60 ਫੀਸਦੀ ਮਾਪਿਆਂ ਨੂੰ ਨਹੀਂ ਪਤਾ ਇੰਟਰਨੈੱਟ ''ਤੇ ਕੀ ਦੇਖ ਰਿਹਾ ਬੱਚਾ
Tuesday, Feb 05, 2019 - 09:31 PM (IST)

ਗੈਜੇਟ ਡੈਸਕ—ਦੁਨੀਆਭਰ 'ਚ ਮੰਗਲਵਾਰ ਨੂੰ 'ਸੇਫਰ ਇੰਟਰਨੈੱਟ ਡੇ' ਮੰਨਿਆ ਜਾ ਰਿਹਾ ਹੈ ਅਤੇ ਅਜਿਹੇ 'ਚ ਇੰਟਰਨੈੱਟ ਦੇ ਇਸਤੇਮਾਲ ਨੂੰ ਲੈ ਕੇ ਭਾਰਤ ਦੇ ਅੰਕੜੇ ਕਾਫੀ ਹੈਰਾਨ ਕਰ ਦੇਣ ਵਾਲੇ ਹਨ। ਇਕ ਸਰਵੇਅ 'ਚ ਪਾਇਆ ਗਿਆ ਹੈ ਕਿ 60 ਫੀਸਦੀ ਮਾਤਾ-ਪਿਤਾ ਆਪਣੇ ਬੱਚਿਆਂ ਦੁਆਰਾ ਦੇਖੇ ਜਾਣ ਵਾਲੇ ਆਨਲਾਈਨ ਕੰਟੈਂਟ ਦੀ ਨਿਗਰਾਨੀ ਨਹੀਂ ਕਰਦੇ, ਜੋ ਕਾਫੀ ਚਿੰਤਾਜਨਕ ਹੈ। ਦੁਨੀਆ ਮੰਗਲਵਾਰ ਨੂੰ 'ਟੁਗੈਦਰ ਆਫਰ ਆ ਬੈਟਰ ਇੰਟਰਨੈੱਟ' ਥੀਮ ਰਾਹੀਂ ਸੇਫਰ ਇੰਰਟਨੈੱਟ ਡੇ ਮੰਨਾ ਰਹੀ ਹੈ ਅਤੇ ਇਸ ਦਿਨ ਭਾਰਤ ਦੇ ਕਲਾਸੀਫਾਈਡ ਮੰਚ-ਓ.ਐੱਲ.ਐਕਸ. ਨੇ ਕੰਪਨੀ ਦੇ 2019 ਇੰਟਰਨੈੱਟ ਰਵੱਈਏ ਸਰਵੇਅ ਦੇ ਨਤੀਜੇ ਜਾਰੀ ਕੀਤੇ ਹਨ। ਓ.ਐੱਲ.ਐਕਸ. ਦੁਆਰਾ ਇੰਟਰਨੈੱਟ ਦਾ ਇਸਤੇਮਾਲ ਕਰਨ ਵਾਲੇ 26,000 ਤੋਂ ਜ਼ਿਆਦਾ ਲੋਕਾਂ 'ਤੇ ਕੀਤਾ ਗਿਆ। ਇਹ ਸਰਵੇਅ ਆਨਲਾਈਨ ਅਤੇ ਆਮਤੌਰ 'ਤੇ ਸੁਰੱਖਿਆ 'ਤੇ ਲੋਕਾਂ ਦੇ ਨਜ਼ਰੀਏ ਅਤੇ ਰਵੱਈਏ ਨੂੰ ਦਰਸ਼ਾਉਂਦਾ ਹੈ। ਇਸ ਦਾ ਟੀਚਾ ਜਾਗਰੂਕਤਾ ਵਧਾਉਣਾ ਹੈ ਅਤੇ ਇਸ ਨੇ ਸਾਰੇ ਯੂਜ਼ਰਸ, ਖਾਸਕਰਕੇ ਨੌਜਵਾਨ ਯੂਜ਼ਰਸ ਨਾਲ ਬਿਹਤਰ ਇੰਟਰਨੈੱਟ ਇਕੋਸਿਸਟਮ ਦੇ ਨਿਰਮਾਣ 'ਚ ਸਕਰੀਆ ਰੂਪ ਨਾਲ ਭਾਗ ਲੈਣ ਦੀ ਅਪੀਲ ਕੀਤੀ ਗਈ ਹੈ।
ਸਰਵੇਅ ਤੋਂ ਪਤਾ ਚੱਲਦਾ ਹੈ ਕਿ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਜ਼ਿਆਦਾਤਰ ਲੋਕ ਆਪਣੇ ਵਿਅਕਤੀਗਤ ਜੀਵਨ 'ਚ ਸਾਈਬਰ ਸਕਿਓਰਟੀ ਦੀਆਂ ਸਭ ਤੋਂ ਵਧੀਆਂ ਕੋਸ਼ਿਸ਼ਾਂ ਦੀਆਂ ਜਾਣੇ-ਅਣਜਾਣੇ 'ਚ ਉਮੀਦ ਕਰਦੇ ਹਾਂ। ਉਨ੍ਹਾਂ ਦੇ ਬੱਚੇ ਆਨਲਾਈਨ ਕੀ ਕੰਟੈਂਟ ਦੇਖ ਰਹੇ ਹਨ, ਇਸ 'ਤੇ ਉਹ ਨਜ਼ਰ ਨਹੀਂ ਰੱਖਦੇ ਹਨ। 57 ਫੀਸਦੀ ਲੋਕਾਂ ਨੇ ਮੰਨਿਆ ਕਿ ਆਲਨਾਈਨ ਹੋਵੇ ਜਾਂ ਆਫਲਾਈਨ, ਉਹ ਆਪਣੀ ਆਈ.