ਗੂਗਲ ਦੀ 20 ਸਾਲਾਂ ਦੀ ਬਾਦਸ਼ਾਹਤ ਨੂੰ ChatGPT ਤੋਂ ਖ਼ਤਰਾ, ਇਹ 3 ਕਾਰਕ ਦੇ ਰਹੇ ਵੱਡੀ ਚੁਣੌਤੀ
Sunday, Feb 12, 2023 - 03:14 PM (IST)
ਗੈਜੇਟ ਡੈਸਕ- ਹਰ ਦਿਨ, ਹਰ ਸਕਿੰਟ 1 ਲੱਖ ਤੋਂ ਜ਼ਿਆਦਾ ਵੈੱਬ ਸਰਚ ਦਾ ਸਹੀ ਜਵਾਬ ਦੇਣ ਵਾਲੇ ਗੂਗਲ ਦੀ 20 ਸਾਲਾਂ ਦੀ 20 ਸਾਲਾਂ ਦੀ ਬਾਦਸ਼ਾਹਤ ਕੀ ਖ਼ਤਰੇ 'ਚ ਹੈ? ਦਰਅਸਲ, ਇਹ ਸਵਾਰ ਇਸ ਲਈ ਹੈ ਕਿਉਂਕਿ ਚੈਟ ਜੀ.ਪੀ.ਟੀ. ਵਰਗਾ ਚੈਟਬਾਟ ਇੰਟਰਨੈੱਟ ਦੇ ਇਤਿਹਾਸ ਦਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਕੰਜ਼ਿਊਮਰ ਐਪ ਬਣ ਗਿਆ ਹੈ। ਦੋ ਮਹੀਨਿਆਂ 'ਚ ਰਿਕਾਰਡ 10 ਕਰੋੜ ਤੋਂ ਵੱਧ ਸਬਸਕ੍ਰਾਈਬਰਸ ਬਣੇ। ਜਵਾਬ 'ਚ ਗੂਗਲ ਨੇ ਆਪਣਾ ਏ.ਆਈ. ਬਾਰਡ ਟੈਸਟਿੰਗ ਲਈ ਲਾਂਚ ਤਾਂ ਕਰ ਦਿੱਤਾ ਪਰ ਤਕਨੀਕੀ ਖਾਮੀ ਸਾਹਮਣੇ ਆਉਂਦੇ ਹੀ ਕੰਪਨੀ ਦੇ ਸ਼ੇਅਰ 8 ਫੀਸਦੀ ਤਕ ਡਿੱਗ ਗਏ ਅਤੇ 100 ਅਰਬਰ ਡਾਲਰ ਦਾ ਨੁਕਸਾਰ ਹੋ ਗਿਆ।
ਇਹ ਵੀ ਪੜ੍ਹੋ- ਗੂਗਲ ਲਈ ਚੁਣੌਤੀ ਬਣਿਆ Chat GPT, ਚੁਟਕੀਆਂ 'ਚ ਹੱਲ ਕਰਦੈ ਹਰ ਸਵਾਲ, ਜਾਣੋ ਕਿਵੇਂ ਕਰਦਾ ਹੈ ਕੰਮ
3 ਮਹੱਤਵਪੂਰਨ ਕਾਰਕ ਜੋ ਚੈਟ ਜੀ.ਪੀ.ਟੀ. ਦੇ ਮੱਦੇਨਜ਼ਰ ਗੂਗਲ ਦੇ ਸਾਹਮਣੇ ਨਵੀਂ ਚੁਣੌਤੀ ਪੇਸ਼ ਕਰ ਰਹੇ ਹਨ
1. ਜਵਾਬ ਪਿਰੋਨਾ- ਚੈਟ ਜੀ.ਪੀ.ਟੀ. ਇਕ ਵਾਕ 'ਚ ਅਗਲੇ ਸ਼ਬਦ ਦੀ ਭਵਿੱਖਵਾਣੀ ਕਰਦੇ ਹੋਏ ਕੰਮ ਕਰਦਾ ਹੈ। 'ਭਾਸ਼ਾ ਮਾਡਲ' ਦੇ ਆਧਾਰ 'ਤੇ ਉਹ ਇੰਟਰਨੈੱਟ 'ਚ ਮੌਜੂਦ ਲੱਖਾਂ ਗ੍ਰੰਥਾਂ ਦਾ ਵਿਸ਼ਲੇਸ਼ਣ ਕਰਕੇ ਬਜਾਏ ਲਿੰਕ ਦੇਣ ਦੇ ਹਰ ਸ਼ੈਲੀ 'ਚ ਲਿਖ ਕੇ ਉੱਤਰ ਦੇ ਸਕਦਾ ਹੈ। ਜੇਕਰ ਤੁਸੀਂ ਚਾਹੋ ਤਾਂ ਕਵਿਤਾ, ਕਹਾਣੀ ਜਾਂ ਨਟਕ ਦੇ ਰੂਪ 'ਚ ਵੀ ਜਵਾਬ ਪਾ ਸਕਦੇ ਹੋ।
