ਪੰਜਾਬ ਕਾਂਗਰਸ ''ਚ ਨਵੇਂ ਮਸਲੇ ''ਤੇ ਛਿੜਿਆ ਅੰਦਰੂਨੀ ਵਿਰੋਧ! ''ਆਪ'' ਨੇ ਪੇਸ਼ ਕੀਤੀਆਂ ਵੀਡੀਓਜ਼

Friday, Sep 26, 2025 - 12:03 PM (IST)

ਪੰਜਾਬ ਕਾਂਗਰਸ ''ਚ ਨਵੇਂ ਮਸਲੇ ''ਤੇ ਛਿੜਿਆ ਅੰਦਰੂਨੀ ਵਿਰੋਧ! ''ਆਪ'' ਨੇ ਪੇਸ਼ ਕੀਤੀਆਂ ਵੀਡੀਓਜ਼

ਚੰਡੀਗੜ੍ਹ (ਅੰਕੁਰ)- ਆਮ ਆਦਮੀ ਪਾਰਟੀ ਨੇ ਕਾਂਗਰਸ ’ਤੇ ਰਾਸ਼ਟਰੀ ਸਵੈਮਾਣ ਤੇ ਪੰਜਾਬ ’ਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਨਾਲ ਪੱਖਪਾਤ ਅਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ। ਪ੍ਰੈੱਸ ਕਾਨਫਰੰਸ ਦੌਰਾਨ ‘ਆਪ’ ਦੇ ਸੀਨੀਅਰ ਬੁਲਾਰੇ ਨੀਲ ਗਰਗ ਤੇ ਬਲਤੇਜ ਪੰਨੂ ਨੇ ਵੀਡੀਓਜ਼ ਦਿਖਾਉਂਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਵੱਲੋਂ ਦਿੱਤੇ ਗਏ ਬਿਆਨਾਂ ਨੇ ਪੰਜਾਬੀਆਂ ’ਚ ਰੋਸ ਪੈਦਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਪ੍ਰਵਾਸੀਆਂ ਦੇ ਮਸਲੇ 'ਤੇ ਕਾਂਗਰਸੀ ਆਗੂਆਂ ਦੇ ਬਿਆਨਾਂ ਤੋਂ ਲੀਡਰਸ਼ਿਪ ਅੰਦਰਲਾ ਵਿਰੋਧ ਸਪਸ਼ਟ ਝਲਕ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ ਜਾਮ! ਪ੍ਰਵਾਸੀਆਂ ਨੇ ਰੋਕੀ ਆਵਾਜਾਈ

ਇਕ ਵੀਡੀਓ ’ਚ ਸਨੌਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਦਿਖਾਇਆ, ਜੋ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਕਤਲ ਬਾਰੇ ਬੋਲਦਿਆਂ ਭਾਰਤ ਨੂੰ ਸ਼ਰਮਨਾਕ ਢੰਗ ਨਾਲ ‘ਗੰਦਾ ਦੇਸ਼’ (ਤੀਜੇ ਦਰਜੇ ਦਾ ਦੇਸ਼) ਕਹਿੰਦੇ ਹਨ। ਨੀਲ ਗਰਗ ਨੇ ਕਿਹਾ ਕਿ ਇਹ ਉਸ ਧਰਤੀ ਦਾ ਨਾ ਮਾਫ਼ ਕਰਨ ਯੋਗ ਅਪਮਾਨ ਹੈ, ਜਿੱਥੇ ਸ਼ਹੀਦ ਭਗਤ ਸਿੰਘ ਤੇ ਊਧਮ ਸਿੰਘ ਵਰਗਿਆਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਜਿਸ ਦੇਸ਼ ਲਈ ਲੱਖਾਂ ਭਾਰਤੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਉਸ ਨੂੰ ‘ਤੀਜੇ ਦਰਜੇ ਦਾ ਦੇਸ਼’ ਕਹਿਣਾ ਉਨ੍ਹਾਂ ਦੀ ਸ਼ਹਾਦਤ ਤੇ ਹਰ ਭਾਰਤੀ ਦੇ ਮਾਣ ਦਾ ਅਪਮਾਨ ਹੈ। ਕਾਂਗਰਸ ਨੂੰ ਪੰਜਾਬ ਤੇ ਪੂਰੇ ਦੇਸ਼ ਦੇ ਲੋਕਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।

