ਦੁਨੀਆ ਦੀ ਸਭ ਤੋਂ ਖਤਰਨਾਕ ਜੌਬ ਕਰੇਗਾ T7 ਬੰਬ ਡਿਸਪੋਜ਼ਲ ਰੋਬੋਟ
Wednesday, Oct 17, 2018 - 01:22 AM (IST)
ਗੈਜੇਟ ਡੈਸਕ : ਬੰਬ ਡਿਸਪੋਜ਼ਲ ਆਪ੍ਰੇਟਰ ਦੀ ਜੌਬ ਦੁਨੀਆ ਦੀਆਂ ਸਭ ਤੋਂ ਖਤਰਨਾਕ ਜੌਬਜ਼ ਵਿਚੋਂ ਇਕ ਮੰਨੀ ਜਾਂਦੀ ਹੈ। ਇਸ ਜੌਬ ਵਿਚ ਦਿੱਤਾ ਗਿਆ ਟਾਸਕ ਪੂਰਾ ਕਰਨ ਵੇਲੇ ਹਰ ਵਾਰ ਜਾਨ ਜਾਣ ਦਾ ਖਤਰਾ ਰਹਿੰਦਾ ਹੈ ਪਰ ਹੁਣ ਬ੍ਰਿਟਿਸ਼ ਆਰਮੀ ਨੇ ਇਨਸਾਨੀ ਜ਼ਿੰਦਗੀ ਦੀ ਚਿੰਤਾ ਕਰਦਿਆਂ ਅਜਿਹਾ ਬੰਬ ਡਿਸਪੋਜ਼ਲ ਰੋਬੋਟ ਤਿਆਰ ਕਰਵਾਇਆ ਹੈ, ਜੋ ਜੋਖਮ ਘੱਟ ਕਰ ਕੇ ਮਿੰਟਾਂ ਵਿਚ ਹੀ ਬੰਬ ਡਿਫਿੳੂਜ਼ ਕਰ ਦੇਵੇਗਾ, ਜਿਸ ਨਾਲ ਮੁਸ਼ਕਿਲ ਸਮੇਂ ਵਿਚ ਕਾਫੀ ਮਦਦ ਮਿਲੇਗੀ। ਖਾਸ ਤੌਰ ’ਤੇ ਤਿਆਰ ਇਸ ਰੋਬੋਟ ਨੂੰ T7 ਨਾਂ ਦਿੱਤਾ ਗਿਆ ਹੈ, ਜੋ ਆਟੋਨੋਮਸ ਨਹੀਂ ਮਤਲਬ ਇਸ ਨੂੰ ਚਲਾਉਣ ਲਈ ਹਿਊਮਨ ਆਪ੍ਰੇਟਰ ਦੀ ਲੋੜ ਪਵੇਗੀ, ਜੋ ਕੰਟਰੋਲਰ ਰਾਹੀਂ ਰਿਮੋਟਲੀ ਇਸ ਨੂੰ ਆਪ੍ਰੇਟ ਕਰੇਗਾ।

ਹਿਊਮਨ ਆਪ੍ਰੇਟਰ ਨੂੰ ਫੀਡਬੈਕ ਦੇਵੇਗਾ T7 ਰੋਬੋਟ
ਇਸ ਰੋਬੋਟ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਇਹ ਹਿਊਮਨ ਆਪ੍ਰੇਟਰ ਨੂੰ ਕੰਟ੍ਰੋਲਰ ’ਤੇ ਫੀਡਬੈਕ ਵੀ ਦੇਵੇਗਾ, ਜਿਸ ਨਾਲ ਰੋਬੋਟਿਕ ਆਰਮ ਨੂੰ ਕੰਟਰੋਲ ਕਰਨ ਵੇਲੇ ਉਸ ਨੂੰ ਪਤਾ ਲੱਗ ਜਾਵੇਗਾ ਕਿ ਉਹ ਬੰਬ ਡਿਫਿੳੂਜ਼ ਕਰਨ ’ਚ ਕਾਮਯਾਬ ਰਿਹਾ ਜਾਂ ਨਹੀਂ।
ਰੋਬੋਟ ਬਣਾਉਣ ਲਈ ਕੀਤੀ ਗਈ ਡੂੰਘੀ ਖੋਜ
T7 ਰੋਬੋਟ ਨੂੰ ਅਮਰੀਕੀ ਟੈਕਨਾਲੋਜੀ ਕੰਪਨੀ Harris Corporation ਨੇ ਤਿਆਰ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਇਸ ਨੂੰ ਬਣਾਉਣ ’ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਈਆਂ, ਜਿਨ੍ਹਾਂ ’ਚ ਮਿੱਟੀ ਤੇ ਮੀਂਹ ਵਿਚ ਸਹੀ ਢੰਗ ਨਾਲ ਕੰਮ ਕਰਨਾ ਆਦਿ ਮੁੱਖ ਰਹੀਆਂ। ਇਸ ਦੇ ਨਾਲ ਹੀ ਇਸ ਦੀ ਬੈਟਰੀ ਵੀ ਕਾਫੀ ਮਿਹਨਤ ਨਾਲ ਤਿਆਰ ਕੀਤੀ ਗਈ ਹੈ, ਜੋ ਜਲਦੀ ਗਰਮ ਨਹੀਂ ਹੋਵੇਗੀ।

322 ਕਿਲੋ ਹੈ ਭਾਰ
T7 ਰੋਬੋਟ ਦਾ ਭਾਰ 710 ਪੌਂਡਜ਼ (ਲਗਭਗ 322 ਕਿਲੋ) ਰੱਖਿਆ ਗਿਆ ਹੈ। ਇਸ ਤਰ੍ਹਾਂ ਦੇ 56 ਰੋਬੋਟ ਬਣਾਏ ਗਏ ਹਨ ਅਤੇ ਕੁਲ ਮਿਲਾ ਕੇ ਇਨ੍ਹਾਂ ’ਤੇ 73 ਮਿਲੀਅਨ ਅਮਰੀਕੀ ਡਾਲਰ ਦਾ ਖਰਚਾ ਆਏਗਾ। ਇਸ ਟੈਕਨਾਲੋਜੀ ਨੂੰ ਖਾਸ ਤੌਰ ’ਤੇ ਮਿਲਟਰੀ ਨੂੰ ਸਰਵਿਸ ਦੇਣ ਅਤੇ ਖਤਰਨਾਕ ਟਾਸਕ ਸਭ ਤੋਂ ਪਹਿਲਾਂ ਪੂਰਾ ਕਰਨ ਲਈ ਬਣਾਇਆ ਗਿਆ ਹੈ। U.K. ਮਨਿਸਟਰੀ ਆਫ ਡਿਫੈਂਸ ਵਲੋਂ ਇਨ੍ਹਾਂ ਨੂੰ ਫੀਲਡ ਵਿਚ ਸਾਲ 2020 ਤਕ ਲਿਆਂਦਾ ਜਾਵੇਗਾ। ਆਸ ਹੈ ਕਿ ਇਨ੍ਹਾਂ ਰੋਬੋਟਸ ਦੀ ਸਪਲਾਈ ਤੋਂ ਬਾਅਦ ਹੈਰਿਸ ਕਾਰਪੋਰੇਸ਼ਨ ਇਨ੍ਹਾਂ ਨੂੰ ਅਮਰੀਕਾ ਨੂੰ ਵੀ ਸਪਲਾਈ ਕਰੇਗੀ।