ਡੀ. ਅਤੇ ਆਨਲਾਈਨ ਖਾਤਿਆਂ ਨੂੰ ਲੈ ਕੇ ਅਨਸੁਰੱਖਿਅਤ ਮਹਿਸੂਸ ਕਰਦੇ ਹਨ। ਸਭ ਤੋਂ ਹੈਰਾਨ ਕਰਨ ਵਾਲਾ ਅੰਕੜਾ ਇਹ ਰਿਹਾ ਹੈ ਕਿ 60 ਫੀਸਦੀ ਪੇਰੈਂਟਸ ਨੇ ਮੰਨਿਆ ਕਿ ਉਹ ਆਪਣੇ ਬੱਚਿਆਂ ਦੁਆਰਾ ਆਨਲਾਈਨ ਦੇਖੇ ਜਾਣ ਵਾਲੇ ਕੰਟੈਂਟ ਦੀ ਨਿਗਰਾਨੀ ਨਹੀਂ ਕਰਦੇ ਹਨ। ਇਹ ਕਾਫੀ ਚਿੰਤਾ ਦਾ ਸਬਬ ਹੈ ਕਿਉਂਕਿ ਜਾਣੇ-ਅਣਜਾਣੇ 'ਚ ਹੀ ਬੱਚੇ ਇੰਟਰਨੈੱਟ ਦੀ ਗਲਤ ਵਰਤੋਂ ਕਰਦੇ ਹਨ ਅਤੇ ਇਸ ਦੇ ਨਤੀਜੇ ਕਾਫੀ ਗੰਭੀਰ ਹੁੰਦੇ ਹਨ।
ਸਰਵੇਅ 'ਚ ਸ਼ਾਮਲ 67 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਵੈੱਬਸਾਈਟ 'ਤੇ ਸਾਈਨ ਅਪ ਕਰਦੇ ਹੋਏ ਜਾਂ ਕਿਸ ਪ੍ਰੋਡਕਟ ਦਾ ਇਸਤੇਮਾਲ ਕਰਦੇ ਸਮੇਂ ਨਿਯਮ ਅਤੇ ਸ਼ਰਤਾਂ ਜਾਂ ਹੋਰ ਸੁਰੱਖਿਆ ਅਤੇ ਲੀਗਲ ਗਾਈਡਲਾਇੰਸ ਨੂੰ ਸਕਿੱਪ ਕੀਤਾ ਹੈ। 54 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ 6 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਪਾਸਵਰਡ ਨਹੀਂ ਬਦਲਦੇ ਹਨ ਜਦਕਿ 31 ਫੀਸਦੀ ਲੋਕਾਂ ਨੂੰ ਯਾਦ ਨਹੀਂ ਹੈ ਕਿ ਉਨ੍ਹਾਂ ਨੇ ਪਾਸਵਰਡ ਕਦੋ ਬਦਲੇ ਸਨ। ਸਰਵੇਅ 'ਚ ਸ਼ਾਮਲ 56 ਫੀਸਦੀ ਲੋਕਾਂ ਨੇ ਆਪਣੀ ਪ੍ਰੋਫੈਸ਼ਨਲ ਜਾਂ ਸੋਸ਼ਲ ਮੀਡੀਆ ਪ੍ਰੋਫਾਈਲਸ 'ਤੇ ਆਪਣਾ ਮੋਬਾਇਲ ਨੰਬਰ ਆਰਾਮ ਨਾਲ ਸ਼ੇਅਰ ਕੀਤਾ ਹੈ। ਅਜਿਹਾ ਉਸ ਵੇਲੇ ਹੋਇਆ ਜਦ ਸੋਸ਼ਲ ਮੀਡੀਆ ਸਾਈਟਸ ਅਤੇ ਬੈਂਕ ਆਪਣੇ ਉਪਯੋਗਕਰਤਾਵਾਂ ਜਾਂ ਫਿਰ ਗਾਹਕਾਂ ਨੂੰ ਸਮੇਂ-ਸਮੇਂ 'ਤੇ ਪਾਸਵਰਡ ਬਦਲਣ ਦੀ ਸਲਾਹ ਦਿੰਦੇ ਹਨ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਪਾਸਵਰਡ ਕਾਫੀ ਸਟਰਾਂਗ ਹੋਣਾ ਚਾਹੀਦਾ। ਸੁਰੱਖਿਆ ਦੇ ਪ੍ਰਤੀ ਅਣਗਹਿਲੀ ਦਰਸ਼ਾਉਣ ਵਾਲੇ ਇਨ੍ਹਾਂ ਲੋਕਾਂ 'ਚ ਹਾਲਾਂਕਿ ਵਿੱਤੀ ਸੁਰੱਖਿਆ ਲਈ ਵੱਡੀ ਜਾਗਰੂਕਤਾ ਹੈ। 68 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਬੈਂਕ ਅਕਾਊਂਟ, ਸੋਸ਼ਲ ਮੀਡੀਆ ਅਕਾਊਂਟਸ, ਲੈਪਟਾਪ ਜਾਂ ਫੋਨ ਦੇ ਲਈ ਓ.ਟੀ.ਪੀ. ਜਾਂ ਪਾਸਵਰਡ ਕਦੇ ਕਿਸੇ ਨਾਲ ਵੀ ਨਹੀਂ ਸ਼ੇਅਰ ਕੀਤਾ ਹੈ ਅਤੇ ਅਜਿਹਾ ਕਰਨਾ ਵੀ ਨਹੀਂ ਚਾਹੀਦਾ ਕਿਉਂਕਿ ਇਸ ਨਾਲ ਅਕਾਊਂਟ ਹੈਕ ਹੋਣ ਦਾ ਖਤਰਾ ਹੈ।