ਦੂਜੇ ਵੀਡੀਓ ’ਚ ਪੰਜਾਬ ’ਚ ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ ’ਤੇ ਕਾਂਗਰਸ ਲੀਡਰਸ਼ਿਪ ਦੇ ਅੰਦਰਲੇ ਸਪੱਸ਼ਟ ਵਿਰੋਧ ਨੂੰ ਉਜਾਗਰ ਕੀਤਾ। ਇਕ ਪਾਸੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਪ੍ਰਵਾਸੀਆਂ ਨੂੰ ਪੰਜਾਬ ’ਚ ਵਸਣ ਤੋਂ ਰੋਕਣ ਲਈ ਕਾਨੂੰਨਾਂ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਿਹਾਰ ’ਚ ਇਕ ਪਾਰਟੀ ਮੀਟਿੰਗ ’ਚ ਪੰਜਾਬ ਤੇ ਬਿਹਾਰ ਦੇ ਡੂੰਘੇ ਸਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਰਵਾਸੀ ਮਜ਼ਦੂਰਾਂ ਦੇ ਯੋਗਦਾਨ ਤੋਂ ਬਿਨਾਂ ਪੰਜਾਬ ਨਹੀਂ ਚੱਲ ਸਕਦਾ।

ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬ 'ਚ ਇਕ ਹੋਰ ਚੋਣ ਦਾ ਐਲਾਨ! ਜਾਣੋ ਕਿਸ ਦਾ ਅਸਤੀਫ਼ਾ ਹੋਇਆ ਮਨਜ਼ੂਰ

ਬਲਤੇਜ ਪੰਨੂ ਨੇ ਕਿਹਾ ਇਹ ਕਾਂਗਰਸ ਦਾ ਅਸਲੀ ਚਿਹਰਾ, ਦੋਹਰਾ ਮਾਪਦੰਡ ਤੇ ਰਾਜਨੀਤਕ ਪਖੰਡ ਹੈ। ਉਨ੍ਹਾਂ ਕਿਹਾ ਕਿ ਇਕ ਨੇਤਾ ਪ੍ਰਵਾਸੀਆਂ ਦਾ ਅਪਮਾਨ ਕਰਦਾ ਹੈ ਤੇ ਦੂਜਾ ਉਨ੍ਹਾਂ ਦੀ ਪ੍ਰਸ਼ੰਸਾ ਕਰਦਾ ਹੈ। ਕੋਈ ਭਾਰਤ ਨੂੰ ਤੀਜੇ ਦਰਜੇ ਦਾ ਦੇਸ਼ ਕਹਿੰਦਾ ਹੈ, ਕੋਈ ਇਸ ਦੇਸ਼ ਨੂੰ ਬਚਾਉਣ ਲਈ ‘ਸੰਵਿਧਾਨ ਬਚਾਓ’ ਰੈਲੀਆਂ ਕਰਦਾ ਹੈ। ਪੰਜਾਬੀ ਸਭ ਦੇਖ ਰਹੇ ਹਨ। ਉਨ੍ਹਾਂ ਪੁੱਛਿਆ ਕਿ ਕੀ ਕਾਂਗਰਸ ਪਾਰਟੀ ਖਹਿਰਾ ਦੀ ਫੁੱਟ ਪਾਊ ਰਾਜਨੀਤੀ ਦਾ ਸਮਰਥਨ ਕਰਦੀ ਹੈ ਜਾਂ ਰਾਜਾ ਵੜਿੰਗ ਦੇ ਸ਼ਬਦਾਂ 'ਤੇ ਖੜ੍ਹੀ ਹੈ? ਕਾਂਗਰਸ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ।

ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਹਾਈਕਮਾਨ ਮਦਨ ਲਾਲ ਜਲਾਲਪੁਰ ਦੀਆਂ ਅਪਮਾਨਜਨਕ ਟਿੱਪਣੀਆਂ ਲਈ ਦੇਸ਼ ਦੇ ਲੋਕਾਂ ਤੋਂ ਤੁਰੰਤ ਮਾਫ਼ੀ ਮੰਗੇ ਅਤੇ ਆਉਣ ਵਾਲੇ ਵਿਧਾਨ ਸਭਾ ਇਜਲਾਸ ਤੋਂ ਪਹਿਲਾਂ ਪਰਵਾਸੀ ਮਜ਼ਦੂਰਾਂ ਦੇ ਮੁੱਦੇ ’ਤੇ ਆਪਣਾ ਅਧਿਕਾਰਤ ਰੁਖ਼ ਸਪੱਸ਼ਟ ਕਰੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News