Arrow ਇਸ ਦੇ ਨਾਲ ਹੋਰ ਅਸੈੱਸਰੀ ਜਿਵੇਂ ਫਾਰਮੂਲਾ ਵਨ ਤੋਂ ਪ੍ਰੇਰਿਤ ਸਟੇਅਰਿੰਗ ਵ੍ਹੀਲ, ਬਾਡੀ ਕਿੱਟ, ਡਿਸਟੈਂਸ-ਸੈਂਸਿੰਗ, ਲੇਜ਼ਰ ਟੈਗ ਸੈਂਸਰਜ਼ ਅਤੇ ਡ੍ਰਿਫਟਿੰਗ ਲਈ ਵ੍ਹੀਲ ਰਿੰਗਸ ਦੀ ਪੇਸ਼ਕਸ਼ ਵੀ ਕਰੇਗੀ । ਇਸ ਦਾ ਗੇਮਿੰਗ ਐਪ ਵੀ ਪੇਸ਼ ਕੀਤਾ ਜਾਵੇਗਾ।
ਜਿਥੋਂ ਤਕ ਕੀਮਤ ਦੀ ਗੱਲ ਹੈ ਤਾਂ ਜ਼ਾਹਿਰ ਤੌਰ ''ਤੇ ਇਹ ਗੋ-ਕਾਰਟ ਸਸਤੀ ਤਾਂ ਹੋਵੇਗੀ ਨਹੀਂ । Arrow Smart-Kart ਨੂੰ 599.95 ਡਾਲਰ (ਲੱਗਭਗ 41,000 ਰੁਪਏ) ਦੀ ਕੀਮਤ ''ਤੇ ਪ੍ਰੀ-ਆਰਡਰ ਕੀਤਾ ਜਾ ਸਕਦਾ ਹੈ ਅਤੇ ਇਸ ਦੀ ਸ਼ਿਪਿੰਗ ਇਸ ਸਾਲ ਜੂਨ ਜਾਂ ਜੁਲਾਈ ਵਿਚ ਸ਼ੁਰੂ ਹੋਵੇਗੀ । ਇਸ ਗੋ-ਕਾਰਟ ਨੂੰ ਵੇਖ ਕੇ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਭਾਰਤ ਵਿਚ ਇਸ ਨੂੰ ਚਲਾਉਣ ਲਈ ਜਾਂ ਤਾਂ ਘਰ ਜਾਂ ਫਿਰ ਟ੍ਰੈਕ ਦਾ ਇਸਤੇਮਾਲ ਹੀ ਠੀਕ ਰਹੇਗਾ।


Related News