ਸਾਲ 2017 ''ਚ ਸਸਤੇ ਫੀਚਰ ਫੋਨਜ਼ ਨੇ ਮਚਾਈ ਹਲਚਲ

Sunday, Dec 31, 2017 - 12:44 PM (IST)

ਸਾਲ 2017 ''ਚ ਸਸਤੇ ਫੀਚਰ ਫੋਨਜ਼ ਨੇ ਮਚਾਈ ਹਲਚਲ

ਜਲੰਧਰ-ਟੈਕਨਾਲੌਜੀ ਦੇ ਇਸ ਸਾਲ 'ਚ ਜੇਕਰ ਗੱਲ ਕਰੀਏ ਸਮਾਰਟਫੋਨਜ਼ ਬਾਜ਼ਾਰ ਦੀ ਤਾਂ ਟੈਲੀਕਾਮ ਕੰਪਨੀ ਰਿਲਾਇੰਸ ਜਿਓ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਸਸਤਾ 4ਜੀ ਫੀਚਰ ਫੋਨ ਲਾਂਚ ਕਰਕੇ ਦੂਜੀਆਂ ਟੈਲੀਕਾਮ ਕੰਪਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਰਿਲਾਇੰਸ ਜਿਓ ਦੁਆਰਾ ਇਸ ਫਰੀ ਫੋਨ ਦਾ ਐਲਾਨ ਕਰਨ ਤੋਂ ਬਾਅਦ ਹੀ ਉਨੀ ਹੀ ਯੂਜ਼ਰਸ 'ਚ ਦੀਵਾਨਗੀ ਜਾਂ ਆਕਰਸ਼ਿਤਾਂ ਦੇਖਣ ਨੂੰ ਮਿਲੀ ਸੀ , ਜਿੰਨੀ ਜਿਓ ਸਰਵਿਸ ਲਾਂਚ ਹੋਣ ਦੇ ਸਮੇਂ ਦੇਖਣ ਨੂੰ ਮਿਲੀ ਸੀ। ਇਨ੍ਹਾਂ ਸਾਰਿਆਂ ਫੋਨਜ਼ ਦੀ ਖਾਸੀਅਤ 4ਜੀ ਹੋਣ ਨਾਲ ਯੂਜ਼ਰਸ ਲਈ ਪੇਸ਼ ਕੀਤੇ ਗਏ ਹਨ, ਜੋ ਕੀਮਤ 'ਚ ਘੱਟ ਅਤੇ ਫੀਚਰਸ 'ਦਮਦਾਰ ਹਨ।

Image result for jio mobile phone

ਰਿਲਾਇੰਸ ਜਿਓ-
ਰਿਲਾਇੰਸ ਜਿਓ ਫੀਚਰ ਫੋਨ ਨੂੰ ''ਇੰਟੈਲੀਜੈਂਟ ਫੀਚਰ ਫੋਨ'' ਦਾ ਨਾਂ ਦਿੱਤਾ ਗਿਆ ਹੈ, ਜੋ 22 ਭਾਸ਼ਾਵਾਂ ਨੂੰ ਸੁਪੋਟ ਕਰੇਗਾ ਅਤੇ ਇਸਦੀ ''ਪ੍ਰਭਾਵੀ ਕੀਮਤ'' ਜ਼ੀਰੋ ਰੁਪਏ ਰੱਖੀ ਗਈ ਹੈ। ਇਸ ਫੀਚਰ ਫੋਨ ਲਈ 3 ਸਾਲ ਦੀ ਸਕਿਓਰਟੀ ਡਿਪੋਜ਼ਿਟ 1500 ਰੁਪਏ ਖਰਚ ਕਰਨੀ ਹੋਵੇਗੀ। ਉਸ ਤੋਂ ਬਾਅਦ ਰੀਫੰਡ ਵੀ ਕੀਤੀ ਜਾ ਸਕਦੀ ਹੈ। 

ਦੂਜੀਆ ਕੰਪਨੀਆਂ 'ਚ ਛਿੜੀ ਜੰਗ-
ਰਿਲਾਇੰਸ ਜਿਓ ਵੱਲੋਂ ਜਿਓਫੋਨ ਲਾਂਚ ਕਰਨ ਤੋਂ ਬਾਅਦ ਬਾਕੀ ਟੈਲੀਕਾਮ ਕੰਪਨੀਆਂ ਵੀ ਮੋਬਾਇਲ ਬਾਜ਼ਾਰ 'ਚ ਕਦਮ ਰੱਖਣ ਲਈ ਤਿਆਰੀ 'ਚ ਹਨ।ਰਿਲਾਇੰਸ ਜਿਓਫੋਨ ਨੂੰ ਟੱਕਰ ਦੇਣ ਲਈ ਭਾਰਤੀ ਏਅਰਟੈੱਲ, BSNLਅਤੇ ਵੋਡਾਫੋਨ ਆਪਣੇ ਫੀਚਰ ਫੋਨਜ਼ ਲਾਂਚ ਕਰ ਚੁੱਕੀਆਂ ਹਨ। 