2. ਟੈਕਸਟ ਤੋਂ ਡਿਜ਼ਾਈਨ- ਇਸਦਾ ਡੇਲ ਈ ਟੂਲ ਅਜਿਹਾ ਉੱਨਤ ਹੈ ਕਿ ਇਹ ਟੈਕਟ ਤੋਂ ਸੰਗੀਤ ਦੀ ਰਚਨਾ ਕਰ ਸਕਦਾ ਹੈ। ਗ੍ਰਾਫਿਕਸ ਅਤੇ ਪੇਂਟਿੰਗ ਵੀ ਬਣਾ ਕੇ ਦੇ ਸਕਦਾ ਹੈ। ਇਸ ਵਿਚ ਤੁਸੀਂ ਥ੍ਰੀ-ਡੀ ਇਮੇਜ ਵੀ ਆਸਾਨੀ ਨਾਲ ਰਚ ਸਕਦੇ ਹੋ। ਨਵੀਂ ਕਲਾਊਡ ਰਚਨਾ ਨਾਲ ਤੁਸੀਂ ਆਪਣੇ ਪਸੰਦੀਦਾ ਕਵੀ ਦੀਆਂ ਰਚਨਾਵਾਂ ਨੂੰ ਸੁਰਬੱਧ ਅਤੇ ਆਪਣੀ ਭਾਸ਼ਾ 'ਚ ਲਿਪੀਬੱਧ ਵੀ ਕਰ ਸਕਦੇ ਹੋ।
ਇਹ ਵੀ ਪੜ੍ਹੋ- ਚੈਟਬਾਟ ਦੀ ਜੰਗ 'ਚ ਚੀਨ ਦੀ ਐਂਟਰੀ, Google ਤੇ ChatGTP ਨੂੰ ਦੇਵੇਗਾ ਟੱਕਰ
3. ਖੋਜ ਦਾ ਤਰੀਕਾ ਬਦਲਿਆ- ਚੈਟ ਜੀ.ਪੀ.ਟੀ. ਫੀਡੇਡ ਡਾਟਾ ਦੇ ਅਨੁਸਾਰ ਯੂਜ਼ਰ ਦੇ ਸਵਾਲਾਂ ਦਾ ਜਵਾਬ ਦਿੰਦਾ ਹੈ ਜਦਕਿ ਵਾਰਡ ਬਾਰੇ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਇੰਟਰਨੈੱਟ 'ਤੇ ਮੌਜੂਦ ਲੇਟੈਸਟ ਡਾਟਾ ਦੇ ਹਿਸਾਬ ਨਾਲ ਜਾਣਕਾਰੀ ਦਿੰਦਾ ਹੈ। ਚੈਟ ਜੀ.ਪੀ.ਟੀ. ਵੈੱਬਸਾਈਟ ਕੋਡ ਸਨਿਪੇਟਸ ਵੀ ਜਨਰੇਟ ਕਰ ਸਕਦਾ ਹੈ ਯਾਨੀ ਤੁਸੀਂ ਕਿੱਥੋਂ ਸੰਚਾਲਿਤ ਹੋ ਰਹੇ ਹੋ, ਦੱਸ ਸਕਦਾ ਹੈ।
ਪਿਚਾਈ ਬੋਲੇ- ਸਾਡੀ ਮੁੱਠੀ ਅਜੇ ਬੰਦ
ਗੂਗਲ ਨੇ ਏ.ਆਈ. ਬਾਰਡ ਦੀ ਟੈਸਟਿੰਗ ਅਤੇ ਐਂਥ੍ਰੋਪਿਕ 'ਚ 3302 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਕੰਪਨੀ ਦੇ ਸੀ.ਈ.ਓ. ਸੁੰਦਰ ਪਿਚਾਈ ਦਾ ਕਹਿਣਾ ਹੈ ਕਿ ਸਾਡਾ ਏ.ਆਈ. ਲੈਂਗਵੇਜ ਫਾਰ ਡਾਇਲਾਗ ਐਪਲੀਕੇਸ਼ਨ ਮਾਡਲ ਲੇਟੈਸਟ ਡਾਟਾ 'ਤੇ ਆਧਾਰਿਤ ਹੈ, ਫੀਡੇਡ ਨਹੀਂ। ਚੈਟ ਜੀ.ਪੀ.ਟੀ. 2021 ਤਕ ਦੇ ਡਾਟਾ 'ਤੇ ਆਧਾਰਿਤ ਹੈ। ਸਾਡੀ ਮੁੱਠੀ ਅਜੇ ਬੰਦ ਹੈ।
ਇਹ ਵੀ ਪੜ੍ਹੋ- ChatGPT ਦਾ ਖਤਰਾ 10 ਪ੍ਰੋਫੈਸ਼ਨ 'ਤੇ ਸਭ ਤੋਂ ਵੱਧ : ਹੁਣੇ ਤੋਂ ਸਕਿਲ ਵਧਾਓ