CES 2017: Xiaomi ਨੇ ਵੇਰਿਅੰਟਸ ''ਚ ਪੇਸ਼ ਕੀਤਾ Mi MIX ਸਮਾਰਟਫੋਨ

Saturday, Jan 07, 2017 - 10:23 AM (IST)

CES 2017: Xiaomi ਨੇ ਵੇਰਿਅੰਟਸ ''ਚ ਪੇਸ਼ ਕੀਤਾ Mi MIX ਸਮਾਰਟਫੋਨ
ਜਲੰਧਰ- ਅਮਰੀਕਾ (ਲਾਸ ਵੇਗਸ) ''ਚ ਆਯੋਜਿਤ CES 2017 (ਕਸਟਮਰ ਇਲੈਕਟ੍ਰਾਨਿਕ ਸ਼ੋਅ) ''ਚ ਵਾਈਟ ਕਲਰ Mi MIX ਸਮਾਰਟਫੋਨ ਪੇਸ਼ ਕੀਤਾ ਹੈ। ਇਸ ਨੂੰ ਦੋ ਵੇਰਿਅੰਟਸ ''ਚ ਉਪਲੱਬਧ ਕੀਤਾ ਜਾਵੇਗਾ, ਜਿਸ ''ਚ 4ਜੀਬੀ ਰੈਮ ਅਤੇ 128ਜੀਬੀ ਇੰਟਰਨਲ ਸਟੋਰੇਜ ਵੇਰਿਅੰਟ ਦੀ ਕੀਮਤ 3,499 ਯੂਆਨ (ਕਰੀਬ 34,512) ਰੁਪਏ ਹੋਵੇਗੀ ਉੱਥੇ ਹੀ ਇਸ ਦਾ 6ਜੀਬੀ ਰੈਮ ਅਤੇ 256ਜੀਬੀ ਇੰਟਰਨਲ ਸਟੋਰੇਜ ਵੇਰਿਅੰਟ 3.999 ਯੂਆਨ (ਕਰੀਬ 39,442 ਰੁਪਏ) ਕੀਮਤ ''ਚ ਮਿਲੇਗਾ। ਸ਼ਿਓਮੀ ਨੇ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਇਸ ਦਾ ਕੈਮਰਾ ਲੈਸ ''ਤੇ 18k ਕੈਰਟ ਗੋਲਡ ਫਿਨੀਸ਼ ਮੌਜੂਦ ਹੈ, ਜੋ ਖਰੀਦਦਾਰਾਂ ਨੂੰ ਕਾਫੀ ਆਕਰਸ਼ਿਤ ਕਰੇਗੀ।
Xiaomi Mi MIx ''ਚ 6.4 ਇੰਚ ਦੀ (2040x1080) ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ ਫੁੱਲ ਐੱਚ. ਡੀ. ਬੇਜ਼ੇਲ-ਲੇਸਸ ਡਿਸਪਲੇ ਮੌਜੂਦ ਹੈ। 2.35GHz ਕਵਾਡ-ਕੋਰ ਸਨੈਪਡ੍ਰੈਗਨ 821 64-ਬਿਟ ਪ੍ਰੋਸੈਸਰ ''ਤੇ ਕੰਮ ਕਰਨ ਵਾਲੇ ਇਸ ਫੋਨ ''ਚ ਐਡ੍ਰੋਨੋ 530GPU ਲੀ ਦਿੱਤਾ ਗਿਆ ਹੈ, ਜੋ ਗੈਮਸ ਆਦਿ ਨੂੰ ਖੇਡਣ ''ਚ ਮਦਦ ਕਰੇਗਾ। ਐਂਡਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਇਸ ਫੋਨ ''ਚ 4400 mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਵਿੱਕ ਚਾਰਜ 3.0 ਟੈਕਨਾਲੋਜੀ ਨੂੰ ਸਪੋਰਟ ਕਰਦੀ ਹਾ।
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ ''ਚ ਡਿਊਲ ਐੱਲ. ਈ. ਡੀ. ਫਲੈਸ਼ ਨਾਲ 16 ਮੈਗਾਪਿਕਸਲ ਦਾ ਡਿਊਲ ਕੈਮਰਾ ਦਿੱਤਾ ਗਿਆ ਹੈ। ਉਹੀ ਸੈਲਫੀ ਦੇ ਸ਼ੌਕੀਨਾਂ ਲਈ ਇਸ ''ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਕਨੈਕਟੀਵਿਟੀ ਲਈ ਇਸ 4G ਸਮਾਰਟਫੋਨ ''ਚ ਬਲੂਟੁਥ 4.2, WiFi (802.11 b/g/n), GPS ਅਤੇ USB ਟਾਈਪ C ਪੋਰਟ ਦਿੱਤਾ ਗਿਆ ਹੈ।

Related News