PunjabKesari

1. ਜਿਓ ਫੋਨ ਦੇ ਜਵਾਬ 'ਚ Intex ਨੇ ਲਾਂਚ ਕੀਤਾ ਨਵਾਂ 4G ਫੀਚਰ ਫੋਨ- ਇੰਟੇਕਸ ਨੇ ਆਪਣੇ ਸਸਤੇ Aqua A4+ ਫੀਚਰ ਫੋਨ ਨੂੰ ਅਕਤੂਬਰ 'ਚ ਲਾਂਚ ਕੀਤਾ ਸੀ। ਇਸ ਫੋਨ 'ਚ 4G VoLTE ਸਪੋਰਟ ਨਾਲ ਅਤੇ ਕੀਮਤ 3,999 ਰੁਪਏ ਹੈ। 

Image result for Karbonn A40 Indian

2. ਏਅਰਟੈਲ ਨੇ ਕੀਤੀ ਕਾਰਬਨ ਨਾਲ ਸਾਂਝੇਦਾਰੀ, 1399 ਰੁਪਏ 'ਚ ਮਿਲੇਗਾ 4G ਸਮਾਰਟਫੋਨ- ਏਅਰਟੈੱਲ ਨੇ ਸਭ ਤੋਂ ਪਹਿਲਾ ਜਿਓਫੋਨ ਨੂੰ ਟੱਕਰ ਦੇਣ ਲਈ ਕਾਰਬਨ ਨਾਲ ਸਾਂਝੇਦਾਰੀ ਕਰ Karbonn A40 Indian ਨੂੰ ਪੇਸ਼ ਕੀਤਾ। ਇਸ ਦੀ ਕੀਮਤ 1,399 ਰੁਪਏ ਹੈ। 

Image result for Detel

3. 500 ਰੁਪਏ ਤੋਂ ਵੀ ਘੱਟ ਕੀਮਤ 'ਚ BSNL ਨੇ ਪੇਸ਼ ਕੀਤਾ ਨਵਾਂ ਫੀਚਰ ਫੋਨ- ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਦਿੱਲੀ ਦੀ ਮੋਬਾਇਲ ਨਿਰਮਾਤਾ ਕੰਪਨੀ Detel ਨਾਲ ਸਾਂਝੇਦਾਰੀ 'ਚ 499 ਰੁਪਏ ਦਾ ਨਵਾਂ ਫੀਚਰ ਫੋਨ ਲਾਂਚ ਕੀਤਾ ਹੈ। ਇਸ ਫੋਨ ਨੂੰ ਭਾਰਤ ਸਰਕਾਰ ਦੇ ਸੰਚਾਰ ਮੰਤਰੀ ਮਨੋਜ ਸਿਨ੍ਹਾ ਦੁਆਰਾ ਲਾਂਚ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਸ ਨੂੰ ਇੰਨੀ ਹੀ ਕੀਮਤ 'ਚ ਪੂਰੇ ਭਾਰਤ 'ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।

Image result for Itel A20 4G

4. ਵੋਡਾਫੋਨ ਨੇ ਪੇਸ਼ ਕੀਤਾ Itel A20 4G ਸਮਾਰਟਫੋਨ- ਹੁਣ ਵੋਡਾਫੋਨ ਨੇ ਆਈਟੇਲ ਨਾਲ ਮੋਬਾਇਲ ਨਾਲ ਸਾਂਝੇਦਾਰੀ 'ਚ ਆਈਟੇਲ A20 ਸਮਾਰਟਫੋਨ ਨੂੰ ਪੇਸ਼ ਕੀਤਾ ਹੈ, ਜਿਸ ਦੀ ਕੀਮਤ 1,590 ਰੁਪਏ ਹੋਵੇਗੀ।

Image result for Celkon Smart 4G

5. Celkon Smart 4G- ਏਅਰਟੈੱਲ ਨੇ ਕਾਰਬਨ ਤੋਂ ਬਾਅਦ ਭਾਰਤੀ ਫੋਨ ਨਿਰਮਾਤਾ Celkon ਨਾਲ ਸਾਂਝੇਦਾਰੀ ਕਰਦੇ ਹੋਏ ਦੂਜਾ 4G ਸਮਾਰਟਫੋਨ Celkon Smart 4G ਪੇਸ਼ ਕੀਤਾ ਹੈ। ਇਸ ਫੋਨ ਦੀ ਕੀਮਤ 1,349 ਰੁਪਏ ਹੈ।

Image result for Micromax Bharat-2 Ultra

6. Micromax Bharat-2 Ultra- ਘਰੇਲੂ ਮੋਬਾਇਲ ਬ੍ਰਾਂਡ ਮਾਈਕ੍ਰੋਮੈਕਸ ਨੇ ਦੂਰਸੰਚਾਰ ਕੰਪਨੀ ਵੋਡਾਫੋਨ ਨਾਲ ਮਿਲ ਕੇ ਆਪਣੇ 4G ਸਮਾਰਟਫੋਨ  Bharat-2 Ultra ਨੂੰ ਬਾਜ਼ਾਰ 'ਚ ਪੇਸ਼ ਕੀਤਾ ਹੈ। ਕੰਪਨੀ ਨੇ ਇਸਦੀ ਕੀਮਤ 999 ਰੁਪਏ ਰੱਖੀ ਹੈ।


Related News