CES 2017: LG ਨੇ ਪੇਸ਼ ਕੀਤਾ ਸਭ ਤੋਂ ਪਤਲਾ ਵਾਲਪੇਪਰ ਟੀ. ਵੀ.
Thursday, Jan 05, 2017 - 02:09 PM (IST)

ਜਲੰਧਰ- ਅਮਰੀਕਾ (ਲਾਸ ਵੇਗਸ) ''ਚ ਆਯੋਜਿਤ CES 2017 (ਕਸਟਮਰ ਇਲੈਕਟ੍ਰਾਨਿਕ ਸ਼ੋਅ) ''ਚ ਦੱਖਣੀ ਕੋਰੀਆਈ LG ਵਾਲਪੇਪਰ ਟੀ. ਵੀ. ਪੇਸ਼ ਕੀਤਾ ਹੈ, ਜੋ ਚੁੰਬਕ ਦੀ ਮਦਦ ਨਾਲ ਦੀਵਾਰ ''ਤੇ ਚਿਪਕਾਇਆ ਜਾ ਸਕਦਾ ਹੈ। ਇਸ 2.53ਮੀਮੀ ਸਾਈਜ਼ ਦੇ ਪਤਲੇ ਟੀ. ਵੀ. ''ਚ ਓਲੇਡ ਡਿਸਪਲੇ ਲੱਗੀ ਹੈ, ਜੋ ਟੀ. ਵੀ. ਦੇ ਮੁੜਨ ''ਤੇ ਵੀ ਵੀਡੀਓ ਨੂੰ ਪੇਸ਼ ਕਰੇਗੀ। ਇਹ ਟੀ. ਵੀ. ਇੰਨਾ ਪਤਲਾ ਹੈ ਕਿ ਇਸ ਨੂੰ ਦੇਖਣ ਨਾਲ ਅਜਿਹਾ ਲੱਗਦਾ ਹੈ ਕਿ ਜਿਸ ਤਰ੍ਹਾਂ ਵਿੰਡੋ ਤੋਂ ਬਾਹਰ ਕਿਸੇ ਦੂਜੀ ਦੁਨੀਆਂ ਨੂੰ ਦੇਖ ਰਿਹਾ ਹੋਵੇ। ਕੰਪਨੀ ਨੇ ਕਿਹਾ ਹੈ ਕਿ ਇਸ ਸੀਰੀਜ਼ ''ਚ 65 ਇੰਚ ਅਤੇ 77 ਇੰਚ ਸਾਈਜ਼ ਦੇ ਟੀ. ਵੀ. ਹੀ ਉਪਲੱਬਧ ਕੀਤਾ ਜਾਵੇਗਾ।
ਇੰਨਾ ਪਤਲਾ ਹੋਣ ਦੀ ਵਜ੍ਹਾ ਤੋਂ ਇਸ ਨਾਲ ਸਾਊਂਡ ਬਾਰ ਵੱਖ ਤੋਂ ਉਪਲੱਬਧ ਹੋਣਗੇ, ਉੱਥੇ ਹੀ ਇਹ ਇਕ ਛੋਟੀ ਜਿਹੀ ਕੇਬਲ ਦੇ ਮਾਧਿਆਮ ਤੋਂ ਕਨੈਕਟ ਹੋਵੇਗਾ। ਵਾਲਪੇਪਰ ਟੀ. ਵੀ. ''ਚ ਬਿਲਟ ਇਨ ਵਾਈਫਾਈ ਤੋਂ ਇਲਾਵਾ 4 ਐੱਚ. ਡੀ. ਐੱਮ. ਆਈ. ਪੋਰਟ ਅਤੇ 4ਕੇ ਵੀਡੀਓ ਵਰਗੇ ਫੀਚਰਸ ਮੌਜੂਦ ਹਨ।
ਇਸ ਸਮਾਰਟ ਟੀ. ਵੀ. ਦਾ ਆਪਰੇਟਿੰਗ ਸਿਸਟਮ ਵੈੱਬ ਓ. ਐੱਸ. ਦਾ ਬਿਹਤਰ ਵਰਜਨ ਹੈ ਨਾਲ ਹੀ ਇਹ ਪਿਛਲੇ ਸਾਲ ਆਈ ਓ. ਲੇਡ ਸੀਰੀਜ਼ ਦੇ ਮੁਕਾਬਲੇ 25 ਪ੍ਰਤੀਸ਼ਤ ਜ਼ਿਆਦਾ ਬ੍ਰਾਈਟ ਹਨ। LG ਵਾਲਪੇਪਰ ਟੀ. ਵੀ. ਆਧਿਕਾਰਿਕ ਰੂਪ ਤੋਂ ਅਪ੍ਰੈਲ ਦੇ ਮਹੀਨੇ ''ਚ ਅਮਰੀਕਾ ''ਚ ਲਾਂਚ ਹੋਵੇਗਾ ਅਤੇ ਇਸ ਦੀ ਕੀਮਤ 8 ਹਜ਼ਾਰ ਡਾਲਰ ਕਰੀਬ 5 ਲੱਖ 42 ਹਜ਼ਾਰ ਦੇ ਕਰੀਬ ਰਹੇਗੀ।