ਪੌਂਗ ਡੈਮ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਅਜੇ ਵੀ 5 ਫੁੱਟ ਉੱਪਰ, ਲੋਕਾਂ ’ਚ ਦਹਿਸ਼ਤ

Thursday, Sep 18, 2025 - 10:21 PM (IST)

ਪੌਂਗ ਡੈਮ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਅਜੇ ਵੀ 5 ਫੁੱਟ ਉੱਪਰ, ਲੋਕਾਂ ’ਚ ਦਹਿਸ਼ਤ

ਹਾਜੀਪੁਰ (ਜੋਸ਼ੀ) - ਪੌਂਗ ਡੈਮ ਵਿਚ ਪਾਣੀ ਦਾ ਪੱਧਰ ਅਜੇ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਬਣਿਆ ਹੋਇਆ ਹੈ, ਜਿਸ ਕਾਰਨ ਆਸਪਾਸ ਦੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਡੈਮ ਦੇ ਜਲ ਗ੍ਰਹਿਣ ਖੇਤਰਾਂ, ਜਿਨ੍ਹਾਂ ਵਿਚ ਕੁਲੂ, ਮੰਡੀ ਅਤੇ ਕਾਂਗੜਾ ਜ਼ਿਲੇ ਸ਼ਾਮਲ ਹਨ, ਵਿਚ ਭਾਰੀ ਬਾਰਿਸ਼ ਹੋ ਰਹੀ ਸੀ, ਜਿਸ ਕਾਰਨ ਪਾਣੀ ਦਾ ਪੱਧਰ ਲਗਾਤਾਰ ਵਧ ਗਿਆ ਸੀ। ਹੁਣ ਹਿਮਾਚਲ ਅਤੇ ਪੰਜਾਬ ਵਿਚ ਬਾਰਿਸ਼ ਵਿਚ ਕਮੀ ਆਉਣ ਕਾਰਨ ਰਾਹਤ ਦੀ ਗੱਲ ਇਹ ਹੈ ਕਿ ਡੈਮ ਵਿਚ ਪਾਣੀ ਦੀ ਆਮਦ ਅਤੇ ਨਿਕਾਸੀ ਬਰਾਬਰ ਹੋ ਗਈ ਹੈ ਅਤੇ ਪਾਣੀ ਦੇ ਪੱਧਰ ਵਿਚ ਮਾਮੂਲੀ ਕਮੀ ਆਉਣ ਲੱਗੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ 7 ਵਜੇ ਪੌਂਗ ਡੈਮ ਝੀਲ ਵਿਚ ਪਾਣੀ ਦੀ ਆਮਦ 52313 ਕਿਊਸਿਕ ਦਰਜ ਕੀਤੀ ਗਈ ਅਤੇ ਡੈਮ ਦਾ ਪੱਧਰ 1394.83 ਫੁੱਟ ਮਾਪਿਆ ਗਿਆ, ਜੋ ਖਤਰੇ ਦੇ ਨਿਸ਼ਾਨ ਤੋਂ ਕਰੀਬ 5 ਫੁੱਟ ਉੱਪਰ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਾਹ ਨਹਿਰ ਬੈਰਾਜ ਤੋਂ 48195 ਕਿਊਸਿਕ ਪਾਣੀ ਬਿਆਸ ਨਦੀ ਵਿਚ ਅਤੇ 11500 ਕਿਊਸਿਕ ਪਾਣੀ ਮੁਕੇਰੀਆਂ ਹਾਈਡਲ ਨਹਿਰ ਵਿਚ ਛੱਡਿਆ ਜਾ ਰਿਹਾ ਹੈ।


author

Inder Prajapati

Content Editor

Related News