ਵਟਸਐਪ ਪ੍ਰਾਈਵੇਸੀ ਪਾਲਿਸੀ ਤੋਂ ਬਚਣ ਲਈ ਐਪ ਦੀ ਸੈਟਿੰਗ ''ਚ ਕਰੋ ਇਹ ਬਦਲਾਅ

Thursday, Sep 01, 2016 - 01:55 PM (IST)

ਵਟਸਐਪ ਪ੍ਰਾਈਵੇਸੀ ਪਾਲਿਸੀ ਤੋਂ ਬਚਣ ਲਈ ਐਪ ਦੀ ਸੈਟਿੰਗ ''ਚ ਕਰੋ ਇਹ ਬਦਲਾਅ
ਜਲੰਧਰ-ਵਟਸਐਪ ਵੱਲੋਂ ਹਾਲ ਹੀ ''ਚ ਸ਼ੁਰੂ ਕੀਤੀ ਗਈ ਪ੍ਰਾਈਵੇਸੀ ਪਾਲਿਸੀ ਜਿਸ ਨਾਲ ਤੁਹਾਡਾ ਫੋਨ ਨੰਬਰ ਵੀ ਫੇਸਬੁਕ ਕੰਪਨੀ ਨਾਲ ਸ਼ੇਅਰ ਕੀਤਾ ਜਾਵੇਗਾ। ਇਸ ਕਾਰਨ ਕਈ ਯੂਜ਼ਰਜ਼ ਪਰੇਸ਼ਾਨ ਹਨ ਪਰ ਹੁਣ ਪਰੇਸ਼ਾਨ ਹੋਣ ਦੀ ਲੋੜ ਨਹੀਂ ਕਿਉਂਕਿ ਹੁਣ ਇਸ ਪਾਲਿਸੀ ਤੋਂ ਬਚਿਆ ਜਾ ਸਕਦਾ ਹੈ। ਜੇਕਰ ਤੁਸੀਂ ਆਪਣੀ ਜਾਣਕਾਰੀ ਫੇਸਬੁਕ ਨਾਲ ਸ਼ੇਅਰ ਨਹੀਂ ਕਰਨਾ ਚਾਹੁੰਦੇ ਤਾਂ ਤੁਹਾਨੂੰ ਸਿਰਫ ਵਟਸਐਪ ਦੀ ਸੈਟਿੰਗ ''ਚ ਕੁੱਝ ਬਦਲਾਅ ਕਰਨੇ ਹੋਣਗੇ। 

ਸਰਵਿਸ ਦੀਆਂ ਟਰਮਜ਼ ਨੂੰ ਅਸੈਪਟ ਕਰਨ ਤੋਂ ਪਹਿਲਾਂ ਤੁਹਾਨੂੰ ਸਿਰਫ ਇਨ੍ਹਾਂ ਸਟੈੱਪਸ ਨੂੰ ਫੋਲੋਅ ਕਰਨਾ ਹੋਵੇਗਾ-
1.ਵਟਸਐਪ ਨੂੰ ਓਪਨ ਕਰ ਕੇ ਐਗ੍ਰੀ ''ਤੇ ਟੈਪ ਕਰਨ ਤੋਂ ਪਹਿਲਾਂ ਰੀਡ ਨੂੰ ਸਲੈਕਟ ਕਰੋ।
2. ਬੋਟਮ ਤੋਂ ਸਕ੍ਰੋਲ ਕਰਦੇ ਹੋਏ ਸ਼ੇਅਰ ਵਟਸਐਪ ਅਕਾਊਂਟ ਇੰਫਾਰਮੇਸ਼ਨ ਮੈਸੇਜ ਦੇ ਸਾਹਮਣੇ ਬਾਕਸ ਨੂੰ ਅਨਚੈੱਕ ਕਰੋ। 3. ਹੁਣ ਤੁਸੀਂ ਐਗ੍ਰੀ ''ਤੇ ਟੈਪ ਕਰ ਕੇ ਨਵੀਆਂ ਸੈਟਿੰਗਜ਼ ਨੂੰ ਅਪਲਾਈ ਕਰ ਸਕਦੇ ਹੋ। 
 
ਪਰ ਜੇਕਰ ਤੁਸੀਂ ਪਹਿਲਾਂ ਤੋਂ ਤੁਸੀਂ ਇਸ ਪਾਲਿਸੀ ਦੀ ਸਰਵਿਸ ਲਈ ਐਗ੍ਰੀ ਕਰ ਚੁੱਕੇ ਹੋ ਤਾਂ ਇਸ ਲਈ ਤੁਹਾਨੂੰ ਇਨ੍ਹਾਂ ਸੈਟਿੰਗਜ਼ ਨੂੰ ਫੋਲੋਅ ਕਰਨਾ ਹੋਵੇਗਾ-
1. ਐਪ ਨੂੰ ਓਪਨ ਕਰ ਕੇ ਸੈਟਿੰਗ ''ਤੇ ਜਾ ਕੇ ਅਕਾਊਂਟ ''ਤੇ ਕਲਿੱਕ ਕਰੋ।
2. ਸ਼ੇਅਰ ਅਕਾਊਂਟ ਇੰਫੋ ਦੇ ਸਾਹਮਣੇ ਦਿਖਾਈ ਦੇ ਰਹੇ ਬਾਕਸ ਨੂੰ ਅਨਚੈੱਕ ਕਰ ਦਿਓ। 
3. ਇਸ ਤੋਂ ਬਾਅਦ ਸੈਟਿੰਗ ਆਪਣਾ ਕੰਮ ਤੁਰੰਤ ਸ਼ੁਰੂ ਕਰ ਦਵੇਗੀ ਅਤੇ ਤੁਹਾਡਾ ਵਟਸਐਪ ਪਹਿਲੇ ਦੀ ਤਰ੍ਹਾਂ ਹੀ ਓਪਨ ਹੋਵੇਗਾ। 
 
ਇਹ ਸੈਟਿੰਗਜ਼ ਫੇਸਬੁਕ ਨੂੰ ਤੁਹਾਡੇ ਕਾਨਟੈਕਟ ਦੀ ਵਰਤੋਂ ਵਿਗਿਆਪਨ ਲਈ ਕਰਨ ਤੋਂ ਰੋਕੇਗੀ ਪਰ ਫੇਸਬੁਕ ਤੁਹਾਡੀ ਇਸ ਜਾਣਕਾਰੀ ਨੂੰ ਕਿਸੇ ਹੋਰ ਕੰਮ ਲਈ ਵਰਤ ਸਕਦੀ ਹੈ।

Related News