ਬਰਖ਼ਾਸਤ ਕਾਂਸਟੇਬਲ ਅਮਨਦੀਪ ਕੌਰ ਖ਼ਿਲਾਫ਼ ਦੂਜਾ ਪੂਰਕ ਚਲਾਨ ਪੇਸ਼

Thursday, Sep 18, 2025 - 04:51 PM (IST)

ਬਰਖ਼ਾਸਤ ਕਾਂਸਟੇਬਲ ਅਮਨਦੀਪ ਕੌਰ ਖ਼ਿਲਾਫ਼ ਦੂਜਾ ਪੂਰਕ ਚਲਾਨ ਪੇਸ਼

ਬਠਿੰਡਾ (ਵਿਜੇ ਵਰਮਾ) : ਬਠਿੰਡਾ ਵਿਜੀਲੈਂਸ ਵਿਭਾਗ ਨੇ ਬਰਖ਼ਾਸਤ ਪੰਜਾਬ ਪੁਲਸ ਦੀ ਕਾਂਸਟੇਬਲ ਅਮਨਦੀਪ ਕੌਰ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਦੂਜਾ ਪੂਰਕ ਚਲਾਨ ਦਾਇਰ ਕੀਤਾ ਹੈ। ਵਿਜੀਲੈਂਸ ਵਿਭਾਗ ਨੇ ਅੰਤਿਮ ਚਲਾਨ ਲਈ ਅਦਾਲਤ 'ਚ ਬੈਂਕ ਖ਼ਾਤੇ ਦੇ ਵੇਰਵੇ ਜਮ੍ਹਾਂ ਕਰਾਉਣ ਲਈ ਸਮਾਂ ਮੰਗਿਆ ਹੈ।

ਇਸ ਤੋਂ ਬਾਅਦ ਅੰਤਿਮ ਪੂਰਕ ਚਲਾਨ ਦਾਇਰ ਕੀਤਾ ਜਾਵੇਗਾ ਅਤੇ ਮੁਕੱਦਮਾ ਚੱਲੇਗਾ। ਜਦੋਂ ਕਿ ਬਠਿੰਡਾ ਪੁਲਸ ਪਹਿਲਾਂ ਹੀ ਨਸ਼ਿਆਂ ਦੇ ਮਾਮਲੇ ਵਿੱਚ ਅਦਾਲਤ ਵਿੱਚ ਚਲਾਨ ਦਾਇਰ ਕਰ ਚੁੱਕੀ ਹੈ, ਹੁਣ ਮੁਕੱਦਮਾ ਸ਼ੁਰੂ ਹੋ ਗਿਆ ਹੈ।
 


author

Babita

Content Editor

Related News